Sun, May 12, 2024
Whatsapp

ਵਾਇਰਲ ਵੀਡੀਓ: ਅੰਮ੍ਰਿਤਸਰ (ਪੂਰਬੀ) 'ਚ ਸਿੱਧੂ ਨੂੰ ਮੂੰਹ ਲਾਉਣ ਨੂੰ ਰਾਜ਼ੀ ਨਹੀਂ ਵੋਟਰਸ

Written by  Jasmeet Singh -- February 04th 2022 11:01 PM -- Updated: February 05th 2022 02:25 PM
ਵਾਇਰਲ ਵੀਡੀਓ: ਅੰਮ੍ਰਿਤਸਰ (ਪੂਰਬੀ) 'ਚ ਸਿੱਧੂ ਨੂੰ ਮੂੰਹ ਲਾਉਣ ਨੂੰ ਰਾਜ਼ੀ ਨਹੀਂ ਵੋਟਰਸ

ਵਾਇਰਲ ਵੀਡੀਓ: ਅੰਮ੍ਰਿਤਸਰ (ਪੂਰਬੀ) 'ਚ ਸਿੱਧੂ ਨੂੰ ਮੂੰਹ ਲਾਉਣ ਨੂੰ ਰਾਜ਼ੀ ਨਹੀਂ ਵੋਟਰਸ

ਅੰਮ੍ਰਿਤਸਰ: ਪੰਜਾਬ ਦੀਆਂ ਅਹਿਮ ਵਿਧਾਨ ਸਭਾ ਚੋਣਾਂ ਨੂੰ ਕੁਝ ਦਿਨ ਹੀ ਰਹਿ ਗਏ ਹਨ ਅਤੇ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਲੁਭਾਉਣ ਲਈ ਕੀਤੇ ਜਾ ਰਹੇ ਯਤਨਾਂ ਦੌਰਾਨ ਕਾਂਗਰਸ ਨੂੰ ਕਥਿਤ ਤੌਰ ‘ਤੇ ਇੱਕ ਹੋਰ ਝਟਕਾ ਲੱਗਾ ਹੈ। ਇਹ ਵੀ ਪੜ੍ਹੋ: ਜੇਕਰ ਥੋੜ੍ਹੀ ਜਿਹੀ ਹੋਰ ਕੋਸ਼ਿਸ਼ ਕੀਤੀ ਜਾਂਦੀ ਤਾਂ ਕਰਤਾਰਪੁਰ ਸਾਹਿਬ ਭਾਰਤ ਦਾ ਹਿੱਸਾ ਹੁੰਦਾ: ਰਾਜਨਾਥ ਸਿੰਘ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਦਾਅਵਾ ਕੀਤਾ ਗਿਆ ਹੈ ਕਿ ਨਵਜੋਤ ਸਿੱਧੂ ਜੋ ਕਿ ਆਪਣੇ ਹਲਕੇ ਅੰਮ੍ਰਿਤਸਰ (ਪੂਰਬੀ) 'ਚ ਵਿਧਾਨ ਸਭਾ ਚੋਣਾਂ ਨੂੰ ਮੁੱਖ ਰਖਦਿਆਂ ਘਰ-ਘਰ ਪ੍ਰਚਾਰ 'ਤੇ ਨਿਕਲੇ ਸਨ, ਉਨ੍ਹਾਂ ਦੇ ਹਲਕੇ ਦੇ ਲੋਕਾਂ ਨੇ ਕਾਂਗਰਸ ਦੇ ਉਮੀਦਵਾਰ ਨੂੰ ਮੂੰਹ ਲਾਉਣਾ ਵੀ ਜ਼ਰੂਰੀ ਨਹੀਂ ਸਮਝਿਆ। ਸੂਤਰਾਂ ਮੁਤਾਬਕ ਇਹ ਵੀਡੀਓ 4 ਫਰਵਰੀ ਜਾਨੀ ਸ਼ੁੱਕਰਵਾਰ ਦੀ ਦੱਸੀ ਜਾ ਰਹੀ ਹੈ। ਇਹ ਵੀਡੀਓ ਉਦੋਂ ਸਾਹਮਣੇ ਆਈ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਕਾਂਗਰਸੀ ਨੇਤਾ ਦੀ ਵੱਡੀ ਭੈਣ ਹੋਣ ਦਾ ਦਾਅਵਾ ਕਰਨ ਵਾਲੀ ਸੁਮਨ ਤੂਰ ਨੇ ਸਿੱਧੂ 'ਤੇ ਬੁਢਾਪੇ ਵਿੱਚ "ਪੈਸੇ ਦੀ ਖ਼ਾਤਰ" ਆਪਣੀ ਮਾਂ ਨੂੰ "ਛੱਡਣ" ਦਾ ਦੋਸ਼ ਲਗਾਇਆ ਸੀ ਅਤੇ ਨਵਜੋਤ ਸਿੱਧੂ ਨੂੰ "ਇੱਕ ਜ਼ਾਲਮ ਵਿਅਕਤੀ" ਦੱਸਿਆ ਸੀ। ਹਾਲਾਂਕਿ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਵਹੁਟੀ ਨਵਜੋਤ ਕੌਰ ਸਿੱਧੂ ਨੇ ਸੁਮਨ ਤੂਰ ਨਾਲ ਕਿਸੇ ਵੀ ਤਰ੍ਹਾਂ ਦੀ ਜਾਣ ਪਛਾਣ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਸੀ। ਇਹ ਵੀ ਪੜ੍ਹੋ: ਸੰਯੁਕਤ ਸਮਾਜ ਮੋਰਚੇ ਵੱਲੋਂ ਵੱਡਾ ਖੁਲਾਸਾ, ਇੱਕਲਾ ਮੰਜਾ ਨਹੀਂ ਚੋਣ ਨਿਸ਼ਾਨ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਆਗੂ ਬਿਕਰਮ ਸਿੰਘ ਮਜੀਠੀਆ ਦੇ ਖ਼ਿਲਾਫ਼ ਅੰਮ੍ਰਤਿਸਰ (ਪੂਰਬੀ) ਤੋਂ ਚੋਣ ਲੜ ਰਹੇ ਨੇ ਨਵਜੋਤ ਸਿੰਘ ਸਿੱਧੂ। ਜ਼ਿਕਰਯੋਗ ਹੈ ਕਿ ਪੰਜਾਬ 'ਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹਨ ਅਤੇ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। ਬੇਦਾਅਵਾ: ਇਹ ਇੱਕ ਵਾਇਰਲ ਵੀਡੀਓ ਹੈ। ਅਸੀਂ ਇਸਦੇ ਲਈ ਜ਼ਿੰਮੇਵਾਰ ਨਹੀਂ ਹਾਂ। -PTC News


Top News view more...

Latest News view more...