ਨਵਜੋਤ ਸਿੱਧੂ ਨੂੰ ਅਦਾਲਤ 'ਚ ਚੱਲ ਰਹੇ ਡਰੱਗ ਮਾਮਲੇ 'ਤੇ ਟਿੱਪਣੀ ਕਰਨੀ ਪਈ ਮਹਿੰਗੀ ,ਜਾਣੋਂ ਪੂਰਾ ਮਾਮਲਾ
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਿਲਾਂ ਇਸ ਵੇਲੇ ਵੱਧਦੀਆਂ ਦਿਖਾਈ ਦੇ ਰਹੀਆਂ ਹਨ , ਕਿਉਂਕਿ ਸਿੱਧੂ ਦੇ ਡਰੱਗ ਮਾਮਲੇ ਨੂੰ ਲੈ ਕੇ ਕੀਤੇ ਟਵੀਟਾਂ ਕਾਰਨ ਪਾਈ ਗਈ ਅਪਰਾਧਿਕ ਮਾਣਹਾਨੀ ਪਟੀਸ਼ਨ 'ਤੇ 25 ਨਵੰਬਰ ਨੂੰ ਅੱਗੇ ਦੀ ਸੁਣਵਾਈ ਹੋਵੇਗੀ। AG ਹਰਿਆਣਾ ਇਸ ਮਾਮਲੇ ਦੀ ਸੁਣਵਾਈ ਕਰਨਗੇ।
ਨਵਜੋਤ ਸਿੱਧੂ ਨੂੰ ਅਦਾਲਤ 'ਚ ਚੱਲ ਰਹੇ ਡਰੱਗ ਮਾਮਲੇ 'ਤੇ ਟਿੱਪਣੀ ਕਰਨੀ ਪਈ ਮਹਿੰਗੀ ,ਜਾਣੋਂ ਪੂਰਾ ਮਾਮਲਾ
ਦਰਅਸਲ 'ਚ ਅਦਾਲਤ 'ਚ ਚੱਲ ਰਹੇ ਡਰੱਗ ਮਾਮਲੇ ਨੂੰ ਲੈ ਕੇ ਵਾਰ-ਵਾਰ ਟਵੀਟ ਕਰਨ 'ਤੇ ਨਵਜੋਤ ਸਿੱਧੂ ਵਿਰੁੱਧ ਪੰਜਾਬ-ਹਰਿਆਣਾ ਹਾਈ ਕੋਰਟ ’ਚ ਅਪਰਾਧਕ ਮਾਣਹਾਨੀ ਸ਼ਿਕਾਇਤ ਦਾਖ਼ਲ ਕੀਤੀ ਗਈ ਸੀ। ਉਨ੍ਹਾਂ ਖਿਲਾਫ ਅਪਰਾਧਿਕ ਮਾਣਹਾਨੀ ਪਟੀਸ਼ਨ ਦਾਇਰ ਕੀਤੀ ਗਈ ਹੈ। ਹੁਣ ਇਸ 'ਤੇ ਹਰਿਆਣਾ ਦੇ ਏਜੀ ਨੇ ਸਿੱਧੂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।
ਨਵਜੋਤ ਸਿੱਧੂ ਨੂੰ ਅਦਾਲਤ 'ਚ ਚੱਲ ਰਹੇ ਡਰੱਗ ਮਾਮਲੇ 'ਤੇ ਟਿੱਪਣੀ ਕਰਨੀ ਪਈ ਮਹਿੰਗੀ ,ਜਾਣੋਂ ਪੂਰਾ ਮਾਮਲਾ
ਬਾਜਵਾ ਨੇ ਪਟੀਸ਼ਨ ’ਚ ਕਿਹਾ ਕਿ ਸਿੱਧੂ ਸਿਸਟਮ ਵਿਰੁੱਧ ਜਾ ਕੇ ਕੰਮ ਕਰ ਰਹੇ ਹਨ। ਡੱਰਗ ਮਾਮਲੇ ਦੀ ਸੁਣਵਾਈ ਤੋਂ ਪਹਿਲਾਂ ਟਵੀਟ ਕਰ ਰਹੇ ਹਨ। ਪਟੀਸ਼ਨ ’ਚ ਸਿੱਧੂ ਦੇ ਟਵੀਟ ਦੇ ਸਕਰੀਨ ਸ਼ਾਟ ਵੀ ਲਗਾਏ ਗਏ ਹਨ। ਇਹੀ ਨਹੀਂ ਇਸ ਪਟੀਸ਼ਨ ’ਚ ਨਵਜੋਤ ਸਿੱਧੂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਗਈ ਹੈ। ਇਸ ਪਟੀਸ਼ਨ ’ਚ ਕਿਹਾ ਗਿਆ ਹੈ ਕਿ ਸਿੱਧੂ ਹਾਈ ਕੋਰਟ ਦੇ ਕੰਮ ’ਚ ਦਖ਼ਲ ਦੇ ਰਹੇ ਹਨ।
ਨਵਜੋਤ ਸਿੱਧੂ ਨੂੰ ਅਦਾਲਤ 'ਚ ਚੱਲ ਰਹੇ ਡਰੱਗ ਮਾਮਲੇ 'ਤੇ ਟਿੱਪਣੀ ਕਰਨੀ ਪਈ ਮਹਿੰਗੀ ,ਜਾਣੋਂ ਪੂਰਾ ਮਾਮਲਾ
ਏ.ਜੀ. ਹਰਿਆਣਾ ਬਲਦੇਵ ਰਾਜ ਮਹਾਜਨ ਨੇ ਨਵਜੋਤ ਸਿੱਧੂ ਵਿਰੁੱਧ ਅਪਰਾਧਿਕ ਮਾਣਹਾਨੀ ਪਟੀਸ਼ਨ ਦਾਇਰ ਕਰਨ ਲਈ ਏ.ਜੀ. ਹਰਿਆਣਾ ਦੀ ਸਹਿਮਤੀ ਦੀ ਮੰਗ ਕਰਨ ਵਾਲੀ ਅਦਾਲਤ ਦੀ ਮਾਣਹਾਨੀ ਪਟੀਸ਼ਨ ਵਿਚ ਐਡਵੋਕੇਟ ਪਰਮਪ੍ਰੀਤ ਸਿੰਘ ਬਾਜਵਾ ਵੱਲੋਂ ਦਾਇਰ ਅਰਜ਼ੀ 'ਤੇ ਮੰਗਲਵਾਰ ਨੂੰ ਸੁਣਵਾਈ ਮੁਲਤਵੀ ਕਰ ਦਿੱਤੀ ਹੈ।
-PTCNews