Thu, Apr 18, 2024
Whatsapp

ਗੰਭੀਰ ਬਿਮਾਰੀ ਨਾਲ ਜੂਝ ਰਹੀ ਬੱਚੀ ਲਈ ਪ੍ਰਧਾਨ ਮੰਤਰੀ ਨੇ ਦਿੱਤਾ ਇਹ ਤੋਹਫ਼ਾ

Written by  Jagroop Kaur -- February 11th 2021 05:55 PM
ਗੰਭੀਰ ਬਿਮਾਰੀ ਨਾਲ ਜੂਝ ਰਹੀ ਬੱਚੀ ਲਈ ਪ੍ਰਧਾਨ ਮੰਤਰੀ ਨੇ ਦਿੱਤਾ ਇਹ ਤੋਹਫ਼ਾ

ਗੰਭੀਰ ਬਿਮਾਰੀ ਨਾਲ ਜੂਝ ਰਹੀ ਬੱਚੀ ਲਈ ਪ੍ਰਧਾਨ ਮੰਤਰੀ ਨੇ ਦਿੱਤਾ ਇਹ ਤੋਹਫ਼ਾ

ਮੋਦੀ ਸਰਕਾਰ ਅਕਸਰ ਹੀ ਸਿਹਤ ਸੰਭਾਲ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੀ ਆਈ ਹੈ , ਅਜਿਹੇ 'ਚ ਕਿਸੇ ਵੀ ਤਰ੍ਹਾਂ ਮਦਦ ਹੋਵੇ ਉਹ ਵੀ ਮੋਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ , ਹਾਲ ਹੀ 'ਚ PM MODI ਇੱਕ 5 ਮਹੀਨੇ ਦੀ ਬੱਚੀ 'ਤੇ ਦਿਆਲ ਹੋਏ ਹਨ। ਮਾਮਲਾ 5 ਮਹੀਨੇ ਦੀ ਬੱਚੀ ਤੀਰਾ ਕਾਮਤ ਨਾਲ ਜੁੜਿਆ ਹੈ ਦਾ ਮੁੰਬਈ ਦੇ ਇਕ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।Teera Kamat Treatment

ਬੱਚੀ ਦੇ ਮਾਪੇ ਪ੍ਰਿਅੰਕਾ ਕਾਮਤ ਤੇ ਮਿਹਿਰ ਕਾਮਤ ਮੁਤਾਬਕ ਉਨ੍ਹਾਂ ਦੀ ਬੱਚੀ ਨੂੰ ‘ਸਪਾਈਨਲ ਮਸਕੁਲਰ ਏਟਰੋਫੀ’ Spinal muscular atrophy ਨਾਂ ਦੀ ਬੀਮਾਰੀ ਹੈ। ਇਹ ਬੀਮਾਰੀ ਅਜਿਹੀ ਹੈ ਕਿ ਜਿਸ ਦਾ ਇਲਾਜ ਜ਼ੋਲਗੇਨਸਮਾ zolgensma injection ਨਾਂ ਦੇ ਖ਼ਾਸ ਟੀਕੇ ਤੋਂ ਹੀ ਸੰਭਵ ਹੈ। ਇਸ ਨੂੰ ਅਮਰੀਕਾ ਤੋਂ ਮੰਗਣਾਉਣਾ ਪੈਂਦਾ ਹੈ। ਜਿਸ ਦੀ ਕੀਮਤ 16 ਕਰੋੜ ਰੁਪਏ ਹੈ। ਉਹ ਵੀ ਬਿਨਾਂ ਟੈਕਸ ਦੇ।
ਜੇਕਰ ਇਸ ਵਿਚ ਇੰਪੋਰਟ ਡਿਊਟੀ ਅਤੇ ਟੈਕਸ ਜੁੜ ਜਾਵੇ ਤਾਂ ਕੀਮਤ 22 ਕਰੋੜ ਰੁਪਏ ਤੱਕ ਪਹੁੰਚ ਜਾਂਦੀ ਹੈ। ਕਿਸੇ ਮੱਧ ਵਰਗੀ ਪਰਿਵਾਰ ਲਈ ਇਸ ਬੀਮਾਰੀ ਦਾ ਇਲਾਜ ਕਰਵਾ ਸਕਣਾ ਸੰਭਵ ਨਹੀਂ ਹੈ। #TeeraKamat ਦੇ ਮਾਪਿਆਂ ਨੇ ਕ੍ਰਾਊਡ ਫੰਡਿੰਗ ਯਾਨੀ ਕਿ ਜਨਤਾ ਦੇ ਸਹਿਯੋਗ ਨਾਲ ਇਹ ਰਕਮ ਇਕੱਠੀ ਕਰਨ ਦੀ ਸੋਚੀ। ਉਨ੍ਹਾਂ ਨੇ ਕਰੀਬ 15 ਕਰੋੜ ਰੁਪਏ ਇਕੱਠੇ ਕਰ ਲਏ ਹਨ, ਇਹ ਜਾਣਕਾਰੀ ਇਕ ਏਜੰਸੀ ਵਲੋਂ ਦਿੱਤੀ ਗਈ ਹੈ।
ਪੜ੍ਹੋ ਹੋਰ ਖ਼ਬਰਾਂ : ਭਾਰਤ ‘ਚ ਹਿੰਸਾ ਤੇ ਦੰਗੇ ਭੜਕਾਉਣ ਦੇ ਡਰ ਤੋਂ Twitter ਨੇ500 ਤੋਂ ਜ਼ਿਆਦਾ ਅਕਾਊਂਟਸ ਨੂੰ ਕੀਤਾ ਬਲਾਕ
ਭਾਰਤ ਸਮੇਤ ਅਮਰੀਕਾ, ਆਸਟ੍ਰੇਲੀਆ ਵਰਗੇ 9 ਦੇਸ਼ਾਂ ਤੋਂ 100 ਰੁਪਏ ਤੋਂ ਲੈ ਕੇ 5 ਲੱਖ ਰੁਪਏ ਤੱਕ ਸਹਿਯੋਗ ਮਿਲਿਆ। ਇਹ ਮੈਡੀਕਲ ਖੇਤਰ ਵਿਚ ਦੇਸ਼ ਦੀ ਸਭ ਤੋਂ ਵੱਡੀ ਕ੍ਰਾਊਡ ਫੰਡਿੰਗ ਦੱਸੀ ਜਾ ਰਹੀ ਹੈ। ਮਿਹਿਰ ਅਤੇ ਪ੍ਰਿਅੰਕਾ ਨੇ ਸੋਸ਼ਲ ਮੀਡੀਆ ’ਤੇ ਇਕ ਅਪੀਲ ’ਚ ਲਿਖਿਆ ਸੀ ਕਿ ਦਵਾਈਆਂ ’ਤੇ 23 ਫ਼ੀਸਦੀ ਇੰਪੋਰਟ ਡਿਊਟੀ ਅਤੇ 12 ਫ਼ੀਸਦੀ GST ਲੱਗਦਾ ਹੈ, ਜੋ ਇਲਾਜ ਦੇ ਖਰਚ ਨੂੰ ਹੋਰ ਵਧਾ ਦਿੰਦਾ ਹੈ।
Teera Kamat Treatmentਉਨ੍ਹਾਂ ਨੇ ਕਿਹਾ ਕਿ ਦਵਾਈ ਨੂੰ ਭਾਰਤ ਵਿਚ ਲਿਆਉਣ ’ਚ ਕਾਫੀ ਸਾਰਾ ਪੇਪਰ ਵਰਕਰ ਕਰਨਾ ਪੈਂਦਾ ਹੈ, ਜਿਸ ’ਚ ਕਰੀਬ ਇਕ ਮਹੀਨੇ ਦਾ ਸਮਾਂ ਲੱਗ ਜਾਂਦਾ ਹੈ। ਤੀਰਾ ਦੇ ਮਾਪਿਆਂ ਦੀ ਅਪੀਲ ’ਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਬੋਧਿਤ ਕਰਦਿਆਂ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ।
ਫੜਨਵੀਸ ਨੇ ਕੇਂਦਰ ਤੋਂ ਇੰਪੋਰਟ ਡਿਊਟੀ ਅਤੇ ਜੀ. ਐੱਸ. ਟੀ. ਮੁਆਫ਼ ਕਰਨ ਨੂੰ ਕਿਹਾ ਸੀ। ਕੇਂਦਰ ਨੇ ਇਹ ਅਪੀਲ ਮੰਨ ਲਈ ਅਤੇ ਕਰੀਬ 6 ਕਰੋੜ ਰੁਪਏ ਦਾ ਟੈਕਸ ਮੁਆਫ਼ ਕਰ ਦਿੱਤਾ। ਫੜਨਵੀਸ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਇਸ ਬਾਬਤ ਚਿੱਠੀ ਲਿਖ ਕੇ ਧੰਨਵਾਦ ਵੀ ਕੀਤਾ ਹੈ।
ਪੜ੍ਹੋ ਹੋਰ ਖ਼ਬਰਾਂ : ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਨੂੰ ਅੱਤਵਾਦੀ ਕਹਿਣ ਵਾਲਿਆਂ ਦੀ ਲੋਕ ਸਭਾ ‘ਚ ਲਾਈ ਝਾੜ, ਘੇਰੀ ਮੋਦੀ ਸਰਕਾਰ
ਦੱਸ ਦੇਈਏ ਕਿ ਸਪਾਈਨਲ ਮਸਕੁਲਰ ਏਟਰੋਫੀ ਅਜਿਹੀ ਬੀਮਾਰੀ ਹੈ, ਜੋ ਕਿ ਜੈਨੇਟਿਕ ਹੁੰਦੀ ਹੈ। ਇਸ 'ਚ ਹੌਲੀ-ਹੌਲੀ ਮੋਟਰ ਨਿਊਰਾਨਸ (motor neurone) ਖਤਮ ਹੋਣ ਲੱਗਦੇ ਹਨ। ਯਾਨੀ ਕਿ ਮਾਸਪੇਸ਼ੀਆਂ ਦੀ ਗਤੀਵਿਧੀਆਂ ’ਤੇ ਆਪਣਾ ਕੰਟਰੋਲ ਖਤਮ ਹੋਣ ਲੱਗਦਾ ਹੈ। ਹੌਲੀ-ਹੌਲੀ ਸਰੀਰ ਦੀ ਹਰ ਹਰਕਤ ਬੰਦ ਹੋ ਜਾਂਦੀ ਹੈ। ਇਸ ਦਾ ਪੂਰੀ ਤਰ੍ਹਾਂ ਨਾਲ ਇਲਾਜ ਸੰਭਵ ਨਹੀਂ ਹੈ। 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਜ਼ੋਲਗੇਨਸਮ ਜੀਨ ਥੈਰੇਪੀ ਇਸਤੇਮਾਲ ਹੁੰਦੀ ਹੈ।

Top News view more...

Latest News view more...