ਮੁੱਖ ਖਬਰਾਂ

ਦਿੱਲੀ ਅੰਦੋਲਨ 'ਚ ਇਕ ਹੋਰ ਦੁੱਖਦ ਖਬਰ ਆਈ ਸਾਹਮਣੇ

By Jagroop Kaur -- March 04, 2021 6:28 pm -- Updated:March 04, 2021 6:28 pm

ਬੀਤੀ 26 ਨਵੰਬਰ ਤੋਂ ਕਿਸਾਨ ਦਿੱਲੀ ਵਿਖੇ ਧਰਨਿਆਂ 'ਤੇ ਬੈਠੇ ਹਨ ਤਾਂ ਜੋ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਾਲੇ ਕਾਨੂੰਨ ਰੱਦ ਕਰਵਾਏ ਜਾ ਸਕਣ। ਉੱਥੇ ਹੀ ਇਸ ਦੌਰਾਨ ਕਈ ਕਿਸਾਨ ਵੱਲੋਂ ਜਾਨਾਂ ਵੀ ਗਵਾਈਆਂ ਜਾ ਚੁਕੀਆਂ ਹਨ। ਇਸ ਲੜੀ ਚ ਅੱਜ ਇਕ ਹੋਰ ਨਵਾਂ ਨਾਮ ਜੁੜ ਗਿਆ ਹੈ। ਜਿਥੇ ਦਿੱਲੀ ਦੀ ਕੁੰਡਲੀ ਸਰਹੱਦ ਤੋਂ ਪਰਤੇ ਪਿੰਡ ਸੰਦਲੀ (ਮਾਨਸਾ) ਦੇ 55 ਸਾਲਾ ਕਿਸਾਨ ਦੀ ਦਿਲ ਦੌਰਾ ਪੈਣ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ।

 kisan andolan farmer died kisan andolan farmer died

Also Read: Punjab continues to report an upsurge in daily new cases

ਜਾਣਕਾਰੀ ਦਿੰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਐਡਵੋਕੇਟ ਬਲਕਰਨ ਸਿੰਘ ਬੱਲੀ ਅਤੇ ਮ੍ਰਿਤਕ ਕਿਸਾਨ ਦੇ ਬੇਟੇ ਹਰਜੀਤ ਸਿੰਘ ਨੇ ਦੱਸਿਆ ਕਿ ਹਰਨਾਮ ਸਿੰਘ ਪੁੱਤਰ ਸੁਰਜਨ ਸਿੰਘ, ਜੋ ਕਿ ਕੁੰਡਲੀ ਬਾਰਡਰ ਵਿਖੇ ਲਗਾਤਾਰ ਸੇਵਾ ਕਰ ਰਿਹਾ ਸੀ, ਦੀ ਕੁਝ ਦਿਨ ਪਹਿਲਾ ਸਿਹਤ ਖ਼ਰਾਬ ਹੋ ਜਾਣ ਕਾਰਨ ਉਨ੍ਹਾਂ ਨੂੰ ਪਿੰਡ ਲਿਆਂਦਾ ਗਿਆ ਸੀ|

ਜਿਸ ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਪਾਸੋਂ ਮ੍ਰਿਤਕ ਦੇ ਪਰਿਵਾਰ ਨੂੰ ਬਣਦੀ ਮੁਆਵਜ਼ਾ ਰਾਸ਼ੀ ਅਤੇ ਇਕ ਜੀਅ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਹੈ।

  • Share