Sat, Sep 23, 2023
Whatsapp

ਟਮਾਟਰ ਦਾ ਰੇਟ 200 ਰੁਪਏ ਤੋਂ 14 ਰੁਪਏ 'ਤੇ ਆਇਆ, ਨੇਪਾਲ ਤੋਂ ਦਰਾਮਦ ਵਧੀ

Tomato Price: ਕੁਝ ਦਿਨ ਪਹਿਲਾਂ ਦੇਸ਼ 'ਚ ਟਮਾਟਰ ਦੀ ਕੀਮਤ 200 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਸੀ।

Written by  Amritpal Singh -- August 28th 2023 04:28 PM
ਟਮਾਟਰ ਦਾ ਰੇਟ 200 ਰੁਪਏ ਤੋਂ 14 ਰੁਪਏ 'ਤੇ ਆਇਆ, ਨੇਪਾਲ ਤੋਂ ਦਰਾਮਦ ਵਧੀ

ਟਮਾਟਰ ਦਾ ਰੇਟ 200 ਰੁਪਏ ਤੋਂ 14 ਰੁਪਏ 'ਤੇ ਆਇਆ, ਨੇਪਾਲ ਤੋਂ ਦਰਾਮਦ ਵਧੀ

Tomato Price: ਕੁਝ ਦਿਨ ਪਹਿਲਾਂ ਦੇਸ਼ 'ਚ ਟਮਾਟਰ ਦੀ ਕੀਮਤ 200 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਸੀ। ਦੇਸ਼ ਦੀਆਂ ਜ਼ਿਆਦਾਤਰ ਥਾਵਾਂ 'ਤੇ ਟਮਾਟਰ 180 ਤੋਂ 200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਹਾਲਾਂਕਿ ਇਕ ਹਫਤੇ 'ਚ ਟਮਾਟਰ ਦੀ ਕੀਮਤ 'ਚ ਭਾਰੀ ਗਿਰਾਵਟ ਆਈ ਹੈ। ਟਮਾਟਰ ਦੀ ਕੀਮਤ 200 ਰੁਪਏ ਪ੍ਰਤੀ ਕਿਲੋ ਤੋਂ ਘੱਟ ਕੇ 14 ਰੁਪਏ ਪ੍ਰਤੀ ਕਿਲੋ ਰਹਿ ਗਈ ਹੈ।

ਟਮਾਟਰ ਦੀ ਕੀਮਤ ਵਿੱਚ ਇੰਨੀ ਭਾਰੀ ਗਿਰਾਵਟ ਨੇ ਆਮ ਲੋਕਾਂ ਨੂੰ ਰਾਹਤ ਦਿੱਤੀ ਹੈ। ਮੈਸੂਰ 'ਚ ਸ਼ਨੀਵਾਰ ਨੂੰ ਟਮਾਟਰ ਦੀ ਕੀਮਤ 20 ਰੁਪਏ ਸੀ ਅਤੇ ਐਤਵਾਰ ਨੂੰ ਇਹ 14 ਰੁਪਏ ਪ੍ਰਤੀ ਕਿਲੋ 'ਤੇ ਆ ਗਈ। ਬੈਂਗਲੁਰੂ ਦੇ ਬਾਜ਼ਾਰ 'ਚ ਐਤਵਾਰ ਨੂੰ ਟਮਾਟਰ ਦੀ ਪ੍ਰਚੂਨ ਕੀਮਤ 30 ਤੋਂ 35 ਰੁਪਏ ਪ੍ਰਤੀ ਕਿਲੋ ਸੀ।


ਟਮਾਟਰ 5 ਤੋਂ 10 ਰੁਪਏ ਪ੍ਰਤੀ ਕਿਲੋ ਵਿਕੇਗਾ

ਅਧਿਕਾਰੀਆਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ 'ਚ ਟਮਾਟਰ ਦੀ ਕੀਮਤ ਹੋਰ ਹੇਠਾਂ ਆ ਸਕਦੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਥੋਕ ਬਾਜ਼ਾਰ 'ਚ ਟਮਾਟਰ ਦੀ ਕੀਮਤ 5 ਤੋਂ 11 ਰੁਪਏ ਪ੍ਰਤੀ ਕਿਲੋ ਤੱਕ ਹੇਠਾਂ ਆ ਸਕਦੀ ਹੈ।

ਟਮਾਟਰ ਦੀਆਂ ਕੀਮਤਾਂ ਕਿਉਂ ਡਿੱਗ ਰਹੀਆਂ ਹਨ?

ਦੇਸ਼ ਭਰ 'ਚ ਟਮਾਟਰ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਵਾਧੇ ਕਾਰਨ ਬਾਜ਼ਾਰ 'ਚ ਟਮਾਟਰ ਦੀ ਮੰਗ ਘੱਟ ਗਈ ਹੈ। ਇਸ ਦੇ ਨਾਲ ਹੀ ਸਰਕਾਰ ਨੇਪਾਲ ਤੋਂ ਟਮਾਟਰ ਦੀ ਦਰਾਮਦ ਵੀ ਕਰ ਰਹੀ ਹੈ, ਜਿਸ ਕਾਰਨ ਟਮਾਟਰਾਂ ਦੀਆਂ ਕੀਮਤਾਂ ਹੇਠਾਂ ਆਈਆਂ ਹਨ। ਇਸ ਤੋਂ ਇਲਾਵਾ ਬੈਂਗਲੁਰੂ ਅਤੇ ਹੋਰ ਇਲਾਕਿਆਂ ਤੋਂ ਟਮਾਟਰ ਦੀ ਸਪਲਾਈ ਹੋ ਰਹੀ ਹੈ।

ਗੌਰਤਲਬ ਹੈ ਕਿ ਸਰਕਾਰ ਨੇ ਆਮ ਲੋਕਾਂ ਨੂੰ ਰਾਹਤ ਦੇਣ ਅਤੇ ਟਮਾਟਰਾਂ ਦੀ ਕੀਮਤ ਘਟਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਦਿੱਲੀ ਸਮੇਤ ਕਈ ਸ਼ਹਿਰਾਂ 'ਚ ਸਰਕਾਰ ਟਮਾਟਰ ਘੱਟ ਰੇਟ 'ਤੇ ਵੇਚ ਰਹੀ ਹੈ। ਇਸ ਦੇ ਨਾਲ ਹੀ ਪਿਆਜ਼ ਦੀ ਕੀਮਤ ਘਟਾਉਣ ਲਈ ਕਈ ਕਦਮ ਚੁੱਕੇ ਜਾ ਰਹੇ ਹਨ।

- PTC NEWS

adv-img

Top News view more...

Latest News view more...