ਖੇਡ ਸੰਸਾਰ

ਆਲੋਚਨਾਵਾਂ ਵਿਚਾਲੇ ਸਾਹਮਣੇ ਆਇਆ ਅਰਸ਼ਦੀਪ ਸਿੰਘ ਦੇ ਮਾਤਾ-ਪਿਤਾ ਦਾ ਬਿਆਨ, ਜਾਣੋ ਕੀ ਕਿਹਾ

By Jasmeet Singh -- September 06, 2022 10:56 am

ਖੇਡ ਸੰਸਾਰ: ਏਸ਼ੀਆ ਕੱਪ 2022 ਦੇ ਸੁਪਰ 4 ਮੁਕਾਬਲੇ 'ਚ ਪਾਕਿਸਤਾਨ ਖਿਲਾਫ ਮਿਲੀ ਹਾਰ ਤੋਂ ਬਾਅਦ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਸੋਸ਼ਲ ਮੀਡੀਆ 'ਤੇ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਉਸ ਕੋਲੋਂ ਪਾਕਿਸਤਾਨ ਦੀ ਪਾਰੀ ਦੌਰਾਨ 18ਵੇਂ ਓਵਰ 'ਚ ਰਵੀ ਬਿਸ਼ਨੋਈ ਦੀ ਗੇਂਦ 'ਤੇ ਬੱਲੇਬਾਜ਼ ਆਸਿਫ ਅਲੀ ਦਾ ਕੈਚ ਛੁੱਟ ਗਿਆ ਸੀ। ਆਸਿਫ਼ ਨੇ ਉਸ ਸਮੇਂ ਤੱਕ ਆਪਣਾ ਖਾਤਾ ਵੀ ਨਹੀਂ ਖੋਲ੍ਹਿਆ ਸੀ ਪਰ ਇਸ ਤੋਂ ਬਾਅਦ ਪਾਕਿਸਤਾਨੀ ਬੱਲੇਬਾਜ਼ ਨੇ 8 ਗੇਂਦਾਂ 'ਚ 16 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ।

ਏਸ਼ੀਆ ਕੱਪ 2022 ਦੇ ਸੁਪਰ 4 ਮੈਚ 'ਚ ਪਾਕਿਸਤਾਨ ਖਿਲਾਫ ਮਿਲੀ ਹਾਰ ਤੋਂ ਬਾਅਦ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਸੋਸ਼ਲ ਮੀਡੀਆ 'ਤੇ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਉਸ ਨੇ ਪਾਕਿਸਤਾਨ ਦੀ ਪਾਰੀ ਦੇ 18ਵੇਂ ਓਵਰ 'ਚ ਰਵੀ ਬਿਸ਼ਨੋਈ ਦੀ ਗੇਂਦ 'ਤੇ ਬੱਲੇਬਾਜ਼ ਆਸਿਫ ਅਲੀ ਦਾ ਕੈਚ ਛੱਡਿਆ ਸੀ। ਆਸਿਫ਼ ਨੇ ਉਸ ਸਮੇਂ ਆਪਣਾ ਖਾਤਾ ਵੀ ਨਹੀਂ ਖੋਲ੍ਹਿਆ ਸੀ। ਪਰ ਇਸ ਤੋਂ ਬਾਅਦ ਪਾਕਿਸਤਾਨੀ ਬੱਲੇਬਾਜ਼ ਨੇ 8 ਗੇਂਦਾਂ 'ਚ 16 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ।

ਅਰਸ਼ਦੀਪ ਦੇ ਪਿਤਾ ਦਰਸ਼ਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਅਰਸ਼ਦੀਪ ਦੀ ਟ੍ਰੋਲਿੰਗ ਨੂੰ ਸਕਾਰਾਤਮਕ ਲਿਆ ਹੈ। ਉਨ੍ਹਾਂ ਕਿਹਾ, “ਕੋਈ ਸਮੱਸਿਆ ਨਹੀਂ ਹੈ। ਲੋਕਾਂ ਦੀਆਂ ਉਮੀਦਾਂ ਬਹੁਤ ਜ਼ਿਆਦਾ ਸਨ। ਉਨ੍ਹਾਂ ਨੂੰ ਅਧਿਕਾਰ ਵੀ ਦਿੱਤੇ ਹਨ। ਬੇਟੇ ਦਾ ਪੂਰਾ ਧਿਆਨ ਹੁਣ ਅਗਲੇ ਮੈਚ 'ਤੇ ਹੈ ਅਤੇ ਅਸੀਂ ਉਸ ਨੂੰ ਸਮਝਾ ਦਿੱਤਾ ਹੈ ਕਿ ਅਗਲੇ ਮੈਚ 'ਤੇ ਧਿਆਨ ਦਿਓ। ਟਿੱਪਣੀਆਂ ਤੋਂ ਦੂਰ ਰਹੋ ਅਤੇ ਆਪਣਾ ਸੰਜਮ ਬਣਾਈ ਰੱਖੋ।"

23 ਸਾਲਾ ਤੇਜ਼ ਗੇਂਦਬਾਜ਼ ਦੀ ਮਾਂ ਦਲਜੀਤ ਕੌਰ ਨੇ ਕਿਹਾ, ''ਗਲਤੀ ਕੋਈ ਵੀ ਕਰਦਾ ਹੈ। ਲੋਕਾਂ ਦਾ ਕੰਮ ਹੈ ਕਹਿਣਾ, ਕਹਿਣ ਦਿਓ, ਕੋਈ ਗੱਲ ਨਹੀਂ। ਜੇਕਰ ਲੋਕ ਖਿਡਾਰੀ ਨਾਲ ਗੱਲ ਕਰ ਰਹੇ ਹਨ ਤਾਂ ਇਸਦਾ ਮਤਲਬ ਹੈ ਕਿ ਉਹ ਵੀ ਉਸਨੂੰ ਪਿਆਰ ਕਰਦੇ ਹਨ। ਅਸੀਂ ਇਸ ਸਭ ਨੂੰ ਸਕਾਰਾਤਮਕ ਲੈ ਰਹੇ ਹਾਂ।"

ਅਰਸ਼ਦੀਪ ਸਿੰਘ ਦੇ ਮਾਤਾ-ਪਿਤਾ ਤੋਂ ਪਹਿਲਾਂ ਕਈ ਮੌਜੂਦਾ ਅਤੇ ਸਾਬਕਾ ਕ੍ਰਿਕਟਰ ਉਸ ਦੇ ਬਚਾਅ 'ਚ ਆ ਚੁੱਕੇ ਹਨ। ਪਾਕਿਸਤਾਨ ਖਿਲਾਫ 5 ਵਿਕਟਾਂ ਦੀ ਹਾਰ ਤੋਂ ਬਾਅਦ ਯੁਵਰਾਜ ਸਿੰਘ ਤੋਂ ਪਹਿਲਾਂ ਟੀਮ ਇੰਡੀਆ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਅਰਸ਼ਦੀਪ ਦੇ ਸਮਰਥਨ 'ਚ ਸਾਹਮਣੇ ਆਏ। ਭੱਜੀ ਨੇ ਟਵਿੱਟਰ ਰਾਹੀਂ ਲੋਕਾਂ ਨੂੰ ਅਰਸ਼ਦੀਪ ਬਾਰੇ ਬਕਵਾਸ ਨਾ ਕਰਨ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ: ਅਰਸ਼ਦੀਪ ਦੇ ਦੇਸ਼ ਨੂੰ ਖਾਲਿਸਤਾਨ ਦੱਸਣ 'ਤੇ ਭੜਕੀ ਸਰਕਾਰ


-PTC News

  • Share