Sat, Apr 27, 2024
Whatsapp

Look Back 2021: ਇਸ ਸਾਲ ਇਨ੍ਹਾਂ ਮਸ਼ਹੂਰ ਹਸਤੀਆਂ ਨੇ ਸੰਸਾਰ ਨੂੰ ਕਿਹਾ ਅਲਵਿਦਾ

Written by  Riya Bawa -- December 19th 2021 05:47 PM -- Updated: December 19th 2021 05:49 PM
Look Back 2021: ਇਸ ਸਾਲ ਇਨ੍ਹਾਂ ਮਸ਼ਹੂਰ ਹਸਤੀਆਂ ਨੇ ਸੰਸਾਰ ਨੂੰ ਕਿਹਾ ਅਲਵਿਦਾ

Look Back 2021: ਇਸ ਸਾਲ ਇਨ੍ਹਾਂ ਮਸ਼ਹੂਰ ਹਸਤੀਆਂ ਨੇ ਸੰਸਾਰ ਨੂੰ ਕਿਹਾ ਅਲਵਿਦਾ

Look Back 2021: ਇਹ ਸਾਲ 2021 ਖਤਮ ਹੋਣ ਵਾਲਾ ਹੈ। ਭਾਰਤ ਲਈ ਇਹ ਬਹੁਤ ਮਹੱਤਵਪੂਰਨ ਰਿਹਾ ਹੈ। ਚਾਹੇ ਉਹ ਕੋਵਿਡ-19 ਦੀ ਘਾਤਕ ਦੂਜੀ ਲਹਿਰ ਹੋਵੇ ਜਾਂ ਵੱਡੀ ਸਿਆਸੀ ਉਥਲ-ਪੁਥਲ ਅਤੇ ਝੜਪਾਂ ਜਾਂ ਟੋਕੀਓ ਓਲੰਪਿਕ ਵਿੱਚ ਵੱਡੀ ਸਫਲਤਾ। ਸਾਡਾ ਦੇਸ਼ 2021 ਵਿੱਚ ਕਈ ਉਤਰਾਅ-ਚੜ੍ਹਾਅ ਵਿੱਚੋਂ ਲੰਘਿਆ। ਜਿਵੇਂ-ਜਿਵੇਂ ਸਾਲ ਅੱਗੇ ਵਧਦਾ ਗਿਆ, ਅਸੀਂ ਕਈ ਮਹੱਤਵਪੂਰਨ ਵਿਅਕਤੀਆਂ ਨੂੰ ਵੀ ਗੁਆ ਦਿੱਤਾ। ਕੋਰੋਨਾ ਦੀ ਲਹਿਰ ਅਤੇ ਉਸ ਤੋਂ ਬਾਅਦ ਵੀ ਮਸ਼ਹੂਰ ਹਸਤੀਆਂ ਦੀ ਮੌਤ ਦੀਆਂ ਖਬਰਾਂ ਆਈਆਂ ਅਤੇ ਸਭ ਤੋਂ ਵੱਡਾ ਝਟਕਾ ਸਾਲ ਦੇ ਆਖਰੀ ਮਹੀਨੇ ਦੇਸ਼ ਦੇ ਪਹਿਲੇ ਸੀਡੀਐਸ ਜਨਰਲ ਬਿਪਿਨ ਰਾਵਤ ਦੀ ਮੌਤ ਦੇ ਰੂਪ ਵਿੱਚ ਆਇਆ। ਇਸ ਹਾਦਸੇ ਕਾਰਨ ਪੂਰੇ ਦੇਸ਼ 'ਚ ਸੋਗ ਦੀ ਲਹਿਰ ਹੈ। ਆਓ ਅਸੀਂ ਇਸ ਸਾਲ ਗੁਆਏ ਮਸ਼ਹੂਰ ਲੋਕਾਂ ਦੇ ਨਾਵਾਂ 'ਤੇ ਇੱਕ ਨਜ਼ਰ ਮਾਰੀਏ। ਜਨਰਲ ਬਿਪਿਨ ਰਾਵਤ ਦੇਸ਼ ਦਾ ਪਹਿਲਾ CDS ਅਤੇ ਭਾਰਤੀ ਫੌਜੀ ਅਫਸਰ ਜੋ ਭਾਰਤੀ ਫੌਜ ਦਾ ਚਾਰ ਸਿਤਾਰਾ ਜਨਰਲ ਸੀ। ਰਾਵਤ ਨੇ ਜਨਵਰੀ 2020 ਤੋਂ ਲੈ ਕੇ 8 ਦਸੰਬਰ ਨੂੰ ਤਾਮਿਲਨਾਡੂ ਵਿੱਚ ਇੱਕ ਹੈਲੀਕਾਪਟਰ ਹਾਦਸੇ ਵਿੱਚ ਆਪਣੀ ਮੌਤ ਤੱਕ ਭਾਰਤੀ ਹਥਿਆਰਬੰਦ ਬਲਾਂ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ (CDS) ਵਜੋਂ ਸੇਵਾ ਕੀਤੀ। CDS bipin rawat video vijay diwas INDO PAK war, सीडीएस बिपिन रावत, सीडीएस बिपिन रावत वीडियो, इंडो-पाक युद्द, 50वां विजय दिवस ਸਿਧਾਰਥ ਸ਼ੁਕਲਾ 'ਬਾਲਿਕਾ ਵਧੂ', 'ਬ੍ਰੋਕਨ ਬਟ ਬਿਊਟੀਫੁੱਲ 3' ਅਤੇ 'ਦਿਲ ਸੇ ਦਿਲ ਤਕ' ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣੇ ਜਾਂਦੇ ਸਿਧਾਰਥ ਸ਼ੁਕਲਾ ਇੱਕ ਅਭਿਨੇਤਾ, ਹੋਸਟ ਅਤੇ ਮਾਡਲ ਸਨ। 'ਬਿਗ ਬੌਸ 13' ਵਿੱਚ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਵਿਚ ਸਿਧਾਰਥ ਸ਼ੁਕਲਾ ਦੀ ਕਾਫੀ ਚਰਚਾ ਸੀ। 2 ਸਤੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਸੀ। Sidharth Shukla's postmortem report rules out injury marks ਮਿਲਖਾ ਸਿੰਘ ਮਿਲਖਾ ਸਿੰਘ, ਜਿਸ ਨੂੰ 'ਫਲਾਇੰਗ ਸਿੱਖ' ਵੀ ਕਿਹਾ ਜਾਂਦਾ ਹੈ, ਇੱਕ ਭਾਰਤੀ ਟਰੈਕ ਅਤੇ ਫੀਲਡ ਦੌੜਾਕ ਸੀ। ਉਹ ਏਸ਼ਿਆਈ ਖੇਡਾਂ ਦੇ ਨਾਲ-ਨਾਲ ਰਾਸ਼ਟਰਮੰਡਲ ਖੇਡਾਂ ਵਿੱਚ 400 ਮੀਟਰ ਵਿੱਚ ਸੋਨੇ ਦਾ ਤਮਗਾ ਜਿੱਤਣ ਵਾਲਾ ਇਕਲੌਤਾ ਅਥਲੀਟ ਸੀ । ਮਿਲਖਾ ਸਿੰਘ ਦੀ 18 ਜੂਨ ਨੂੰ ਕੋਵਿਡ-19 ਕਾਰਨ ਮੌਤ ਹੋ ਗਈ ਸੀ। ਦਿਲੀਪ ਕੁਮਾਰ ਹਿੰਦੀ ਫਿਲਮ ਉਦਯੋਗ ਦੇ ਸਭ ਤੋਂ ਸਫਲ ਫਿਲਮ ਸਿਤਾਰਿਆਂ ਵਿੱਚੋਂ ਇੱਕ, ਦਿਲੀਪ ਕੁਮਾਰ ਨੂੰ ਸਿਨੇਮਾ ਵਿੱਚ ਅਦਾਕਾਰੀ ਦਾ ਇੱਕ ਵੱਖਰਾ ਰੂਪ ਲਿਆਉਣ ਦਾ ਸਿਹਰਾ ਜਾਂਦਾ ਹੈ। ਲੰਬੀ ਬਿਮਾਰੀ ਤੋਂ ਬਾਅਦ 7 ਜੁਲਾਈ ਨੂੰ ਉਨ੍ਹਾਂ ਦੀ ਮੌਤ ਹੋ ਗਈ। -PTC News


Top News view more...

Latest News view more...