Ashish Vidyarthi First Wife: ਜਾਣੋ ਆਸ਼ੀਸ਼ ਵਿਦਿਆਰਥੀ ਦੀ ਪਹਿਲੀ ਪਤਨੀ ਬਾਰੇ, ਇਨ੍ਹਾਂ ਮਸ਼ਹੂਰ ਟੀਵੀ ਸ਼ੋਅ 'ਚ ਦਿਖਾ ਚੁੱਕੀ ਹੈ ਆਪਣਾ ਹੁਨਰ ?
Ashish Vidyarthi First Wife: ਬਾਲੀਵੁੱਡ ਅਦਾਕਾਰ ਆਸ਼ੀਸ਼ ਵਿਦਿਆਰਥੀ ਵੀਰਵਾਰ 25 ਮਈ ਨੂੰ ਸੁਰਖੀਆਂ 'ਚ ਆਏ ਜਦੋਂ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆ। ਦੱਸ ਦਈਏ ਕਿ ਇਹ ਉਨ੍ਹਾਂ ਦਾ ਦੂਜਾ ਵਿਆਹ ਹੈ। 60 ਸਾਲਾ ਆਸ਼ੀਸ਼ ਦਾ ਵਿਆਹ 33 ਸਾਲਾ ਰੂਪਾਲੀ ਬਰੂਆ ਨਾਲ ਹੋਇਆ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਅਦਾਕਾਰਾ ਰਾਜੋਸ਼ੀ ਬਰੂਆ ਉਰਫ ਪੀਲੂ ਵਿਦਿਆਰਥੀ ਸੀ।
ਅਦਾਕਾਰ ਆਸ਼ੀਸ਼ ਵਿਦਿਆਰਥੀ ਦੀ ਪਹਿਲੀ ਪਤਨੀ ਰਾਜੋਸ਼ੀ ਬਰੂਆ ਸੀ, ਜੋ ਖੁਦ ਇੱਕ ਅਦਾਕਾਰਾ ਹੈ। ਉਹ ਅਨੁਭਵੀ ਅਦਾਕਾਰਾ ਸ਼ਕੁੰਤਲਾ ਬਰੂਆ ਦੀ ਧੀ ਹੈ ਜੋ ਕਈ ਬੰਗਾਲੀ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। ਦੂਜੇ ਪਾਸੇ ਰਾਜੋਸ਼ੀ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਰੇਡੀਓ ਸਟੇਸ਼ਨ 'ਚ ਬਤੌਰ ਰੇਡੀਓ ਜੌਕੀ ਸ਼ੁਰੂ ਕੀਤਾ ਸੀ।
ਆਸ਼ੀਸ਼ ਵਿਦਿਆਰਥੀ ਦੀ ਪਹਿਲੀ ਪਤਨੀ ਕੌਣ ਸੀ?
ਰੂਪਾਲੀ ਬਰੂਆ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਅਦਾਕਾਰਾ ਰਾਜੋਸ਼ੀ ਬਰੂਆ ਉਰਫ ਪੀਲੂ ਵਿਦਿਆਰਥੀ ਸੀ। ਰਾਜੋਸ਼ੀ ਬਰੂਹਾ ਕਈ ਟੀਵੀ ਸ਼ੋਅ ਅਤੇ ਫਿਲਮਾਂ 'ਚ ਵੀ ਆਪਣੀ ਪ੍ਰਤਿਭਾ ਦਿਖਾ ਚੁੱਕੀ ਹੈ। ਉਸਨੇ ਸੁਹਾਨੀ ਸੀ ਏਕ ਲੜਕੀ, ਗੁਡ ਸਾ ਮੀਠਾ ਇਸ਼ਕ ਅਤੇ ਇਮਲੀ ਵਰਗੇ ਸ਼ੋਅ 'ਚ ਕੰਮ ਕੀਤਾ ਹੈ। ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਅਤੇ ਆਸ਼ੀਸ਼ ਦਾ 23 ਸਾਲ ਦਾ ਇਕ ਬੇਟਾ ਅਰਥ ਹੈ।
ਆਸ਼ੀਸ਼ ਵਿਦਿਆਰਥੀ ਨੇ ਕਰਵਾਇਆ ਦੂਜਾ ਵਿਆਹ
ਆਸ਼ੀਸ਼ ਵਿਦਿਆਰਥੀ ਨੇ ਹਾਲ ਹੀ 'ਚ ਰੂਪਾਲੀ ਬਰੂਆ ਨਾਲ ਕੋਰਟ ਮੈਰਿਜ ਕੀਤੀ ਹੈ। ਰਿਪੋਰਟਾਂ ਅਨੁਸਾਰ ਜੋੜੇ ਨੇ ਕੋਲਕਾਤਾ ਦੇ ਇੱਕ ਕਲੱਬ 'ਚ ਗੁਪਤ ਤੌਰ 'ਤੇ ਵਿਆਹ ਕਰਵਾ ਲਿਆ, ਜਿਸ 'ਚ ਸਿਰਫ ਪਰਿਵਾਰਕ ਮੈਂਬਰ ਅਤੇ ਨਜ਼ਦੀਕੀ ਦੋਸਤ ਸ਼ਾਮਲ ਹੋਏ ਸਨ। ਰੂਪਾਲੀ ਅਸਮ ਦੇ ਗੁਹਾਟੀ ਸ਼ਹਿਰ ਨਾਲ ਸਬੰਧਤ ਹੈ। ਰਿਪੋਰਟਾਂ ਅਨੁਸਾਰ ਰੂਪਾਲੀ ਦੀ ਉਮਰ 33 ਸਾਲ ਦੀ ਹੈ ਅਤੇ ਪੇਸ਼ੇ ਤੋਂ ਇੱਕ ਉਦਯੋਗਪਤੀ ਹੈ। ਉਹ ਲੰਬੇ ਸਮੇਂ ਤੋਂ ਕੋਲਕਾਤਾ ਵਿੱਚ ਰਹਿ ਰਹੀ ਹੈ ਜਿੱਥੇ ਉਹ ਆਪਣਾ ਫੈਸ਼ਨ ਸਟੋਰ ਚਲਾਉਂਦੀ ਹੈ। ਉਸਦੇ ਸਟੋਰ ਦਾ ਨਾਮ Nameg ਹੈ। ਇਸ ਤੋਂ ਇਲਾਵਾ ਰੂਪਾਲੀ ਬਰੂਆ ਨੇ ਆਪਣੇ ਦੋਸਤਾਂ ਨਾਲ ਮਿਲ ਕੇ Narumeg ਨਾਂ ਦਾ ਕੈਫੇ ਵੀ ਖੋਲ੍ਹਿਆ ਹੈ।
ਆਸ਼ੀਸ਼ ਵਿਦਿਆਰਥੀ ਦੀ ਪਹਿਲੀ ਪਤਨੀ ਨੇ ਪੋਸਟ ਕੀਤੀ ਸ਼ੇਅਰ
ਆਸ਼ੀਸ਼ ਦੀ ਪਹਿਲੀ ਪਤਨੀ ਰਾਜੋਸ਼ੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਹ ਪੋਸਟ ਸ਼ੇਅਰ ਕੀਤੀ ਹੈ, ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਉਹ ਆਪਣੇ ਪਤੀ ਦੇ ਦੂਜੇ ਵਿਆਹ ਤੋਂ ਬਿਲਕੁਲ ਵੀ ਖੁਸ਼ ਨਹੀਂ ਹੈ। 60 ਸਾਲ ਦੀ ਉਮਰ 'ਚ ਉਹ ਆਪਣੇ ਪਤੀ ਦੇ ਇਸ ਫੈਸਲੇ ਨਾਲ ਖੁਦ ਨੂੰ ਸੰਭਾਲਦੀ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਆਸ਼ੀਸ਼ ਵਿਦਿਆਰਥੀ ਦਾ ਵਿਆਹ ਰੂਪਾਲੀ ਬਰੂਆ ਨਾਲ ਹੋਇਆ ਹੈ, ਜੋ ਕੋਲਕਾਤਾ ਦੇ ਫੈਸ਼ਨ ਕਾਰੋਬਾਰ ਨਾਲ ਜੁੜੀ ਹੋਈ ਹੈ।
ਇਹ ਵਿਆਹ ਵੀਰਵਾਰ ਰਾਤ ਕੋਲਕਾਤਾ ਦੇ ਇੱਕ ਕਲੱਬ 'ਚ ਹੋਇਆ। ਇਹ ਵਿਆਹ ਨਿੱਜੀ ਤਰੀਕੇ ਨਾਲ ਕਰਵਾਇਆ ਗਿਆ ਸੀ। ਇਸ ਦੇ ਨਾਲ ਹੀ ਦੇਰ ਸ਼ਾਮ ਤੋਂ ਹੀ ਨਿੱਜੀ ਵਿਆਹ ਦੀਆਂ ਕਈ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋਣ ਲੱਗੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਆਸ਼ੀਸ਼ ਵਿਦਿਆਰਥੀ ਦੇ ਇਸ ਫੈਸਲੇ 'ਤੇ ਹਰ ਕੋਈ ਹੈਰਾਨੀ ਪ੍ਰਗਟ ਕਰ ਰਿਹਾ ਹੈ।
- PTC NEWS