ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਪਤੀ ਨਾਲ ਵਾਪਰਿਆ ਹਾਦਸਾ, ਪ੍ਰਸ਼ੰਸਕ ਕਰ ਰਹੇ ਸਲਾਮਤੀ ਦੀ ਦੁਆ
ਬਾਲੀਵੁੱਡ ਅਦਾਕਾਰਾ ਪਿ੍ਰਯੰਕਾ ਚੋਪੜਾ ਆਪਣੇ ਪਤੀ ਨਿਕ ਜੋਨਸ ਨਾਲ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ । ਦੋਵੇਂ ਆਏ ਦਿਨ ਆਪਣੀ ਜ਼ਿੰਦਗੀ ਨਾਲ ਜੁੜੇ ਅਪਡੇਟਸ ਪ੍ਰਸ਼ੰਸਕਾਂ ਦੇ ਨਾਲ ਸਾਂਝੇ ਕਰਦੇ ਰਹਿੰਦੇ ਹਨ। ਜਿਥੇ ਆਪਣੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਦੋਹਾਂ ਵੱਲੋਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਉਹ ਹੀ ਇਸ ਜੋਡੀ ਵੱਲੋਂ ਇਕ ਹੋਰ ਪੋਸਟ ਸਾਂਝੀ ਕੀਤੀ ਗਈ ਜਿਸ ਨਾਲ ਦੋਹਾਂ ਦੇ ਪ੍ਰਸ਼ੰਸਕਾਂ ਨੂੰ ਮਾਯੂਸੀ ਹੋਈ ਹੈ , ਦਰਅਸਲ ਨਿਕ ਅਤੇ ਪਿ੍ਰਯੰਕਾ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਆਈ ਹੈ ਕਿ ਨਿਕ ਜੋਨਸ ਹਸਪਤਾਲ ’ਚ ਦਾਖ਼ਲ ਹਨ।
ਜਿਸ ਵਿਚ ਦੁਖਦ ਗੱਲ ਹੈ ਕਿ ਪ੍ਰਿਯੰਕਾ ਦੇ ਪਤੀ ਅਤੇ ਅਮਰੀਕੀ ਗਾਇਕ ਨਿੱਕ ਜੋਨਸ ਇਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਇਹ ਹਾਦਸਾ ਉਹਨਾਂ ਦੇ ਟੀਵੀ ਸ਼ੋਅ ਦੇ ਸ਼ੂਟਿੰਗ ਦੌਰਾਨ ਵਾਪਰਿਆ ਜਿਥੇ ਨਿੱਕ ਜ਼ਖਮੀ ਹੋਗੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਨਿਕ 15 ਮਈ ਨੂੰ ਹਸਪਤਾਲ ’ਚ ਦਾਖ਼ਲ ਹਨ। ਹਾਲਾਂਕਿ ਅਜੇ ਇਹ ਸਾਫ਼ ਨਹੀਂ ਹੋਇਆ ਕਿ ਉਨ੍ਹਾਂ ਨੂੰ ਕਿੰਨੀ ਅਤੇ ਕਿਥੇ ਸੱਟ ਲੱਗੀ ਹੈ।
ਨਿਕ ਜਿਸ ਪ੍ਰਾਜੈਕਟ ਦੀ ਸ਼ੂਟਿੰਗ ਕਰ ਰਹੇ ਹਨ ਉਸ ਨੂੰ ਫਿਲਹਾਲ ਪੂਰੀ ਤਰ੍ਹਾਂ ਨਾਲ ਗੁਪਤ ਰੱਖਿਆ ਗਿਆ ਹੈ। ਇਕ ਰਿਪੋਰਟ ਮੁਤਾਬਕ ਸ਼ਨੀਵਾਰ ਦੇਰ ਰਾਤ ਐਂਬੂਲੈਂਸ ਤੋਂ ਨਿਕ ਨੂੰ ਸਥਾਨਕ ਹਸਪਤਾਲ ’ਚ ਲਿਜਾਇਆ ਗਿਆ ਸੀ। ਹਾਲਾਂਕਿ ਅੱਜ ਉਹਨਾਂ ਨੂੰ ਛੁੱਟੀ ਮਿਲ ਗਈ ਹੈ ਅਤੇ ਉਹ ਘਰ ਵਾਪਿਸ ਆ ਗਏ ਹਨ। ਦੋਹਾਂ ਦੇ ਪ੍ਰਸ਼ੰਸਕ ਦੁਆਵਾਂ ਕਰੜੇ ਹਨ ਅਤੇ ਕੁਮੈਂਟਾਂ ਰਾਹੀਂ ਖੈਰੀਅਤ ਪੁੱਛ ਰਹੇ ਹਨ।
ਇਥੇ ਦੱਸਣਯੋਗ ਹੈ ਕਿ ਹਾਲੀ ਹੀ 'ਚ ਦੇਸ਼ ’ਚ ਕੋਰੋਨਾ ਮਹਾਮਾਰੀ ਨਾਲ ਮਚੀ ਤਬਾਹੀ ’ਤੇ ਪਿ੍ਰਯੰਕਾ ਚੋਪੜਾ ਅਤੇ ਨਿਕ ਜੋਨਸ ਨੇ ਵੀ ਮਦਦ ਦਾ ਹੱਥ ਵਧਾਇਆ ਸੀ। ਉਨ੍ਹਾਂ ਨੇ ਬਾਕੀ ਦੇਸ਼ਾਂ ਦੇ ਨਾਲ ਮਿਲ ਕੇ 1 ਮਿਲੀਅਨ ਡਾਲਰ ਜਮ੍ਹਾ ਕੀਤੇ। ਇਸੇ ਤਰ੍ਹਾਂ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾਣੇ ਵੀ 11 ਕਰੋੜ ਦੀ ਮਦਦ ਦਿੱਤੀ ਹੈ।