Accident Viral Video: ਸਕੂਟੀ ਨੂੰ ਦੋ ਕਿੱਲੋਮੀਟਰ ਤੱਕ ਘੜੀਸਦਾ ਲੈ ਗਿਆ ਡੰਪਰ; ਵਿੱਚ ਫੱਸਿਆ ਰਹਿ ਗਿਆ 6 ਸਾਲਾ ਮਾਸੂਮ
Accident Viral Video: ਉੱਤਰ ਪ੍ਰਦੇਸ਼ ਦੇ ਮਹੋਬਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੇ ਸੜਕ ਹਾਦਸੇ ਵਿੱਚ ਦਾਦੇ-ਪੋਤੇ ਦੀ ਮੌਤ ਹੋ ਗਈ। ਦਰਅਸਲ ਸ਼ਨੀਵਾਰ ਨੂੰ ਕਾਨਪੁਰ ਸਾਗਰ ਹਾਈਵੇ 'ਤੇ ਇਕ ਸਕੂਟੀ ਨੂੰ ਤੇਜ਼ ਰਫਤਾਰ ਡੰਪਰ ਨੇ ਟੱਕਰ ਮਾਰ ਦਿੱਤੀ। ਇਸ ਦੌਰਾਨ ਬਜ਼ੁਰਗ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ ਪਰ 6 ਸਾਲਾ ਪੋਤਾ ਡੰਪਰ ਦੇ ਅਗਲੇ ਹਿੱਸੇ 'ਚ ਸਕੂਟੀ ਸਮੇਤ ਫਸ ਗਿਆ। ਡੰਪਰ ਦਾ ਡਰਾਈਵਰ ਬੱਚੇ ਅਤੇ ਸਕੂਟੀ ਨੂੰ 2 ਕਿਲੋਮੀਟਰ ਤੱਕ ਘੜੀਸਦਾ ਲੈ ਗਿਆ।
ਘਟਨਾ ਦੌਰਾਨ ਬਾਈਕ 'ਤੇ ਸਵਾਰ ਆਲੇ-ਦੁਆਲੇ ਦੇ ਲੋਕਾਂ ਨੇ ਡੰਪਰ ਦਾ ਪਿੱਛਾ ਕੀਤਾ ਅਤੇ ਰੁਕਣ ਦਾ ਰੌਲਾ ਪਾਉਂਦੇ ਰਹੇ, ਪਰ ਡਰਾਈਵਰ ਨਹੀਂ ਰੁਕਿਆ। ਇਸ ਦੌਰਾਨ ਡੰਪਰ ਦੀ ਰਫਤਾਰ ਇੰਨੀ ਜ਼ਿਆਦਾ ਸੀ ਕਿ ਸੜਕ ਤੋਂ ਚੰਗਿਆੜੀਆਂ ਨਿਕਲ ਰਹੀਆਂ ਸਨ। ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ।
ਯੂਪੀ ਦੇ ਮਹੋਬਾ ਤੋਂ ਸਾਹਮਣੇ ਆਇਆ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ; ਪੂਰੇ ਦੋ ਕਿਲੋਮੀਟਰ ਤੱਕ ਇੱਕ ਡੰਪਰ ਹੇਠਾਂ ਫਸੀ ਰਹੀ ਸਕੂਟੀ; ਹਾਦਸੇ 'ਚ ਸਕੂਟੀ 'ਚ ਫਸਿਆ ਰਿਹਾ 2 ਸਾਲਾ ਮਾਸੂਮ#Scooty #stuck #dumper #Mahoba #UP #accident #ViralVideo pic.twitter.com/dogZyKVq7E — ਪੀਟੀਸੀ ਨਿਊਜ਼ | PTC News (@ptcnews) February 26, 2023
ਹਾਦਸੇ ਵਿੱਚ ਉਦਿਤ ਨਰਾਇਣ ਦੀ ਮੌਤ ਹੋ ਗਈ। ਜਦਕਿ ਪੋਤਾ ਸਾਤਵਿਕ ਸਕੂਟੀ ਸਮੇਤ ਡੰਪਰ ਦੇ ਹੇਠਾਂ ਫਸ ਗਿਆ। ਇਸ ਨੂੰ ਕਰੀਬ 2 ਕਿਲੋਮੀਟਰ ਤੱਕ ਖਿੱਚਿਆ ਗਿਆ। ਜਦੋਂ ਤੱਕ ਲੋਕਾਂ ਨੇ ਪਿੱਛਾ ਕਰਕੇ ਟਰੱਕ ਨੂੰ ਰੋਕਿਆ, ਉਦੋਂ ਤੱਕ ਸਾਤਵਿਕ ਦੀ ਲਾਸ਼ ਦੇ ਟੁਕੜੇ-ਟੁਕੜੇ ਹੋ ਚੁੱਕੇ ਸਨ।
ਹਾਦਸੇ ਸਮੇਂ ਲੋਕਾਂ ਨੇ ਟਰੱਕ ਨੂੰ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਅਣਦੇਖਿਆ ਕਰਦਾ ਰਿਹਾ। ਇਸ ਦੌਰਾਨ ਲੋਕਾਂ ਨੇ ਟਰੱਕ 'ਤੇ ਪੱਥਰ ਸੁੱਟੇ, ਜਿਸ ਤੋਂ ਬਾਅਦ ਡਰਾਈਵਰ ਟਰੱਕ ਨੂੰ ਰੋਕ ਕੇ ਹੇਠਾਂ ਉਤਰ ਕੇ ਖੇਤਾਂ 'ਚ ਭੱਜਣ ਲੱਗਾ। ਲੋਕਾਂ ਨੇ ਕਰੀਬ 500 ਮੀਟਰ ਤੱਕ ਉਸ ਦਾ ਪਿੱਛਾ ਕੀਤਾ ਤੇ ਉਸ ਨੂੰ ਫੜ ਲਿਆ ਅਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਨ੍ਹਾਂ ਮੁਲਜ਼ਮ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਨੇ ਡਰ ਦੇ ਮਾਰੇ ਗੱਡੀ ਨਹੀਂ ਰੋਕੀ। ਲੋਕਾਂ ਦੇ ਹੱਥੋਂ ਕੁੱਟਮਾਰ ਦਾ ਡਰ ਨੇ ਉਸ ਨੂੰ ਪ੍ਰੇਸ਼ਾਨ ਕਰ ਦਿੱਤਾ ਸੀ। ਉਸ ਨੇ ਦੱਸਿਆ ਕਿ ਰੌਲਾ ਪੈਣ ਅਤੇ ਪਥਰਾਅ ਤੋਂ ਬਾਅਦ ਜਦੋਂ ਟਰੱਕ ਰੁਕਿਆ ਤਾਂ ਉਸ ਨੂੰ ਸਕੂਟੀ ਸਮੇਤ ਮਾਸੂਮ ਦੇ ਫਸੇ ਹੋਣ ਦਾ ਪਤਾ ਲੱਗਾ।
ਹਾਦਸੇ ਦੀ ਸੂਚਨਾ ਮਿਲਦੇ ਹੀ ਸਿਟੀ ਕੋਤਵਾਲੀ ਪੁਲਿਸ ਮੌਕੇ ’ਤੇ ਪਹੁੰਚ ਗਈ। ਦੋਵਾਂ ਦਾਦੇ ਪੋਤੇ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਡਰਾਈਵਰ ਦੀ ਪਛਾਣ ਰਾਮ ਬਹਾਦਰ ਥਾਣਾ ਪਿੰਡ ਸੰਦੌਲੀ ਥਾਣਾ ਸਰਾਂ ਜ਼ਿਲ੍ਹਾ ਕਾਨਪੁਰ ਨਗਰ ਦੇ ਨਿਸਵਾਸੀ ਵਜੋਂ ਹੋਈ ਹੈ।
ਦੱਸਿਆ ਜਾਂਦਾ ਹੈ ਕਿ ਸਾਤਵਿਕ ਸ਼ਹਿਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਕੇਜੀ ਜਮਾਤ ਦਾ ਵਿਦਿਆਰਥੀ ਸੀ। ਸਾਤਵਿਕ ਦੀ ਮਾਂ ਰੁਚੀ ਸਰਕਾਰੀ ਅਧਿਆਪਕ ਹੈ, ਜਦੋਂ ਕਿ ਪਿਤਾ ਨੀਰਜ ਗਲੋਬਲ ਹਸਪਤਾਲ ਵਿੱਚ ਫਾਰਮਾਸਿਸਟ ਹੈ। ਸਾਤਵਿਕ ਦੀ ਮੌਤ ਤੋਂ ਬਾਅਦ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਰੁਚੀ ਨੇ ਦੱਸਿਆ ਕਿ ਉਸ ਦੇ ਪਿਤਾ ਸਾਤਵਿਕ ਨੂੰ ਬਹੁਤ ਪਿਆਰ ਕਰਦੇ ਸਨ। ਉਹ ਅਕਸਰ ਉਸ ਨੂੰ ਸਕੂਲ ਤੋਂ ਬਾਅਦ ਸੈਰ ਕਰਨ ਲਈ ਲੈ ਜਾਂਦੇ ਸਨ। ਸ਼ਨੀਵਾਰ ਨੂੰ ਵੀ ਸਾਤਵਿਕ ਬਾਬਾ ਨਾਲ ਸੈਰ ਕਰਨ ਲਈ ਹੀ ਨਿਕਲਿਆ ਸੀ।
- PTC NEWS