ਨੇਹਾ ਕੱਕੜ ਦੇ 'ਆਈ ਲਵ ਯੂ' ਕਹਿਣ 'ਤੇ ਸਰਗੁਣ ਨੇ ਇੰਝ ਕੀਤਾ REACT, ਪ੍ਰਸ਼ੰਸਕਾਂ ਦੇ ਉੱਡੇ ਹੋਸ਼
SargunMehta&NehaKakkar: ਅਦਾਕਾਰਾ ਸਰਗੁਣ ਮਹਿਤਾ ਪਿਛਲੇ ਕੁਝ ਮਹੀਨਿਆਂ ਤੋਂ ਇੰਟਰਨੈੱਟ 'ਤੇ ਧਮਾਲ ਮਚਾ ਰਹੀ ਹੈ। ਉਨ੍ਹਾਂ ਦੀ ਫੈਨ ਫਾਲੋਇੰਗ ਲਗਾਤਾਰ ਵਧ ਰਹੀ ਹੈ। ਦਰਅਸਲ, ਸਰਗੁਣ ਮਹਿਤਾ ਅਤੇ ਹਾਰਡੀ ਸੰਧੂ ਦਾ ਗੀਤ 'ਤਿਤਲੀਆਂ' ਪਿਛਲੇ ਕਈ ਮਹੀਨਿਆਂ ਤੋਂ ਇੰਟਰਨੈੱਟ 'ਤੇ ਛਾਇਆ ਹੋਇਆ ਹੈ। ਹਾਲਾਂਕਿ ਹੁਣ ਸਰਗੁਣ ਮਹਿਤ ਦੀ ਫ਼ਿਲਮ 'ਮੋਹ' ਰਿਲੀਜ਼ ਹੋਈ ਹੈ। ਇਸ ਵਿੱਚ ਸਰਗੁਣ ਦੀ ਐਕਟਿੰਗ ਦੀ ਖੂਬ ਤਾਰੀਫ਼ ਹੋਈ ਹੈ।
ਇਸ ਦੇ ਨਾਲ ਇਸੇ ਮਹੀਨੇ ਯਾਨਿ 2 ਸਤੰਬਰ ਨੂੰ ਸਰਗੁਣ ਦੀ ਫ਼ਿਲਮ 'ਕਠਪੁਤਲੀ' ਵੀ ਰਿਲੀਜ਼ ਹੋਈ ਸੀ ਜਿਸ ਵਿੱਚ ਸਰਗੁਣ ਐਸਐਚਓ ਗੁੜੀਆ ਪਰਮਾਰ ਦਾ ਕਿਰਦਾਰ ਨਿਭਾ ਕੇ ਮਹਿਫ਼ਿਲ ਲੁੱਟ ਕੇ ਲੈ ਗਈ।
ਇਸ ਦੌਰਾਨ ਹੁਣ ਬਾਲੀਵੁੱਡ ਗਾਇਕਾ ਨੇਹਾ ਕੱਕੜ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਸਰਗੁਣ ਮਹਿਤਾ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ ਹਨ।
ਪੋਸਟ ਸ਼ੇਅਰ ਕਰਦਿਆਂ ਨੇਹਾ ਨੇ ਲਿਖਿਆ, "ਕਦੇ ਸਰਗੁਣ ਦੀ ਤਾਰੀਫ਼ ਕਰਨ ਦਾ ਮੌਕਾ ਨਹੀਂ ਮਿਲਿਆ ਪਰ ਮੈਂ ਹਮੇਸ਼ਾ ਰੋਹਨ ਨੂੰ ਕਹਿੰਦੀ ਹਾਂ ਕਿ ਮੈਂ ਸਰਗੁਣ ਨੂੰ ਕਿੰਨਾ ਪਸੰਦ ਕਰਦੀ ਹਾਂ।
ਇੱਕ ਅਦਾਕਾਰਾ ਦੇ ਤੌਰ 'ਤੇ ਸਰਗੁਣ ਦਾ ਜਵਾਬ ਨਹੀਂ। ਉਹ ਬੇਹਤਰੀਨ ਅਦਾਕਾਰਾ ਹੈ, ਮੈਂ ਉਨ੍ਹਾਂ ਨੂੰ ਇਸ ਦੇ ਲਈ ਪਿਆਰ ਕਰਦੀ ਹਾਂ। ਹਾਂ, ਪਰ ਇਹ ਗੱਲ ਵੀ ਹੈ ਕਿ ਉਹ ਬੇਹੱਦ ਕਿਊਟ ਹੈ। ਸੋਚਿਆ ਅੱਜ ਕੁੱਝ ਕਹਿ ਦੇਵਾਂ, ਉਂਜ ਹੀ ਮਨ ਕੀਤਾ ਕਹਿਣ ਦਾ। ਰੱਬ ਤੈਨੂੰ ਖੁਸ਼ ਰੱਖੇ ਸਰਗੁਣ, ਐਵੇਂ ਹੀ ਤਰੱਕੀਆਂ ਕਰਦੀ ਰਹਿ।"
ਇਹ ਵੀ ਪੜ੍ਹੋ: ਗੁਰਬਤ ਭਰੀ ਜੀਅ ਰਹੀ ਜ਼ਿੰਦਗੀ 'ਚ ਬਜ਼ੁਰਗ ਔਰਤ ਨੇ ਨਾ ਹਾਰੀ ਹਿੰਮਤ, ਸਬਜ਼ੀਆਂ ਵੇਚ ਕੇ ਕਰ ਰਹੀ ਗੁਜ਼ਾਰਾ
ਇਸ ਤੋਂ ਬਾਅਦ ਸਰਗੁਣ ਮਹਿਤਾ ਨੇ ਨੇਹਾ ਦੀ ਪੋਸਟ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਪੋਸਟ ਕੀਤਾ। ਉਨ੍ਹਾਂ ਨੇ ਲਿਖਿਆ, "ਨੇਹਾ ਇਹ ਗੱਲ ਤੁਹਾਡੇ ਕੋਲੋਂ ਸੁਣ ਕੇ ਮੈਂ ਬਹੁਤ ਖੁਸ਼ ਹਾਂ। ਤੁਸੀਂ ਬਹੁਤ ਹੀ ਅੱਛੇ ਇਨਸਾਨ ਹੋ। ਤੁਹਾਡਾ ਧੰਨਵਾਦ। ਤੇ ਤੁਹਾਨੂੰ ਪਤਾ ਹੈ ਕਿ ਮੈਂ ਤੁਹਾਨੂੰ ਪਿਆਰ ਕਰਦੀ ਹਾਂ ।"
-PTC News