Advertisment

ਕਰਾਚੀ ਦੀ ਜੇਲ੍ਹ ਤੋਂ ਰਿਹਾਅ ਕੀਤੇ ਭਾਰਤੀ ਕੈਦੀ ਮਛੇਰਿਆਂ ਲਈ ਸਰਹੱਦ 'ਤੇ ਲਗਾਇਆ ਗਿਆ ਲੰਗਰ

author-image
Jasmeet Singh
New Update
ਕਰਾਚੀ ਦੀ ਜੇਲ੍ਹ ਤੋਂ ਰਿਹਾਅ ਕੀਤੇ ਭਾਰਤੀ ਕੈਦੀ ਮਛੇਰਿਆਂ ਲਈ ਸਰਹੱਦ 'ਤੇ ਲਗਾਇਆ ਗਿਆ ਲੰਗਰ
Advertisment

ਅੰਮ੍ਰਿਤਸਰ: ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਸਮਝੌਤੇ ਤਹਿਤ ਸ਼ੁੱਕਰਵਾਰ ਦੇਰ ਰਾਤ ਗੁਆਂਢੀ ਦੇਸ਼ ਪਾਕਿਸਤਾਨ ਨੇ ਵਾਹਗਾ-ਅਟਾਰੀ ਸਰਹੱਦ ਰਾਹੀਂ ਪਾਕਿ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲੰਬੇ ਸਮੇਂ ਤੋਂ ਬੰਦ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ 203 ਭਾਰਤੀ ਕੈਦੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਹੈ। ਇਹ ਭਾਰਤੀ ਮਛੇਰਿਆਂ ਨੂੰ ਪਾਕਿਸਤਾਨ ਦੀ ਕਰਾਚੀ ਦੀ ਲਾਂਧੀ ਜੇਲ੍ਹ ਤੋਂ ਰੇਲ ਰਾਹੀਂ ਲਾਹੌਰ ਲਿਆਂਦਾ ਗਿਆ। ਫਿਰ ਉਨ੍ਹਾਂ ਨੂੰ ਦੇਰ ਰਾਤ ਅਟਾਰੀ ਪਾਕਿਸਤਾਨ ਤੋਂ ਵਾਹਗਾ ਬਾਰਡਰ ਰਾਹੀਂ ਉਨ੍ਹਾਂ ਦੇ ਆਪਣੇ ਵਤਨ ਪਹੁੰਚ ਦਿੱਤਾ ਗਿਆ।

Advertisment

ਸ਼੍ਰੋਮਣੀ ਕਮੇਟੀ ਵਲੋਂ ਦੇਰ ਰਾਤ ਸਰਹੱਦ 'ਤੇ ਲਗਾਇਆ ਗਿਆ ਲੰਗਰ 

ਬੀਤੀ ਦੇਰ ਰਾਤ ਪਾਕ ਰੇਂਜਰਸ ਨੇ ਇਨ੍ਹਾਂ ਮਛੇਰਿਆਂ ਨੂੰ ਬੀ.ਐੱਸ.ਐੱਫ ਦੇ ਹਵਾਲੇ ਕਰ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਿਛਲੇ ਦੋ ਦਿਨ ਤੋਂ ਭੁੱਖ ਦੀ ਮਾਰ ਝੱਲਦੇ ਆ ਰਹੇ ਭਾਰਤੀ ਮਛੇਰਿਆਂ ਲਈ ਅਟਾਰੀ ਸਰਹੱਦ 'ਤੇ ਦੇਰ ਰਾਤ ਲੰਗਰ ਪ੍ਰਸ਼ਾਦਿ ਦਾ ਪ੍ਰਬੰਧ ਵੀ ਕੀਤਾ ਗਿਆ। ਕਰਾਚੀ ਦੀ ਲਾਂਧੀ ਜੇਲ੍ਹ 'ਚੋਂ ਰਿਹਾਅ ਹੋ ਕੇ ਵਤਨ ਪੁੱਜੇ ਭਾਰਤੀ ਮਛੇਰਿਆਂ ਦੀ ਵਤਨ ਵਾਪਸੀ ਭਾਰਤ-ਪਾਕਿ ਪੀਸ ਫਾਊਂਡੇਸ਼ਨ ਅਤੇ ਡੈਮੋਕਰੇਸੀ ਵਲੋਂ ਕੀਤੇ ਅਣਥੱਕ ਯਤਨਾਂ ਸਦਕਾ ਸੰਭਵ ਹੋਈ ਹੈ। 

ਭੁਲੇਖੇ ਨਾਲ ਵੜ ਗਏ ਸਨ ਪਾਕਿਸਤਾਨ





ਘਰ ਪਰਤਣ 'ਤੇ ਅਤਿਅੰਤ ਖੁਸ਼ ਨਜ਼ਰ ਆ ਰਹੇ ਮਛੇਰਿਆਂ ਨੇ ਦੱਸਿਆ ਕਿ ਉਹ ਆਪਣੇ ਪਰਿਵਾਰਾਂ ਦੀ ਰੋਜ਼ੀ-ਰੋਟੀ ਲਈ ਗੁਜਰਾਤ ਦੇ ਸਮੁੰਦਰ 'ਚ ਮੱਛੀਆਂ ਫੜਦੇ ਸਮੇਂ ਭੁਲੇਖੇ ਨਾਲ ਪਾਕਿਸਤਾਨ ਦੀ ਹੱਦ ਅੰਦਰ ਦਾਖਲ ਹੋਣ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪਾਕਿਸਤਾਨ ਦੀ ਜਲ ਸੈਨਾ ਵੱਲੋਂ ਗ੍ਰਿਫਤਾਰ ਕੀਤੇ ਗਏ ਭਾਰਤੀ ਮਛੇਰੇ 24 ਤੋਂ 30 ਮਹੀਨੇ ਦੀ ਸਜ਼ਾ ਕੱਟਣ ਉਪਰੰਤ ਵਤਨ ਪਰਤੇ ਹਨ। ਮਛੇਰਿਆਂ ਨੇ ਆਪਣੀ ਰਿਹਾਈ ਲਈ ਭਾਰਤ-ਪਾਕ ਸਰਕਾਰਾਂ ਦੇ ਨਾਲ ਨਾਲ ਮਦਦ ਕਰਨ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਦਾ ਵਿਸ਼ੇਸ਼ ਤੋਰ 'ਤੇ ਧੰਨਵਾਦ ਵੀ ਕੀਤਾ।







ਅਟਾਰੀ ਸਰਹਦ 'ਤੇ ਕਾਗਜ਼ੀ ਕਾਰਵਾਈ ਮੁਕੱਮਲ ਹੋਣ ਤੋਂ ਬਾਅਦ ਇਨ੍ਹਾਂ ਮਛੇਰਿਆਂ ਨੂੰ ਦੇਰ ਰਾਤ ਅੰਮ੍ਰਿਤਸਰ ਲਿਆਂਦਾ ਗਿਆ ਜਿਥੋਂ ਅੱਜ ਉਹ ਗੁਜਰਾਤ ਲਈ ਰਵਾਨਾ ਹੋਏ ਹਨ। ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਇਨ੍ਹਾਂ ਮਛੇਰਿਆਂ ਦਾ ਇਮੀਗ੍ਰੇਸ਼ਨ/ਕਸਟਮ ਕਲੀਅਰੈਂਸ ਤੋਂ ਬਾਅਦ ਉਨ੍ਹਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਮੱਛੀ ਪਾਲਣ ਵਿਭਾਗ ਗੁਜਰਾਤ ਦੇ ਉੱਚ ਅਧਿਕਾਰੀ ਤੇ ਗੁਜਰਾਤ ਪੁਲਿਸ ਦੇ ਅਧਿਆਕਰੀ ਅਟਾਰੀ ਸਰਹੱਦ ਤੋਂ ਲੈ ਕੇ ਗੁਜਰਾਤ ਲਈ ਰਵਾਨਾ ਹੋਏ। ਪੀਸ ਫਾਊਂਡੇਸ਼ਨ ਦੇ ਜਤਿਨ ਦੇਸਾਈ ਨੇ ਦੱਸਿਆ ਕਿ ਰਿਹਾਅ ਕੀਤੇ ਗਏ ਭਾਰਤੀ ਮਛੇਰੇ ਮੱਧ ਪ੍ਰਦੇਸ਼ ਤੋਂ ਇਲਾਵਾ ਗੁਜਰਾਤ ਦੇ ਵੱਖ-ਵੱਖ ਸੂਬਿਆਂ ਨਾਲ ਸਬੰਧਤ ਹਨ। ਰਿਹਾਅ ਹੋ ਕੇ ਭਾਰਤ ਆਏ ਮਛੇਰਿਆਂ ਦਾ ਪਾਕਿਸਤਾਨ ਦੀ ਫਾਊਂਡੇਸ਼ਨ ਦੇ ਅਹੁਦੇਦਾਰਾਂ ਵੱਲੋਂ ਸਨਮਾਨ ਵੀ ਕੀਤਾ ਗਿਆ। 

ਹੋਰ ਖ਼ਬਰਾਂ ਪੜ੍ਹੋ: 

- PTC NEWS
pakistan fishermen-freed indian-prisoner-fishermen
Advertisment

Stay updated with the latest news headlines.

Follow us:
Advertisment