Advertisment

ਇੰਡੋਨੇਸ਼ੀਆ ’ਚ ਲੱਗੇ ਭੂਚਾਲ ਦੇ ਝਟਕੇ, ਚਿਤਾਵਨੀ ਜਾਰੀ

author-image
Baljit Singh
New Update
ਇੰਡੋਨੇਸ਼ੀਆ ’ਚ ਲੱਗੇ ਭੂਚਾਲ ਦੇ ਝਟਕੇ, ਚਿਤਾਵਨੀ ਜਾਰੀ
Advertisment
publive-image ਜਕਾਰਤਾ : ਪੂਰਬੀ ਇੰਡੋਨੇਸ਼ੀਆ ਵਿਚ ਬੁੱਧਵਾਰ ਨੂੰ ਸਮੁੰਦਰ ਵਿਚ 5.8 ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਕੁੱਝ ਕੰਧਾਂ ਵਿਚ ਦਰਾੜਾਂ ਪੈ ਗਈਆਂ ਅਤੇ ਮਾਲੁਕੂ ਸੂਬੇ ਵਿਚ ਸਮੁੰਦਰੀ ਤੱਟ ਦੇ ਸਾਹਮਣੇ ਰਹਿੰਦੇ ਵਸਨੀਕਾਂ ਨੂੰ ਉਚੇ ਇਲਾਕਿਆਂ ਵਿਚ ਜਾਣ ਲਈ ਕਿਹਾ ਗਿਆ ਹੈ। ਪੜੋ ਹੋਰ ਖਬਰਾਂ:
Advertisment
ਨੈਸ਼ਨਲ SC ਕਮਿਸ਼ਨ ਨੂੰ ਮਿਲਿਆ ਪੰਜਾਬ ਭਾਜਪਾ ਦਾ ਵਫ਼ਦ , ਰਵਨੀਤ ਬਿੱਟੂ ਖਿਲਾਫ਼ ਤੁਰੰਤ ਕਾਰਵਾਈ ਦੀ ਕੀਤੀ ਮੰਗ ਇੰਡੋਨੇਸ਼ੀਆ ਦੀ ਮੌਸਮ ਵਿਗਿਆਨ, ਜਲਵਾਯੂ ਵਿਗਿਆਨ ਅਤੇ ਭੂ-ਭੌਤਿਕ ਏਜੰਸੀ ਨੇ ਕਿਹਾ ਕਿ ਵੱਡੀ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ। ਹਾਲਾਂਕਿ ਪਾਣੀ ਵਿਚ ਜ਼ਮੀਨ ਖ਼ਿਸਕਣ ਕਾਰਨ ਸਮੁੰਦਰ ਵਿਚ ਪਾਣੀ ਦਾ ਪੱਧਰ ਕਰੀਬ 0.5 ਮੀਟਰ ਤੱਕ ਵੱਧ ਗਿਆ ਹੈ। ਮਾਲੁਕੂ ਆਫ਼ਤ ਪ੍ਰਬੰਧਨ ਏਜੰਸੀ ਦੇ ਪ੍ਰਮੁੱਖ ਹੈਨਰੀ ਫਾਰ ਫਾਰ ਨੇ ਕਿਹਾ ਕਿ ਤੇਹੋਰੂ ਉਪ-ਜ਼ਿਲ੍ਹੇ ਵਿਚ ਤੱਟ ’ਤੇ ਰਹਿਣ ਵਾਲੇ ਪਿੰਡ ਵਾਸੀ ਭੂਚਾਲ ਕਾਰਨ ਘਬਰਾ ਗਏ ਅਤੇ ਉਨ੍ਹਾਂ ਨੂੰ ਉਚੇ ਸਥਾਨ ’ਤੇ ਜਾਣ ਲਈ ਕਿਹਾ ਗਿਆ ਹੈ। ਪੜੋ ਹੋਰ ਖਬਰਾਂ: ਕੋਰੋਨਾ ਮਰੀਜ਼ ਦੇ ਬੈਗ 'ਚ ਦਿਖੇ 500 ਰੁਪਏ, ਚੋਰੀ ਕਰਨ ਲਈ ਉਤਾਰ ਦਿੱਤਾ ਮੌਤ ਦੇ ਘਾਟ ਉਨ੍ਹਾਂ ਦੱਸਿਆ ਕਿ ਕੁੱਝ ਇਮਾਰਤਾਂ ਦੀਆਂ ਕੰਧਾਂ ਅਤੇ ਜ਼ਮੀਨ ਵਿਚ ਦਰਾੜਾਂ ਆ ਗਈਆਂ ਹਨ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਮਾਲੁਕੂ ਸੂਬੇ ਵਿਚ ਸੀਰਮ ਟਾਪੂ ’ਤੇ ਅਮਾਹਾਈ ਸ਼ਹਿਰ ਤੋਂ 70 ਕਿਲੋਮੀਟਰ ਦੂਰ ਸਮੁੰਦਰ ਵਿਚ ਕਰੀਬ 10 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਇੰਡੋਨੇਸ਼ੀਆ ਵਿਚ ਆਏ ਦਿਨ ਭੂਚਾਲ, ਜਵਾਲਾਮੁਖੀ ਫੱਟਣਾ ਅਤੇ ਸੁਨਾਮੀ ਆਉਂਦੀ ਰਹਿੰਦੀ ਹੈ। -PTC News publive-image-
earthquake indonesia eastern
Advertisment

Stay updated with the latest news headlines.

Follow us:
Advertisment