ਮੁੱਖ ਖਬਰਾਂ

ਕੋਰੋਨਾ ਮਹਾਮਾਰੀ 'ਚ ਚੀਨੀ ਰਾਸ਼ਟਰਪਤੀ ਨੇ ਪੀ.ਐੱਮ. ਮੋਦੀ ਨੂੰ ਭੇਜਿਆ ਸੰਦੇਸ਼, ਮਦਦ ਦਾ ਦਿੱਤਾ ਭਰੋਸਾ

By Jagroop Kaur -- April 30, 2021 8:16 pm -- Updated:April 30, 2021 8:25 pm

ਭਾਰਤ ਵਿਚ ਵੱਧ ਰਹੇ ਕੋਰੋਨਾ ਮਾਮਲਿਆਂ ਦੌਰਾਨ ਜਿੱਥੇ ਅੰਤਰਰਾਸ਼ਟਰੀ ਪੱਧਰ 'ਤੇ ਕਈ ਦੇਸ਼ ਅੱਗੇ ਆਏ ਹਨ। ਉੱਥੇ ਭਾਰਤ ਨਾਲ ਤਣਾਅਪੂਰਨ ਸੰਬੰਧਾਂ ਦੇ ਬਾਵਜੂਦ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਦੇਸ਼ ਭੇਜ ਕੇ ਦੇਸ਼ ਵਿਚ ਫੈਲੀ ਮਹਾਮਾਰੀ ਨੂੰ ਲੈਕੇ ਹਮਦਰਦੀ ਜ਼ਾਹਰ ਕੀਤੀ। ਉਹਨਾਂ ਨੇ ਕੋਰੋਨਾ ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਮਦਦ ਦੀ ਪੇਸ਼ਕਸ਼ ਕੀਤੀ।

Read More : ਹਰਿਆਣਾ ਸਰਕਾਰ ਨੇ ਸੂਬੇ ਦੇ 9 ਜ਼ਿਲ੍ਹਿਆਂ ‘ਚ ਲੌਕਡਾਊਨ ਲਗਾਉਣ ਦਾ ਕੀਤਾ ਐਲਾਨ

ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸ਼ਿਨਹੂਆ ਮੁਤਾਬਕ ਰਾਸ਼ਟਰਪਤੀ ਜਿਨਪਿੰਗ ਨੇ ਪੀ.ਐੱਮ.ਮੋਦੀ ਨੂੰ ਭਾਰਤ ਵਿਚ ਮਹਾਮਾਰੀ ਨੂੰ ਲੈਕੇ ਆਪਣੀ ਹਮਦਰਦੀ ਭੇਜੀ ਹੈ। ਇਸ ਸੰਦੇਸ਼ ਵਿਚ ਜਿਨਪਿੰਗ ਨੇ ਕਿਹਾ ਹੈ ਕਿ ਚੀਨ ਮਹਾਮਾਰੀ ਖ਼ਿਲਾਫ਼ ਭਾਰਤ ਨੂੰ ਮਜ਼ਬੂਤੀ ਦੇਣ ਲਈ ਸਮਰਥਨ ਅਤੇ ਮਦਦ ਦੇਣੀ ਚਾਹੁੰਦਾ ਹੈ।During a phone call, Xi Jinping said that he is concerned about India's COVID-19 situation; and he sends condolences to the government and people, in the name of the Chinese government. (Reuters)ਇਕ ਦਿਨ ਪਹਿਲਾਂ ਹੀ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਵਿਚ ਮਦਦ ਦਾ ਵਾਅਦਾ ਕੀਤਾ ਸੀ। ਉਹਨਾਂ ਨੇ ਕਿਹਾ ਕਿ ਚੀਨ ਵਿਚ ਤਿਆਰ ਕੋਰੋਨਾ ਖ਼ਿਲਾਫ਼ ਕੰਮ ਕਰਨ ਵਾਲੀਆਂ ਵਸਤਾਂ ਨੂੰ ਭਾਰਤ ਵਿਚ ਭੇਜਿਆ ਜਾ ਰਿਹਾ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਲਿਖੇ ਪੱਤਰ ਵਿਚ ਵਾਂਗ ਨੇ ਕਿਹਾ ਕਿ ਚੀਨੀ ਪੱਖ ਭਾਰਤ ਦੇ ਸਾਹਮਣੇ ਆਈਆਂ ਚੁਣੌਤੀਆਂ ਨਾਲ ਨਜਿੱਠਣ ਲਈ ਈਮਾਨਦਾਰੀ ਨਾਲ ਹਮਦਰਦੀ ਪ੍ਰਗਟ ਕਰਦਾ ਹੈ।

  • Share