ਹਰਿਆਣਾ 'ਚ ਹਿੰਦੂ -ਸਿੱਖ 'ਚ ਪਾੜ ਪਾਉਣ ਦੀਆਂ ਰਚੀਆਂ ਜਾ ਰਹੀਆਂ ਹਨ ਸਾਜਿਸ਼ਾਂ : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ
ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ 'ਤੇ ਰੱਖੀ ਇੱਕ ਪ੍ਰੈਸ ਵਾਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੀਤੇ ਦਿਨੀ ਹਰਿਆਣਾ ਵਿਖੇ ਕਿਸਾਨਾਂ ਵੱਲੋਂ ਕੀਤੇ ਇਕੱਠ ਵਿਚ ਸਿੱਖ ਸੰਗਤਾਂ ਵੀ ਸ਼ਾਮਿਲ ਸਨ। ਜਿਥੇ ਹਰਿਆਣਾ ਦੀ ਇੱਕ ਸੰਸਥਾ ਦੇਵਸੇਨਾ ਦੇ ਮੈਬਰਾਂ ਵੱਲੋਂ ਗਾਤਰੇ ਪਾ ਕੇ ਮਾਹੌਲ ਖ਼ਰਾਬ ਕੀਤਾ ਗਿਆ ਪਰ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੀ ਥਾਂ ਕਿਸਾਨਾਂ ਤੇ ਸਿੱਖਾਂ 'ਤੇ ਪਰਚੇ ਦਰਜ ਕਰਵਾਏ ਗਏ।
ਹਰਿਆਣਾ 'ਚ ਹਿੰਦੂ -ਸਿੱਖ 'ਚ ਪਾੜ ਪਾਉਣ ਦੀਆਂ ਰਚੀਆਂ ਜਾ ਰਹੀਆਂ ਹਨ ਸਾਜਿਸ਼ਾਂ : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਸਾਰੀ ਘਟਨਾ ਹਿੰਦੂ -ਸਿੱਖ ਭਾਈਚਾਰੇ ਵਿਚ ਵਿਤਕਰਾ ਪੈਦਾ ਕਰਨ ਲਈ ਕੀਤੀ ਜਾ ਰਹੀ ਹੈ। ਜਿਸਦੇ ਚਲਦੇ ਅਸੀਂ ਹਰਿਆਣਾ ਸਰਕਾਰ ਨੂੰ ਗੁਜਾਰਿਸ਼ ਕਰਦੇ ਹਾਂ ਕਿ ਉਹ ਇਨ੍ਹਾਂ ਘਟਨਾਵਾਂ ਅਤੇ ਦੇਵਸੇਨਾ ਵਰਗੀਆਂ ਸੰਸਥਾਵਾਂ 'ਤੇ ਰੋਕ ਲਗਾਉਣ ਨਹੀਂ ਤਾਂ ਜੇਕਰ ਆਉਣ ਵਾਲੇ ਸਮੇਂ ਵਿਚ ਮਾਹੌਲ ਖ਼ਰਾਬ ਹੁੰਦਾ ਹੈ ਤਾ ਇਸਦੀ ਜਿੰਮੇਵਾਰੀ ਹਰਿਆਣਾ ਸਰਕਾਰ ਦੀ ਹੋਵੇਗੀ।
ਹਰਿਆਣਾ 'ਚ ਹਿੰਦੂ -ਸਿੱਖ 'ਚ ਪਾੜ ਪਾਉਣ ਦੀਆਂ ਰਚੀਆਂ ਜਾ ਰਹੀਆਂ ਹਨ ਸਾਜਿਸ਼ਾਂ : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ
ਉਨ੍ਹਾਂ ਕਿਹਾ ਕਿ ਸਰਕਾਰ ਸਿੱਖਾਂ ਨੂੰ ਸਿੱਖਾਂ ਨਾਲ ਲੜਾਉਣ ਲਈ ਕੋਝੀਆਂ ਚਾਲਾਂ ਚਲ ਰਹੀ ਹੈ ,ਜੋ ਮੋਰਚੇ ਕਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਦਿੱਲੀ ਅਤੇ ਚੰਡੀਗੜ੍ਹ ਨੂੰ ਰਵਾਨਾ ਹੁੰਦੇ ਸਨ। ਉਨ੍ਹਾਂ ਨੂੰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਮੋੜਿਆ ਜਾ ਰਿਹਾ ਹੈ, ਜਿਸਦੇ ਚਲਦੇ ਮਾਹੌਲ ਖ਼ਰਾਬ ਕਰਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਜੇਕਰ ਕਿਸੇ ਸਿੱਖ ਨੂੰ ਕਿਸੇ ਵੀ ਗਲ 'ਤੇ ਕੋਈ ਵੀ ਪਰੇਸ਼ਾਨੀ ਹੈ ਤਾਂ ਉਹ ਸ਼੍ਰੋਮਣੀ ਕਮੇਟੀ ਨਾਲ ਬੈਠ ਕੇ ਗੱਲਬਾਤ ਕਰ ਮਸਲਾ ਸੁਲਝਾ ਸਕਦਾ ਹੈ। ਇਸ ਤਰ੍ਹਾਂ ਹੰਗਾਮਾ ਕਰਕੇ ਸਿੱਖ ਪੰਥ ਦੀ ਛਵੀ ਨੂੰ ਖ਼ਰਾਬ ਨਹੀਂ ਕਰਨਾ ਚਾਹੀਦਾ।
ਹਰਿਆਣਾ 'ਚ ਹਿੰਦੂ -ਸਿੱਖ 'ਚ ਪਾੜ ਪਾਉਣ ਦੀਆਂ ਰਚੀਆਂ ਜਾ ਰਹੀਆਂ ਹਨ ਸਾਜਿਸ਼ਾਂ : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ
ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਟਵਾਰੀ ਦੀ ਪ੍ਰੀਖਿਆ ਵਿਚ ਸਿੱਖ ਬੱਚਿਆਂ ਦੇ ਕੰਕਾਰ ਲੁਹਾਉਣੇ ਉਹ ਵੀ ਖਾਸ਼ ਕਰਕੇ ਪੰਜਾਬ ਵਿਚ ਬਹੁਤ ਹੀ ਮੰਦਭਾਗੀ ਗੱਲ ਹੈ ਅਤੇ ਇਸ ਤੋਂ ਇਲਾਵਾ ਅੰਮ੍ਰਿਤਸਰ ਵਿਖੇ ਚੌਰੀ ਦੇ ਮਾਮਲੇ ਵਿਚ ਇਕ ਨੌਜਵਾਨ ਦੇ ਕੇਸ ਕਤਲ ਕਰ ਵੀਡੀਓ ਵਾਇਰਲ ਕਰਨਾ ਬਹੁਤ ਹੀ ਮੰਦਭਾਗੀ ਗੱਲ ਹੈ, ਜਿਸ 'ਤੇ ਸੰਬਧੀ ਸ਼੍ਰੋਮਣੀ ਕਮੇਟੀ ਨੂੰ ਇਸ ਬਾਰੇ ਪੜਤਾਲ ਕਰਨ ਸੰਬਧੀ ਲਿਖਿਆ ਗਿਆ ਹੈ।
-PTCNews