Wed, Jun 18, 2025
Whatsapp

ਕੇਜਰੀਵਾਲ ਨੇ ਪਟਿਆਲਾ ਤੋਂ ਆਪ ਉਮੀਦਵਾਰ ਨੀਨਾ ਮਿੱਤਲ ਦੇ ਹੱਕ ਵਿਚ ਕੱਢਿਆ ਰੋਡ ਸ਼ੋਅ

Reported by:  PTC News Desk  Edited by:  Shanker Badra -- May 17th 2019 12:32 PM
ਕੇਜਰੀਵਾਲ ਨੇ ਪਟਿਆਲਾ ਤੋਂ ਆਪ ਉਮੀਦਵਾਰ ਨੀਨਾ ਮਿੱਤਲ ਦੇ ਹੱਕ ਵਿਚ ਕੱਢਿਆ ਰੋਡ ਸ਼ੋਅ

ਕੇਜਰੀਵਾਲ ਨੇ ਪਟਿਆਲਾ ਤੋਂ ਆਪ ਉਮੀਦਵਾਰ ਨੀਨਾ ਮਿੱਤਲ ਦੇ ਹੱਕ ਵਿਚ ਕੱਢਿਆ ਰੋਡ ਸ਼ੋਅ

ਕੇਜਰੀਵਾਲ ਨੇ ਪਟਿਆਲਾ ਤੋਂ ਆਪ ਉਮੀਦਵਾਰ ਨੀਨਾ ਮਿੱਤਲ ਦੇ ਹੱਕ ਵਿਚ ਕੱਢਿਆ ਰੋਡ ਸ਼ੋਅ:ਪਟਿਆਲਾ : ਪੰਜਾਬ 'ਚ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।ਜਿਉਂ -ਜਿਉਂ ਵੋਟਾਂ ਦੇ ਦਿਨ ਨੇੜੇ ਆ ਰਹੇ ਹਨ ਉਮੀਦਵਾਰ ਲੋਕਾਂ ਦੇ ਦਰਵਾਜ਼ਿਆਂ ਅੱਗੇ ਜਾ ਕੇ ਉਨ੍ਹਾਂ ਨੂੰ ਆਪਣੇ ਹੱਕ ਵਿੱਚ ਭੁਗਤਣ ਲਈ ਅਪੀਲ ਕਰ ਰਹੇ ਹਨ।ਇਸ ਤਰ੍ਹਾਂ ਲੋਕ ਸਭਾ ਹਲਕਾ ਪਟਿਆਲਾ ਤੋਂ ਆਪ ਉਮੀਦਵਾਰ ਨੀਨਾ ਮਿੱਤਲ ਵੀ ਤਾਬੜਤੋੜ ਪ੍ਰਚਾਰ ਕਰ ਰਹੇ ਹਨ।ਇਸ ਦੌਰਾਨ ਪਾਰਟੀ ਦੇ ਦਿੱਗਜ ਆਗੂ ਵੀ ਉਮੀਦਵਾਰਾਂ ਦੇ ਹੱਕ ‘ਚ ਚੋਣ ਪ੍ਰਚਾਰ ਕਰ ਰਹੇ ਹਨ। [caption id="attachment_296255" align="aligncenter" width="300"]Patiala AAP Candidate Nina Mittal favor <a href=Arvind Kejriwal Road show" width="300" height="156" /> ਕੇਜਰੀਵਾਲ ਨੇ ਪਟਿਆਲਾ ਤੋਂ ਆਪ ਉਮੀਦਵਾਰ ਨੀਨਾ ਮਿੱਤਲ ਦੇ ਹੱਕ ਵਿਚ ਕੱਢਿਆ ਰੋਡ ਸ਼ੋਅ[/caption] ਇਸ ਦੌਰਾਨ ਲੋਕ ਸਭਾ ਹਲਕਾ ਪਟਿਆਲਾ ਤੋਂ ਆਪ ਉਮੀਦਵਾਰ ਨੀਨਾ ਮਿੱਤਲ ਦੇ ਹੱਕ ਵਿਚ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ।ਇਸ ਦੌਰਾਨ ਇੱਕ ਗੱਲ ਦੇਖਣ ਨੂੰ ਮਿਲੀ ਹੈ ਕਿ ਪੂਰੇ ਰੋਡ ਸ਼ੋਅ ਦੌਰਾਨ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਗ਼ੈਰਹਾਜ਼ਿਰ ਰਹੇ ਹਨ। [caption id="attachment_296257" align="aligncenter" width="300"]Patiala AAP Candidate Nina Mittal favor Arvind Kejriwal Road show ਕੇਜਰੀਵਾਲ ਨੇ ਪਟਿਆਲਾ ਤੋਂ ਆਪ ਉਮੀਦਵਾਰ ਨੀਨਾ ਮਿੱਤਲ ਦੇ ਹੱਕ ਵਿਚ ਕੱਢਿਆ ਰੋਡ ਸ਼ੋਅ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜਦੋਂ ਕਸਟਮ ਵਿਭਾਗ ਦੀ ਪਈ ਨਜ਼ਰ ਤਾਂ ਲੱਖਾਂ ਤੋਂ ਕੱਖ ਦੀ ਬਣੀ ਗੁੱਟ ਵਾਲੀ ਘੜੀ ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਆਉਂਦੀ 19 ਮਈ ਨੂੰ ਲੋਕ ਸਭਾ ਚੋਣਾਂ ਦੇ ਅੰਤਮ ਗੇੜ ਲਈ ਵੋਟਿੰਗ ਹੋਵੇਗੀ, ਜਿਸ ਲਈ ਚੋਣ ਪ੍ਰਚਾਰ 17 ਮਈ ਨੂੰ ਬੰਦ ਹੋ ਜਾਵੇਗਾ। 23 ਮਈ ਨੂੰ 17ਵੀਂ ਲੋਕ ਸਭਾ ਦੇ ਨਤੀਜੇ ਜਾਰੀ ਕੀਤੇ ਜਾਣਗੇ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ


Top News view more...

Latest News view more...

PTC NETWORK