Punjabi Singer Singga News : ਰੇਕੀ ਹੋਣ ਮਗਰੋਂ ਗਾਇਕ ਸਿੰਗਾ ਨੇ ਪੰਜਾਬ ਪੁਲਿਸ ਨੂੰ ਕੀਤਾ ਸਵਾਲ, ਕਿਹਾ- ਮੈਂ ਕਿੰਨੀ ਵਾਰ ਆਪਣਾ ਘਰ ਬਦਲਾਂਗਾ
Punjab Singer Singga News : ਮਸ਼ਹੂਰ ਪੰਜਾਬੀ ਗਾਇਕ ਸਿੰਗਾ ਦੀ ਰੇਕੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਖੁਦ ਪੰਜਾਬੀ ਗਾਇਕ ਸਿੰਗਾ ਨੇ ਖੁਲਾਸਾ ਕੀਤਾ ਹੈ। ਗਾਇਕ ਨੇ ਸੋਸ਼ਲ ਮੀਡੀਆ ’ਤੇ ਪੋਸਟ ਰਾਹੀਂ ਰੇਕੀ ਹੋਣ ਬਾਰੇ ਖੁਲਾਸਾ ਕੀਤਾ ਹੈ। ਉਨ੍ਹਾਂ ਦੀ ਪੋਸਟ ਮਗਰੋਂ ਤਹਿਲਕਾ ਮਚ ਗਿਆ ਹੈ।
ਗਾਇਕ ਨੇ ਪੋਸਟ ਸਾਂਝੀ ਕਰਕੇ ਲਿਖਿਆ ਕਿ ਸਤਿ ਸ੍ਰੀ ਅਕਾਲ, ਤੁਸੀਂ ਸਭ ਠੀਕ-ਠਾਕ ਹੋਵੋਗੇ। ਕਾਫੀ ਸਮੇਂ ਤੋਂ ਮੇਰੀ ਰੇਕੀ ਕੀਤੀ ਜਾ ਰਹੀ ਹੈ ਜਿਸ ਕਰਕੇ ਮੈਂ ਦੋ ਤੋਂ ਤਿੰਨ ਵਾਰ ਘਰ ਵੀ ਬਦਲ ਚੁੱਕਾ ਹਾਂ। ਮੈਂ ਪੰਜਾਬ ਪੁਲਸ ਨੂੰ ਪੁੱਛਣਾ ਚਾਹੁੰਦਾ ਹੋਰ ਕਿੰਨੀ ਵਾਰ ਘਰ ਬਦਲਣਾ ਪਵੇਗਾ ਮੈਨੂੰ ਆਪਣੀ ਪਰਿਵਾਰ ਦੀ ਸੇਫਟੀ ਲਈ। ਮੈਨੂੰ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਕਿੰਨੀ ਵਾਰ ਬਦਲਣਾ ਪਵੇਗਾ ਘਰ। ਕਿੰਨੀਆਂ ਹੀ ਧਮਕੀਆਂ ਕਿੰਨੀ ਵਾਰ ਕਾਰ ਦਾ ਪਿੱਛਾ ਕੀਤਾ ਗਿਆ। ਹੋਲੀ ਤੋਂ ਬਾਅਦ ਸਾਰਾ ਕੁਝ ਪਬਲਿਕ ਕਰਾਂਗੇ, ਜੇ ਲੋੜ ਪਈ ਤਾਂ ਮੁੱਦਾ ਵੱਡਾ ਹੈ।
ਇਹ ਵੀ ਪੜ੍ਹੋ : Sunanda Sharma News : ਸੁਨੰਦਾ ਦੇ ਹੱਕ 'ਚ ਨਿੱਤਰੇ ਇਹ ਪੰਜਾਬੀ ਸਿਤਾਰੇ, ਗਾਇਕਾ ਨੂੰ ਦਿੱਤਾ ਥਾਪੜਾ, ਪਿੰਕੀ ਧਾਲੀਵਾਲ ਦੇ ਫਰੋਲੇ ਪੋਤੜੇ
- PTC NEWS