Sat, Sep 23, 2023
Whatsapp

ਲੁਧਿਆਣਾ: ਰੇਲਵੇ ਮੁਲਾਜ਼ਮ ਦੀ ਹੋਈ ਮੌਤ, ਕੁੱਟਮਾਰ ਹੋਣ ਦਾ ਜਤਾਇਆ ਜਾ ਰਿਹਾ ਖ਼ਦਸ਼ਾ, ਜ਼ਖ਼ਮੀ ਹਾਲਤ 'ਚ ਮਿਲੀ ਦੇਹ

Written by  Shameela Khan -- September 19th 2023 04:18 PM -- Updated: September 19th 2023 04:21 PM
ਲੁਧਿਆਣਾ: ਰੇਲਵੇ ਮੁਲਾਜ਼ਮ ਦੀ ਹੋਈ ਮੌਤ, ਕੁੱਟਮਾਰ ਹੋਣ ਦਾ ਜਤਾਇਆ ਜਾ ਰਿਹਾ ਖ਼ਦਸ਼ਾ, ਜ਼ਖ਼ਮੀ ਹਾਲਤ 'ਚ ਮਿਲੀ ਦੇਹ

ਲੁਧਿਆਣਾ: ਰੇਲਵੇ ਮੁਲਾਜ਼ਮ ਦੀ ਹੋਈ ਮੌਤ, ਕੁੱਟਮਾਰ ਹੋਣ ਦਾ ਜਤਾਇਆ ਜਾ ਰਿਹਾ ਖ਼ਦਸ਼ਾ, ਜ਼ਖ਼ਮੀ ਹਾਲਤ 'ਚ ਮਿਲੀ ਦੇਹ

ਲੁਧਿਆਣਾ : ਲੁਧਿਆਣਾ ਵਿੱਚ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਬੀਤੀ ਰਾਤ ਇੱਕ ਰੇਲਵੇ ਮੁਲਾਜ਼ਮ ਦੀ ਦੇਹ ਜ਼ਖ਼ਮੀ ਹਾਲਤ ਵਿੱਚ ਬਰਾਮਦ ਕੀਤੀ।

ਦੱਸ ਦਈਏ ਕਿ ਪ੍ਰਦੀਪ ਡੌਗਰਾ ਨਾਮਕ ਇਹ ਵਿਅਕਤੀ ਕਰੀਬ 6-7ਸਾਲਾਂ ਤੋਂ ਰੇਲਵੇ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ। ਜਿਸਦੀ ਲਾਸ਼ ਰੇਲਵੇ ਸਟੇਸ਼ਨ ਨਜ਼ਦੀਕ ਸੱਤ ਨੰਬਰ ਕਲੋਨੀ ਵਿੱਚ ਜ਼ਖ਼ਮੀ ਹਾਲਤ 'ਚ ਪਾਈ ਗਈ।ਜਿਸਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਅਤੇ ਉੱਥੇ ਉਸਨੇ ਇਲਾਜ ਦੌਰਾਨ ਦਮ ਤੋੜ ਦਿੱਤਾ।  ਮ੍ਰਿਤਕ ਦੇ ਨਾਲ ਕੁੱਟਮਾਰ ਹੋਣ ਦਾ ਖਦਸਾ ਜਤਾਇਆ ਜਾ ਰਿਹਾ ਹੈ। ਉੱਥੇ ਮੌਕੇ ਤੇ ਪਹੁੰਚੇ ਰੇਲਵੇ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਅਧਿਕਾਰੀ ਨੇ ਪੀ.ਟੀ.ਸੀ ਦੇ ਰਿਪੋਟਰ ਨਾਲ ਗੱਲਬਾਤ ਕਰਦੇ ਦੱਸਿਆ, "ਸਾਨੂੰ ਜਦੋਂ ਇਸ ਮਾਮਲੇ ਬਾਰੇ ਪਤਾ ਚਲਿਆਂ ਤਾਂ ਅਸੀਂ ਦੇਖਿਆ ਕਿ ਇਹ ਨੌਜਵਾਨ ਪ੍ਰਦੀਪ ਡੋਗਰਾ ਜ਼ਖ਼ਮੀ ਹਾਲਤ ਵਿੱਚ ਸੀ ਇਸਦੇ ਕੁੱਝ ਰਿਸ਼ਤੇਦਾਰਾਂ ਵੱਲੋਂ ਇਸਨੂੰ ਨੇੜੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਡਾਕਟਰਾਂ ਵੱਲੋਂ ਪੋਸਟਮਾਟਰਮ ਰਿਪੋਰਟ ਕੀਤਾ ਜਾ ਰਿਹਾ ਹੈ। ਰਿਪੋਰਟ ਆਉਣ ਤੋਂ ਬਾਅਦ ਇਸਦੇ ਕਾਰਨ ਦਾ ਖ਼ੁਲਾਸਾ ਹੋ ਜਾਵੇਗਾ।"

ਰਿਪੋਰਟਰ ਨਵੀਨ ਸ਼ਰਮਾਂ ਦੇ ਸਹਿਯੋਗ ਨਾਲ

- PTC NEWS

adv-img

Top News view more...

Latest News view more...