Sat, Dec 9, 2023
Whatsapp

Punjab Open Debate: ਲੁਧਿਆਣਾ ਦੇ PAU ‘ਚ ਪੰਜਾਬ ਦੇ ਮਸਲਿਆਂ’ ਤੇ ਡਿਬੇਟ ਜਾਂ ਸਿਰਫ਼ ਸਿਆਸੀ ਸਟੰਟ, ਜਾਣੋ ਕੀ ਹੈ ਮਾਹੌਲ

ਸਵੇਰ ਤੋਂ ਹੀ ਯੂਨੀਵਰਸਿਟੀ ਦੇ ਬਾਹਰ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ।

Written by  Amritpal Singh -- November 01st 2023 10:40 AM -- Updated: November 01st 2023 12:07 PM
Punjab Open Debate: ਲੁਧਿਆਣਾ ਦੇ PAU ‘ਚ ਪੰਜਾਬ ਦੇ ਮਸਲਿਆਂ’ ਤੇ ਡਿਬੇਟ ਜਾਂ ਸਿਰਫ਼ ਸਿਆਸੀ ਸਟੰਟ, ਜਾਣੋ ਕੀ ਹੈ ਮਾਹੌਲ

Punjab Open Debate: ਲੁਧਿਆਣਾ ਦੇ PAU ‘ਚ ਪੰਜਾਬ ਦੇ ਮਸਲਿਆਂ’ ਤੇ ਡਿਬੇਟ ਜਾਂ ਸਿਰਫ਼ ਸਿਆਸੀ ਸਟੰਟ, ਜਾਣੋ ਕੀ ਹੈ ਮਾਹੌਲ

Punjab News: 1 ਨਵੰਬਰ ਬੁੱਧਵਾਰ ਨੂੰ ਪੰਜਾਬ 'ਚ ਹੋਣ ਜਾ ਰਹੀ ਬਹਿਸ 'ਮੈਂ ਪੰਜਾਬ ਬੋਲਦਾ ਹਾਂ' 'ਚ ਕੌਣ ਭਾਗ ਲਵੇਗਾ, ਇਸ ਨੂੰ ਲੈ ਕੇ ਅਜੇ ਭੰਬਲਭੂਸਾ ਬਣਿਆ ਹੋਇਆ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਡਾ: ਮਨਮੋਹਨ ਸਿੰਘ ਆਡੀਟੋਰੀਅਮ ਵਿੱਚ 1 ਨਵੰਬਰ ਨੂੰ ਪੰਜਾਬ ਦਿਵਸ ਮੌਕੇ ਪੰਜਾਬ ਦੇ ਮੁੱਦਿਆਂ 'ਤੇ ਬਹਿਸ ਹੋਵੇਗੀ। ਸੱਤਾਧਾਰੀ ਪਾਰਟੀ ਭਾਵ ਸਰਕਾਰ ਇਸ ਲਈ ਪੂਰੀ ਤਰ੍ਹਾਂ ਤਿਆਰ ਹੈ, ਜਦੋਂ ਕਿ ਵਿਰੋਧੀ ਧਿਰ ਦੇ ਨੇਤਾਵਾਂ ਨੇ ਕਮਰ ਕੱਸ ਲਈ ਹੈ, ਪਰ ਉਨ੍ਹਾਂ ਦੀ ਪੂਰੀ ਸ਼ਮੂਲੀਅਤ ਬਾਰੇ ਅਜੇ ਤੱਕ ਕੋਈ ਸਪੱਸ਼ਟਤਾ ਨਹੀਂ ਹੈ।

ਸਵੇਰ ਤੋਂ ਹੀ ਯੂਨੀਵਰਸਿਟੀ ਦੇ ਬਾਹਰ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਗੇਟ ਨੰਬਰ 1 ਰਾਹੀਂ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ। ਗੇਟ ਨੰਬਰ 2 ਤੋਂ ਡਿਊਟੀ ’ਤੇ ਮੌਜੂਦ ਮੁਲਾਜ਼ਮਾਂ ਨੂੰ ਬਹਿਸ ਲਈ ਭੇਜਿਆ ਜਾ ਰਿਹਾ ਹੈ। ਕਿਸੇ ਹੋਰ ਨੂੰ ਯੂਨੀਵਰਸਿਟੀ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ। ਵਿਦਿਆਰਥੀਆਂ ਨੂੰ ਅੰਦਰ ਜਾਣ ਤੋਂ ਵੀ ਰੋਕਿਆ ਜਾ ਰਿਹਾ ਹੈ।ਸੁਨੀਲ ਜਾਖੜ ਨੇ ਬਹਿਸ ਨੂੰ ਲੋਕਾਂ ਨਾਲ ਮਜ਼ਾਕ ਕਰਾਰ ਦਿੱਤਾ।

ਇਹ 1 ਨਵੰਬਰ ਹੈ, 1 ਅਪ੍ਰੈਲ ਨਹੀਂ ਮਾਨ ਸਾਹਬ, ਤੁਸੀਂ ਆਮ ਲੋਕਾਂ ਨੂੰ ਖੁੱਲ੍ਹਾ ਸੱਦਾ ਦੇਣ ਅਤੇ ਫਿਰ ਆਪਣੀ ਪੁਲਿਸ ਨੂੰ ਬਹਿਸ ਵਾਲੀ ਥਾਂ 'ਤੇ ਦਾਖਲ ਨਾ ਹੋਣ ਦੇਣ ਦਾ ਇਹ ਕੋਝਾ ਮਜ਼ਾਕ ਕਿਉਂ ਬਣਾਇਆ? ਜੇਕਰ ਤੁਸੀਂ ਇਹ ਕੁਝ ਹੀ ਕਰਨਾ ਸੀ ਤਾਂ ਬਿਨਾਂ ਵਰਦੀ ਪੁਲਿਸ ਨੂੰ ਦਰਸ਼ਕਾਂ ਵਾਲੀ ਥਾਂ ਬਿਠਾ ਕੇ ਇਹ ਪ੍ਰੋਗਰਾਮ ਪੁਲਿਸ ਅਕਾਦਮੀ ਫਿਲੌਰ ਵਿੱਚ ਕਰ ਲੈਣਾ ਸੀ। ਨਾ ਲੁਧਿਆਣਾ ਸ਼ਹਿਰ ਸੀਲ ਕਰਨ ਦੀ ਲੋੜ ਸੀ ਨਾ ਪੰਜਾਬੀਆਂ ਨੂੰ ਖੱਜਲ ਹੋਣਾ ਪੈਂਦਾ।

ਪੰਜਾਬ ਮੰਗਦਾ ਜਵਾਬ


 ਸ਼੍ਰੋਮਣੀ ਅਕਾਲੀ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ 
ਭਗਵੰਤ ਮਾਨ ਜੀਓ....ਇਕ ਵਾਰ ਫਿਰ ਤੋਂ ਤੁਹਾਡਾ ਦੋਗਲਾ ਚੇਹਰਾ ਪੰਜਾਬੀਆਂ ਸਾਹਮਣੇ ਹੈ...ਤੁਸੀਂ ਹਮੇਸ਼ਾ ਕਹਿੰਦੇ ਕੁਝ ਹੋ, ਕਰਦੇ ਕੁਝ ਹੋ...ਪੰਜਾਬੀਆਂ ਨੂੰ ਬਹਿਸ ਲਈ ਸੱਦਾ ਦੇ ਕੇ ਹੁਣ ਤੁਸੀਂ ਪੰਜਾਬੀਆਂ ਅਤੇ ਮੀਡੀਆ ਦੇ ਦਾਖਲੇ ’ਤੇ ਸਖ਼ਤ ਪਾਬੰਦੀ ਲਗਾ ਦਿੱਤੀ ਹੈ...ਲੁਧਿਆਣਾ ਨੂੰ ਪੁਲਿਸ ਛਾਉਣੀ ਬਣਾ ਕੇ ਰੱਖ ਦਿੱਤਾ...ਪੰਜਾਬ ਦਿਵਸ ’ਤੇ ਤੁਹਾਡੇ ਵੱਲੋਂ ਸਿਰਜਿਆ ਕਾਲਾ ਦਿਵਸ ਹਮੇਸ਼ਾ ਪੰਜਾਬੀ ਯਾਦ ਰੱਖਣਗੇ


ਆਡੀਟੋਰੀਅਮ ਦੀ ਬੈਠਣ ਦੀ ਸਮਰੱਥਾ 1000 ਦੇ ਕਰੀਬ

ਬਹਿਸ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਡਾ: ਮਨਮੋਹਨ ਸਿੰਘ ਆਡੀਟੋਰੀਅਮ ਨੂੰ ਬੁੱਕ ਕੀਤਾ ਗਿਆ ਹੈ। ਇਸ ਆਡੀਟੋਰੀਅਮ ਦੀ ਬੈਠਣ ਦੀ ਸਮਰੱਥਾ 1000 ਦੇ ਕਰੀਬ ਹੈ ਪਰ ਸੀ.ਐਮ ਮਾਨ ਵੱਲੋਂ ਪੰਜਾਬ ਦੇ 3 ਕਰੋੜ ਲੋਕਾਂ ਨੂੰ ਖੁੱਲ੍ਹਾ ਸੱਦਾ ਦੇਣ ਕਾਰਨ ਪੁਲਿਸ ਅਤੇ ਪ੍ਰਸ਼ਾਸਨ ਦੀ ਚਿੰਤਾ ਵਧ ਗਈ ਹੈ। ਜਿਸ ਤੋਂ ਬਾਅਦ ਕੁਝ ਲੋਕਾਂ ਨੂੰ ਹੀ ਬਹਿਸ ਵਿੱਚ ਜਾਣ ਦਿੱਤਾ ਗਿਆ ਹੈ, ਨਹੀਂ ਤਾਂ ਜੇਕਰ ਕੋਈ ਪੀਏਯੂ ਪਹੁੰਚਦਾ ਹੈ ਤਾਂ ਉਸ ਨੂੰ ਗੇਟ 'ਤੇ ਹੀ ਰੋਕ ਦਿੱਤਾ ਜਾਵੇਗਾ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿੱਥੇ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਉਥੇ ਸੁਰੱਖਿਆ ਕਾਰਨਾਂ ਕਰਕੇ ਸਮਾਗਮ ਵਾਲੀ ਥਾਂ ਨੂੰ ਸੁਰੱਖਿਆ ਮੁਲਾਜ਼ਮਾਂ ਨੇ ਸੰਭਾਲ ਲਿਆ ਹੈ। ਆਡੀਟੋਰੀਅਮ ਦੇ ਆਲੇ-ਦੁਆਲੇ ਬੈਰੀਕੇਡ ਲਗਾਉਣ ਤੋਂ ਇਲਾਵਾ ਕਈ ਥਾਵਾਂ ਨੂੰ ਤਾਰਾਂ ਲਗਾ ਕੇ ਬੰਦ ਕਰ ਦਿੱਤਾ ਗਿਆ ਹੈ, ਤਾਂ ਜੋ ਕੋਈ ਵਿਅਕਤੀ ਇਸ ਚੱਕਰ ਨੂੰ ਤੋੜ ਨਾ ਸਕੇ।

ਡੀਜੀਪੀ ਅਰਪਿਤ ਸ਼ੁਕਲਾ, ਸਪੈਸ਼ਲ ਡੀਜੀਪੀ ਐਸਕੇ ਰਾਏ, ਲੁਧਿਆਣਾ ਪੁਲਿਸ ਕਮਿਸ਼ਨਰ (ਇੰਚਾਰਜ) ਗੁਰਪ੍ਰੀਤ ਸਿੰਘ ਭੁੱਲਰ, ਤਿੰਨ ਆਈਜੀ ਰੇਂਜ, ਅੱਠ ਐਸਐਸਪੀ, ਇੰਟੈਲੀਜੈਂਸ ਅਤੇ ਸੁਰੱਖਿਆ ਕਮਾਂਡੋ ਘਟਨਾ ਵਾਲੀ ਥਾਂ 'ਤੇ ਤਾਇਨਾਤ ਹਨ।

- PTC NEWS

adv-img

Top News view more...

Latest News view more...