ਭਾਰਤੀ ਮੂਲ ਦੀ 5 ਸਾਲਾਂ ਬੱਚੀ ਨੇ ਬਣਾਇਆ ਵਿਸ਼ਵ ਰਿਕਾਰਡ, 105 ਘੰਟਿਆਂ 'ਚ ਪੜ੍ਹੀਆਂ 36 ਕਿਤਾਬਾਂ
ਚੇਨਈ: ਉਮਰ ਭਾਵੇਂ ਹੀ ਪੰਜ ਸਾਲ ਹੈ ਪਰ ਉਪਲਭਬਧੀ ਇੰਨੀ ਵੱਡੀ ਹਾਸਿਲ ਕੀਤੀ ਕਿ ਵਡਿਆਂ ਨੂੰ ਵੀ ਮਾਤ ਦੇਵੇ , ਜੀ ਹਾਂ ਗੱਲ ਕਰ ਰਹੇ ਹਨ ਭਾਰਤੀ-ਅਮਰੀਕੀ ਕਿਆਰਾ ਕੌਰ ਦੀ ਜਿਸਨੇ 36 ਕਿਤਾਬਾਂ ਦੇ ਨਾਨ ਸਟਾਪ ਪੜ੍ਹਨ ਲਈ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰ ਚੁੱਕੀ ਹੈ | ਯੂਏਈ ਵਿੱਚ ਰਹਿੰਦੀ ਬੇਬੀ ਕਿਆਰਾ ਨੇ ਆਪਣੇ ਕਾਰਨਾਮੇ ਲਈ ਲੰਡਨ ਵਿੱਚ ਵਰਲਡ ਬੁੱਕ ਆਫ਼ ਰਿਕਾਰਡ ਅਤੇ ਏਸ਼ੀਆ ਬੁੱਕ ਆਫ਼ ਰਿਕਾਰਡ ਨਾਮ ਦਰਜ ਕਰਵਾਇਆ ਹੈ।
Also Read | Punjabi actor Satish Kaul dies due to COVID-19
ਲੰਡਨ ਵਿਚ ਵਰਲਡ ਬੁੱਕ ਰਿਕਾਰਡਸ ਨੇ ਕਿਆਰਾ ਨੂੰ “ਚਾਈਲਡ ਪ੍ਰੌਡਿਜੀ” ਦਾ ਪ੍ਰਮਾਣ ਦਿੱਤਾ ਹੈ ਕਿ ਕਿਆਰਾ ਕੌਰ ਨੇ 13 ਫਰਵਰੀ ਨੂੰ 4 ਸਾਲ ਦੀ ਉਮਰ ਵਿਚ 105 ਮਿੰਟ ਵਿਚ ਬਿਨਾਂ ਰੁਕੇ 36 ਕਿਤਾਬਾਂ ਪੜ੍ਹਨ ਦੀ ਖਾਸ ਯੋਗਤਾ ਹਾਸਿਲ ਕੀਤੀ ਹੈ। ਜਿਸ ਦੇ ਲਈ ਉਸ ਨੂੰ ਇਹ ਸਰਟੀਫਿਕੇਟ ਦਿੱਤਾ ਜਾ ਰਿਹਾ ਹੈ
Also Read | Second wave of Coronavirus in India may peak in April: Study
ਬੇਬੀ ਕਿਆਰਾ ਦਾ ਪੜ੍ਹਨ ਦਾ ਸ਼ੌਕ ਉਸਦੀ ਇਕ ਅਧਿਆਪਕਾ ਨੇ ਅਬੂ ਧਾਬੀ ਦੇ ਇਕ ਨਰਸਰੀ ਸਕੂਲ ਵਿਚ ਦੇਖਿਆ ਕਿ ਉਸ ਨੇ ਪਿਛਲੇ ਸਾਲ ਕੁਝ ਮਹੀਨਿਆਂ ਲਈ ਸ਼ਮੂਲੀਅਤ ਕੀਤੀ ਸੀ ਕਿਉਂਕਿ ਇਹ ਤਾਲਾਬੰਦੀ ਕਾਰਨ ਬੰਦ ਹੋ ਗਿਆ ਸੀ। ਉਸ ਦੀ ਅਧਿਆਪਕਾ ਅਕਸਰ ਉਸ ਨੂੰ ਸਕੂਲ ਦੀ ਛੋਟੀ ਲਾਇਬ੍ਰੇਰੀ ਵਿੱਚ ਬੜੇ ਜੋਸ਼ ਨਾਲ ਕਿਤਾਬਾਂ ਪੜ੍ਹਦੀ ਵੇਖੀ। ਜਿਸ ਤੋਂ ਉਸ ਦੇ ਰੁਝਾਨ ਦਾ ਪਤਾ ਲੱਗਿਆ ਕਿ ਉਸ ਨੂੰ ਕਿਤਾਬਾਂ ਪੜ੍ਹਨ 'ਚ ਹੈ।ਬੇਬੀ ਕਿਆਰਾ ਕਹਿੰਦੀ ਹੈ ਕਿ , "ਮੈਨੂੰ ਪੜ੍ਹਨਾ ਪਸੰਦ ਹੈ ਕਿਉਂਕਿ ਮੈਂ ਕਿਤਾਬ ਵਿਚ ਰੰਗੀਨ ਤਸਵੀਰਾਂ ਨੂੰ ਵੇਖਣਾ ਪਸੰਦ ਕਰਦੀ ਹਾਂ, ਅਤੇ ਉਹ ਵੱਡੇ ਲਿਖੇ ਗਏ ਹਨ ਤਾਂ ਕਿ ਮੈਂ ਸ਼ਬਦਾਂ ਨੂੰ ਆਸਾਨੀ ਨਾਲ ਪੜ੍ਹ ਸਕਾਂ," ਉਸ ਦੇ ਮਨਪਸੰਦ ਵਿੱਚ ਐਲਿਸ ਇਨ ਵੰਡਰਲੈਂਡ, ਸਿੰਡਰੇਲਾ, ਲਿਟਲ ਰੈਡ ਰਾਈਡਿੰਗ ਹੁੱਡ ਅਤੇ ਸ਼ੂਟਿੰਗ ਸਟਾਰ ਸ਼ਾਮਲ ਹਨ।
ਕਿਆਰਾ ਦੇ ਮਾਪਿਆਂ ਨੇ ਕਿਹਾ ਕਿ "ਸਾਨੂੰ ਮਾਣ ਹੈ ਕਿ ਉਸਨੇ ਇਸ ਛੋਟੀ ਉਮਰੇ ਹੀ ਬਹੁਤ ਕੁਝ ਹਾਸਲ ਕਰ ਲਿਆ ਹੈ। ਕਾਸ਼ ਉਸ ਦੀ ਪੜ੍ਹਨ ਦੀ ਆਦਤ ਬਣੀ ਰਹੇ" ਵੱਡੀ ਹੋ ਕੇ ਉਹ ਬਹੁਤ ਨਾਮ ਕਮਾਏ।
ਅਮਰੀਕਾ ਵਿਚ ਚੇਨੱਈ-ਅਧਾਰਤ ਮਾਪਿਆਂ ਦੇ ਘਰ ਜੰਮੀ, ਕਿਆਰਾ ਇਕ ਅਮਰੀਕੀ ਨਾਗਰਿਕ ਹੈ। ਉਸਦੀ ਮਾਂ ਨੇ ਕਿਹਾ ਕਿ ਕਿਆਰਾ ਦੇ ਦਾਦਾ, ਲੈਫਟੀਨੈਂਟ ਕਰਨਲ ਐਮ ਪੀ ਸਿੰਘ ਨੇ ਉਸ ਨੂੰ ਪੜ੍ਹਨ ਵਿਚ ਰੁਚੀ ਪੈਦਾ ਕੀਤੀ। "ਉਹ ਕਈ ਘੰਟੇ ਇਕੱਠਿਆਂ ਵਟਸਐਪ ਕਾਲ 'ਤੇ ਉਸ ਦੀਆਂ ਕਹਾਣੀਆਂ ਸੁਣਦਾ ਰਹਿੰਦਾ ਸੀ। ਉਸਨੇ ਕਿਆਰਾ ਦੀ ਪਰਵਰਿਸ਼' ਤੇ ਬਹੁਤ ਪ੍ਰਭਾਵ ਪਾਇਆ ਹੈ।
Click here to follow PTC News on Twitter