Thu, May 22, 2025
Whatsapp

MSP ਦਾ ਨੁਕਤਾ ਦੇਣ ਵਾਲੇ ਪ੍ਰਸਿੱਧ ਵਿਗਿਆਨੀ ਐਮ.ਐਸ. ਸਵਾਮੀਨਾਥਨ ਦਾ ਹੋਇਆ ਦੇਹਾਂਤ

Reported by:  PTC News Desk  Edited by:  Jasmeet Singh -- September 28th 2023 01:42 PM -- Updated: September 28th 2023 02:15 PM
MSP ਦਾ ਨੁਕਤਾ ਦੇਣ ਵਾਲੇ ਪ੍ਰਸਿੱਧ ਵਿਗਿਆਨੀ ਐਮ.ਐਸ. ਸਵਾਮੀਨਾਥਨ ਦਾ ਹੋਇਆ ਦੇਹਾਂਤ

MSP ਦਾ ਨੁਕਤਾ ਦੇਣ ਵਾਲੇ ਪ੍ਰਸਿੱਧ ਵਿਗਿਆਨੀ ਐਮ.ਐਸ. ਸਵਾਮੀਨਾਥਨ ਦਾ ਹੋਇਆ ਦੇਹਾਂਤ

ਚੇਨਈ: ਭਾਰਤ ਦੀ ਹਰੀ ਕ੍ਰਾਂਤੀ ਦੇ ਪਿਤਾਮਾ ਵਜੋਂ ਜਾਣੇ ਜਾਂਦੇ ਐਮ.ਐਸ. ਸਵਾਮੀਨਾਥਨ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ। ਉਹ 98 ਸਾਲ ਦੇ ਸਨ। ਸਵਾਮੀਨਾਥਨ ਨੇ ਝੋਨੇ ਦੀਆਂ ਉੱਚ-ਉਪਜ ਵਾਲੀਆਂ ਕਿਸਮਾਂ ਨੂੰ ਵਿਕਸਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਜਿਸ ਨੇ ਭਾਰਤ ਦੇ ਘੱਟ ਆਮਦਨ ਵਾਲੇ ਕਿਸਾਨਾਂ ਨੂੰ ਵੱਧ ਝਾੜ ਦੇਣ ਨੂੰ ਯਕੀਨੀ ਬਣਾਉਣ ਵਿੱਚ ਮਦਦ ਕੀਤੀ ਸੀ।

ਦਫ਼ਤਰ ਵਿੱਚ ਆਪਣੇ ਕਾਰਜਕਾਲ ਦੌਰਾਨ ਸਵਾਮੀਨਾਥਨ ਨੇ ਵੱਖ-ਵੱਖ ਵਿਭਾਗਾਂ ਵਿੱਚ ਅਹੁਦਿਆਂ 'ਤੇ ਸੇਵਾ ਕੀਤੀ। 2004 ਵਿੱਚ ਸਵਾਮੀਨਾਥਨ ਨੂੰ ਨੈਸ਼ਨਲ ਕਮਿਸ਼ਨ ਆਨ ਫਾਰਮਰਜ਼ ਦੇ ਚੇਅਰਮੈਨ ਵਜੋਂ ਨਿਯੁਕਤ ਕੀਤਾ ਗਿਆ ਸੀ, ਇਸ ਕਮਿਸ਼ਨ ਦੀ ਸਥਾਪਨਾ ਕਿਸਾਨਾਂ ਦੀ ਚਿੰਤਾਜਨਕ ਖੁਦਕੁਸ਼ੀ ਦੇ ਮਾਮਲਿਆਂ ਵਿੱਚ ਕਿਸਾਨਾਂ ਦੀ ਪਰੇਸ਼ਾਨੀ ਨੂੰ ਦੇਖਣ ਲਈ ਕੀਤੀ ਗਈ ਸੀ। ਕਮਿਸ਼ਨ ਨੇ 2006 ਵਿੱਚ ਆਪਣੀ ਰਿਪੋਰਟ ਪੇਸ਼ ਕੀਤੀ ਅਤੇ ਆਪਣੀਆਂ ਸਿਫ਼ਾਰਸ਼ਾਂ ਵਿੱਚ ਸੁਝਾਅ ਦਿੱਤਾ ਕਿ ਘੱਟੋ-ਘੱਟ ਵਿਕਰੀ ਮੁੱਲ (ਐੱਮ. ਐੱਸ. ਪੀ.) ਉਤਪਾਦਨ ਦੀ ਔਸਤ ਲਾਗਤ ਤੋਂ ਘੱਟੋ-ਘੱਟ 50 ਫੀਸਦੀ ਜ਼ਿਆਦਾ ਹੋਣਾ ਚਾਹੀਦਾ ਹੈ।


ਸਵਾਮੀਨਾਥਨ ਨੂੰ 1987 ਵਿੱਚ ਪਹਿਲਾ ਵਿਸ਼ਵ ਭੋਜਨ ਪੁਰਸਕਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਤਾਰਾਮਣੀ, ਚੇਨਈ ਵਿੱਚ ਐਮ.ਐਸ. ਸਵਾਮੀਨਾਥਨ ਰਿਸਰਚ ਫਾਊਂਡੇਸ਼ਨ  (ਐਮ.ਐਸ.ਐਸ.ਆਰ.ਐਫ) ਦੀ ਸਥਾਪਨਾ ਕੀਤੀ।

ਸਵਾਮੀਨਾਥਨ ਨੂੰ ਪਦਮ ਸ਼੍ਰੀ, ਪਦਮ ਭੂਸ਼ਣ ਅਤੇ ਪਦਮ ਵਿਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਉਹ ਰੈਮਨ ਮੈਗਸੇਸੇ ਅਵਾਰਡ (1971) ਅਤੇ ਅਲਬਰਟ ਆਈਨਸਟਾਈਨ ਵਰਲਡ ਸਾਇੰਸ ਅਵਾਰਡ (1986) ਸਮੇਤ ਕਈ ਅੰਤਰਰਾਸ਼ਟਰੀ ਪੁਰਸਕਾਰਾਂ ਤੋਂ ਇਲਾਵਾ ਐਚ ਕੇ ਫ਼ਿਰੋਦੀਆ ਪੁਰਸਕਾਰ, ਲਾਲ ਬਹਾਦਰ ਸ਼ਾਸਤਰੀ ਰਾਸ਼ਟਰੀ ਪੁਰਸਕਾਰ ਅਤੇ ਇੰਦਰਾ ਗਾਂਧੀ ਪੁਰਸਕਾਰ ਦਾ ਵੀ ਪ੍ਰਾਪਤਕਰਤਾ ਸਨ।

ਸਵਾਮੀਨਾਥਨ ਦੇ ਆਪਣੇ ਪਿੱਛੇ ਤਿੰਨ ਧੀਆਂ ਸੌਮਿਆ ਸਵਾਮੀਨਾਥਨ, ਮਧੁਰਾ ਸਵਾਮੀਨਾਥਨ ਅਤੇ ਨਿਤਿਆ ਸਵਾਮੀਨਾਥਨ ਨੂੰ ਛੱਡ ਗਏ ਹਨ। ਉਨ੍ਹਾਂ ਦੀ ਪਤਨੀ ਮੀਨਾ ਦਾ 2022 ਵਿੱਚ ਦੇਹਾਂਤ ਹੋ ਗਿਆ ਸੀ।

ਉਨ੍ਹਾਂ ਭਾਰਤੀ ਖੇਤੀ ਖੋਜ ਸੰਸਥਾਨ (1961-72) ਦੇ ਡਾਇਰੈਕਟਰ, ਆਈ.ਸੀ.ਏ.ਆਰ ਦੇ ਡਾਇਰੈਕਟਰ ਜਨਰਲ, ਭਾਰਤ ਸਰਕਾਰ ਦੇ ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ ਦੇ ਸਕੱਤਰ (1972-79), ਖੇਤੀਬਾੜੀ ਮੰਤਰਾਲੇ ਵਿੱਚ ਪ੍ਰਮੁੱਖ ਸਕੱਤਰ (1979-80), ਵਿਗਿਆਨ ਅਤੇ ਖੇਤੀਬਾੜੀ ਦੇ  ਕਾਰਜਕਾਰੀ ਡਿਪਟੀ ਚੇਅਰਮੈਨ ਅਤੇ ਮੈਂਬਰ, ਯੋਜਨਾ ਕਮਿਸ਼ਨ (1980-82) ਅਤੇ ਫਿਲੀਪੀਨਜ਼ ਵਿੱਚ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ ਦੇ ਡਾਇਰੈਕਟਰ ਜਨਰਲ (1982-88) ਵਜੋਂ ਵੀ ਸੇਵਾ ਨਿਭਾਈ।

- PTC NEWS

Top News view more...

Latest News view more...

PTC NETWORK