Tue, Jun 6, 2023
Whatsapp

ਹੁਣ ਇਸ ਕਬੱਡੀ ਖਿਡਾਰੀ ਦੀ ਹੋਈ ਮੌਤ, 4 ਸਾਲ ਪਹਿਲਾ ਚੰਗੀ ਰੋਜ਼ੀ-ਰੋਟੀ ਦੀ ਭਾਲ ਲਈ ਇਟਲੀ ਗਿਆ ਸੀ

Punjab News: ਅਕਸਰ ਵਿਦੇਸ਼ ਤੋਂ ਅਸੀਂ ਪੰਜਾਬੀ ਨੌਜਵਾਨਾਂ ਦੀਆਂ ਮੌਤ ਹੋ ਜਾਣ ਦੀਆਂ ਮੰਦਭਾਗੀਆਂ ਖਬਰਾਂ ਸੁਣਦੇ ਹੀ ਰਹਿੰਦੇ ਹਾਂ।

Written by  Amritpal Singh -- May 25th 2023 06:42 PM
ਹੁਣ ਇਸ ਕਬੱਡੀ ਖਿਡਾਰੀ ਦੀ ਹੋਈ ਮੌਤ, 4 ਸਾਲ ਪਹਿਲਾ ਚੰਗੀ ਰੋਜ਼ੀ-ਰੋਟੀ ਦੀ ਭਾਲ ਲਈ ਇਟਲੀ ਗਿਆ ਸੀ

ਹੁਣ ਇਸ ਕਬੱਡੀ ਖਿਡਾਰੀ ਦੀ ਹੋਈ ਮੌਤ, 4 ਸਾਲ ਪਹਿਲਾ ਚੰਗੀ ਰੋਜ਼ੀ-ਰੋਟੀ ਦੀ ਭਾਲ ਲਈ ਇਟਲੀ ਗਿਆ ਸੀ

Punjab News: ਅਕਸਰ ਵਿਦੇਸ਼ ਤੋਂ ਅਸੀਂ ਪੰਜਾਬੀ ਨੌਜਵਾਨਾਂ ਦੀਆਂ ਮੌਤ ਹੋ ਜਾਣ ਦੀਆਂ ਮੰਦਭਾਗੀਆਂ ਖਬਰਾਂ ਸੁਣਦੇ ਹੀ ਰਹਿੰਦੇ ਹਾਂ। ਅੱਜ ਇੱਕ ਹੋਰ ਅਜਿਹੀ ਖ਼ਬਰ ਕਪੂਰਥਲਾ ਦੇ ਪਿੰਡ ਭੁੱਲਰ ਬੇਟ ਦੇ ਨਾਲ ਜੁੜੀ ਹੈ। ਜਿਥੋਂ ਦੇ ਇਕ ਕੱਬਡੀ ਖਿਡਾਰੀ ਦੀ ਇਟਲੀ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਕੱਬਡੀ ਖਿਡਾਰੀ ਦਾ ਨਾਮ ਮੁਖਤਿਆਰ ਸਿੰਘ ਭੁੱਲਰ ਹੈ ਤੇ ਜਿਸਦੀ ਉਮਰ 38 ਸਾਲ ਦੱਸੀ ਜਾ ਰਹੀ ਹੈ। ਜੋ ਇਟਲੀ ਵਿੱਚ ਕਰੀਬ 4 ਸਾਲ ਪਹਿਲਾਂ ਚੰਗੀ ਰੋਜੀ ਰੋਟੀ ਦੀ ਭਾਲ ਵਿੱਚ ਗਿਆ ਸੀ। ਪਰ ਜਦੋਂ ਅਚਾਨਕ ਮੁਖਤਿਆਰ ਦੇ ਪਰਿਵਾਰ ਨੂੰ ਉਸਦੀ ਮੌਤ ਦੀ ਖ਼ਬਰ ਮਿਲਦੀ ਹੈ ਤਾਂ ਉਸਦੇ ਘਰ ਵਿੱਚ ਇੱਕ ਦਮ ਸੰਨਾਟਾ ਛਾਅ ਜਾਂਦਾ ਹੈ ਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ।

ਪਰਿਵਾਰਿਕ ਮੈਂਬਰਾਂ ਮੁਤਾਬਿਕ ਮੁਖਤਿਆਰ ਨਾਲ ਉਹਨਾਂ ਦੀ ਗੱਲ ਉਸਦੀ ਮੌਤ ਤੋਂ ਇਕ ਦਿਨ ਪਹਿਲਾਂ ਹੋਈ ਸੀ ਅਤੇ ਜਿਸ ਤੋਂ ਬਾਅਦ ਅਗਲੇ ਦਿਨ ਜਦੋਂ ਮੁਖਤਿਆਰ ਘਰ ਕੰਮ ਤੋਂ ਵਾਪਿਸ ਆਕੇ ਰੋਟੀ ਖਾਕੇ ਸੌ ਜਾਂਦਾ ਹੈ ਤਾਂ ਅਗਲੀ ਸਵੇਰ ਉਹ ਉੱਠਦਾ ਨਹੀਂ। ਜਿਸ ਤੋਂ ਬਾਅਦ ਉਸਦੇ ਨਾਲ ਰਹਿੰਦੇ ਦੋਸਤਾਂ ਵੱਲੋਂ ਉਹਨਾਂ ਨੂੰ ਮੁਖਤਿਆਰ ਦੀ ਮੌਤ ਹੋਣ ਦੀ ਜਾਣਕਾਰੀ ਫੋਨ ਦੇ ਜ਼ਰੀਏ ਦਿੱਤੀ ਜਾਂਦੀ ਹੈ।


ਤੁਹਾਨੂੰ ਦੱਸ ਦਈਏ ਕਿ ਮੁਖਤਿਆਰ ਦੀਆਂ ਦੋ ਬੇਟੀਆਂ ਹਨ। ਜਿਨ੍ਹਾਂ ਦੀ ਉਮਰ 5 ਅਤੇ 6 ਸਾਲ ਹੈ। ਮੁਖਤਿਆਰ ਦੀ ਮਾਂ ਦਾ ਕਹਿਣਾ ਹੈ ਕਿ ਉਹ ਹੁਣ ਵੀ ਆਪਣੇ ਪੁੱਤ ਦੇ ਘਰ ਆਉਣ ਦੀ ਰਾਹ ਉਡੀਕ ਰਹੀ ਹੈ ਕਿਉਂਕਿ ਇਹ ਸਭ ਉਸਨੂੰ ਇੱਕ ਭਿਆਨਕ ਸਪਨੇ ਵਾਂਗ ਲਗ ਰਿਹਾ ਹੈ।

ਮੁਖਤਿਆਰ ਸਿੰਘ ਸੁਭਾਅ ਦਾ ਬੜਾ ਨਿੱਘਾ ਸੀ ਤੇ ਉਹ ਵਜ਼ਨੀ ਓਪਨ ਕਬੱਡੀ ਦਾ ਤਗੜਾ ਖਿਡਾਰੀ ਰਿਹਾ ਹੈ। ਉਕਤ ਖਿਡਾਰੀ ਪੰਜਾਬ ਵਿੱਚ ਅਕਸਰ ਚਾਚਾ ਲੱਖਣ ਕੇ ਪੱਡਾ ਦੀ ਟੀਮ ਵੱਲੋਂ ਖੇਡਦਾ ਸੀ।


- PTC NEWS

adv-img

Top News view more...

Latest News view more...