10th Class Results: PSEB ਵੱਲੋਂ ਕੱਲ੍ਹ ਸਵੇਰੇ 11:30 ਵਜੇ ਐਲਾਨਿਆ ਜਾਵੇਗਾ 10ਵੀਂ ਕਲਾਸ ਦਾ ਨਤੀਜਾ
10th Class Results: ਪੰਜਾਬ ਸਕੂਲ ਸਿੱਖਿਆ ਬੋਰਡ 26 ਮਈ ਨੂੰ 10ਵੀਂ ਕਲਾਸ ਦਾ ਨਤੀਜਾ ਐਲਾਨੇਗਾ। ਨਤੀਜਾ ਸਿੱਖਿਆ ਬੋਰਡ ਵੱਲੋਂ ਸਵੇਰੇ 11.30 ਵਜੇ ਅਧਿਕਾਰਤ ਵੈੱਬਸਾਈਟ pseb.ac.in 'ਤੇ ਅਪਲੋਡ ਕੀਤਾ ਜਾਵੇਗਾ। ਇਸ ਨਾਲ ਵਿਦਿਆਰਥੀਆਂ ਲਈ ਆਪਣੇ ਨਤੀਜਿਆਂ ਦੀ ਜਾਂਚ ਕਰਨਾ ਆਸਾਨ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ PSEB ਵੱਲੋਂ 24 ਮਈ ਨੂੰ 12ਵੀਂ ਕਲਾਸ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। 12ਵੀਂ ਜਮਾਤ 'ਚ ਮਾਨਸਾ ਦੇ ਇੱਕ ਪ੍ਰਾਈਵੇਟ ਸਕੂਲ ਦੀ ਵਿਦਿਆਰਥਣ ਸੁਜਾਨ ਕੌਰ 100 ਫੀਸਦੀ ਅੰਕ ਲੈ ਕੇ ਸਟੇਟ ਟਾਪਰ ਬਣੀ। ਜਦਕਿ ਸ਼੍ਰੇਆ ਸਿੰਗਲਾ ਨੇ 99.60 ਅੰਕ ਲੈ ਕੇ ਦੂਜਾ ਅਤੇ ਨਵਪ੍ਰੀਤ ਕੌਰ ਨੇ 99.40 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ।
ਮੁੱਖ ਮੰਤਰੀ ਮਾਨ 51-51 ਹਜ਼ਾਰ ਰੁਪਏ ਦੀ ਸਨਮਾਨ ਰਾਸ਼ੀ ਦੇਣਗੇ
ਸੀਐਮ ਭਗਵੰਤ ਮਾਨ ਨੇ 12ਵੀਂ ਕਲਾਸ ਦੀਆਂ ਤਿੰਨ ਟਾਪਰ ਵਿਦਿਆਰਥਣਾਂ ਸੁਜਾਨ ਕੌਰ, ਸ਼੍ਰੇਆ ਸਿੰਗਲਾ ਅਤੇ ਨਵਪ੍ਰੀਤ ਕੌਰ ਨੂੰ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਤਿੰਨਾਂ ਟਾਪਰ ਵਿਦਿਆਰਥਣਾਂ ਨੂੰ 51-51 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਸੀਐਮ ਮਾਨ ਨੇ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਦੇ ਨਤੀਜੇ ਅੱਜ ਐਲਾਨੇ ਗਏ..ਜਿਸ ਵਿੱਚ ਸਾਡੀਆਂ ਧੀਆਂ ਨੇ ਇੱਕ ਵਾਰ ਫ਼ਿਰ ਬਾਜ਼ੀ ਮਾਰੀ ਹੈ ਤੇ ਅੱਵਲ ਇੱਕ ਵਾਰ ਫ਼ਿਰ ਮਾਨਸਾ ਜ਼ਿਲ੍ਹਾ ਆਇਆ ਹੈ..
ਸਾਰੇ ਬੱਚਿਆਂ ਨੂੰ ਮੇਰੇ ਵੱਲੋਂ ਵਧਾਈ ਤੇ ਸ਼ੁਭਕਾਮਨਾਵਾਂ ..ਵਾਅਦੇ ਮੁਤਾਬਕ ਅੱਵਲ ਬੱਚਿਆਂ ਨੂੰ 51 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ... pic.twitter.com/CKfZxfDY70 — Bhagwant Mann (@BhagwantMann) May 24, 2023
ਪੰਜਾਬ ਦਾ ਕੁੱਲ ਨਤੀਜਾ 92.47 ਫੀਸਦੀ ਰਿਹਾ
ਪੰਜਾਬ ਦਾ ਕੁੱਲ ਨਤੀਜਾ 92.47 ਫੀਸਦੀ ਰਿਹਾ ਹੈ। ਨਤੀਜੇ ਅਨੁਸਾਰ 3637 ਵਿਦਿਆਰਥੀ ਫੇਲ੍ਹ ਹੋਏ ਹਨ ਜਦਕਿ 18569 ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ। ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 95.47 ਹੈ ਜਦਕਿ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 90.14 ਹੈ। ਸਾਇੰਸ ਸਟਰੀਮ 'ਚ ਸਭ ਤੋਂ ਵੱਧ ਵਿਦਿਆਰਥੀ ਪਾਸ ਹੋਏ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 98.68 ਰਹੀ। 12ਵੀਂ ਦੇ ਇਮਤਿਹਾਨ ਮਾਰਚ ਮਹੀਨੇ 'ਚ ਲਏ ਗਏ ਸਨ।ਜ਼ਿਲ੍ਹਾ ਗੁਰਦਾਸਪੁਰ 96.91 ਪਾਸ ਪ੍ਰਤੀਸ਼ਤਤਾ ਨਾਲ ਪਹਿਲੇ ਸਥਾਨ 'ਤੇ ਰਿਹਾ।
- PTC NEWS