Rakhi Sawant wears bridal outfit: ਮੁੜ ਲਾੜੀ ਬਣੀ ਨਜ਼ਰ ਆਈ ਰਾਖੀ ਸਾਵੰਤ, ਆਖੀ ਇਹ ਗੱਲ
Rakhi Sawant wears bridal outfit: ਰਾਖੀ ਸਾਵੰਤ ਪਿਛਲੇ ਕੁਝ ਮਹੀਨਿਆਂ ਤੋਂ ਆਪਣੀ ਨਿੱਜੀ ਜ਼ਿੰਦਗੀ ਕਾਰਨ ਸੁਰਖੀਆਂ 'ਚ ਬਣੀ ਹੋਈ ਹੈ। ਆਦਿਲ ਦੁਰਾਨੀ ਨਾਲ ਆਪਣੇ ਨਿਕਾਹ ਅਤੇ ਕੋਰਟ ਮੈਰਿਜ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਰਾਖੀ ਨੇ ਉਸ 'ਤੇ ਕਈ ਦੋਸ਼ ਲਗਾਏ ਸਨ। ਆਦਿਲ ਫਿਲਹਾਲ ਪੁਲਿਸ ਹਿਰਾਸਤ 'ਚ ਹੈ। ਪਰ ਇਸੇ ਵਿਚਾਲੇ ਰਾਖੀ ਸਾਵੰਤ ਇੱਕ ਵਾਰ ਫਿਰ ਤੋਂ ਦੁਲਹਨ ਦੇ ਜੋੜੇ ’ਚ ਨਜ਼ਰ ਆਈ।
ਦਰਅਸਲ ਰਾਖੀ ਸਾਵੰਤ ਆਪਣੇ ਕੰਮ ’ਤੇ ਵਾਪਸ ਪਰਤ ਆਈ ਹੈ। ਉਸ ਨੇ ਬ੍ਰਾਈਡਲ ਆਊਟਫਿਟ ਪਾਇਆ ਹੋਇਆ ਸੀ ਅਤੇ ਆਪਣੇ ਸਹਿ-ਅਦਾਕਾਰ ਨਾਲ ਖੜ੍ਹੀ ਸੀ। ਵਾਇਰਲ ਵੀਡੀਓ ਚ ਉਹ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਹੁਣ ਉਹ ਦੁਬਾਰਾ ਕਦੇ ਵਿਆਹ ਨਹੀਂ ਕਰੇਗੀ। ਮੈਂ ਆਪਣੀ ਜ਼ਿੰਦਗੀ ਵਿਚ ਕਦੇ ਵੀ ਵਿਆਹ ਦਾ ਪਹਿਰਾਵਾ ਨਹੀਂ ਪਹਿਨਣਾ ਚਾਹੰਦੀ। ਹੁਣ ਸਿੱਧਾ ਕਬਰ 'ਚ ਜਾਵਾਂਗੀ, ਵਿਆਹ ਨਹੀਂ ਕਰਾਂਗੀ।
ਆਦਿਲ ਬਾਰੇ ਗੱਲ ਕਰਦਿਆਂ ਰਾਖੀ ਨੇ ਕਿਹਾ ਕਿ ਉਸਦਾ ਇਕ ਹੀ ਲਾੜਾ ਹੈ, ਉਹ ਜੇਲ੍ਹ ਵਿਚ ਹੈ। ਲਾੜੀ ਇੱਥੇ ਹੈ, ਲਾੜਾ ਜੇਲ੍ਹ ਵਿੱਚ ਹੈ।
- PTC NEWS