Delhi Election result 2025 : 'ਆਪ' MP ਸਵਾਤੀ ਮਾਲੀਵਾਲ ਨੇ 'ਦ੍ਰੋਪਦੀ ਚੀਰਹਰਣ' ਦੀ ਤਸਵੀਰ ਕੀਤੀ ਸਾਂਝੀ, 'Kejriwal' ਦੀ ਹਾਰ 'ਤੇ ਕਸਿਆ ਤੰਜ
Stawi Maliwal on AAP defeat in Delhi Election 2025 : ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਆਪਣੇ ਐਕਸ ਹੈਂਡਲ 'ਤੇ ਇੱਕ ਤਸਵੀਰ ਪੋਸਟ ਕੀਤੀ ਹੈ, ਇਹ ਮਹਾਭਾਰਤ ਦਾ ਇੱਕ ਸੀਨ ਹੈ, ਜਿੱਥੇ ਦ੍ਰੋਪਦੀ ਦਾ ਅਪਮਾਨ ਕੀਤਾ ਜਾ ਰਿਹਾ ਹੈ। ਦਿੱਲੀ ਚੋਣਾਂ ਦੇ ਨਤੀਜਿਆਂ ਦਰਮਿਆਨ ਇਸ ਤਸਵੀਰ ਤੋਂ ਕਈ ਅਰਥ ਕੱਢੇ ਜਾ ਰਹੇ ਹਨ। ਜਦੋਂ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਸਨ ਤਾਂ ਸੀਐਮ ਹਾਊਸ ਵਿੱਚ ਸਵਾਤੀ ਮਾਲੀਵਾਲ ਨਾਲ ਜੋ ਹੋਇਆ ਉਹ ਕਿਸੇ ਤੋਂ ਲੁਕਿਆ ਨਹੀਂ ਹੈ।
ਇਸ ਘਟਨਾ ਤੋਂ ਬਾਅਦ ਹੀ ਸਵਾਤੀ ਮਾਲੀਵਾਲ ਨੇ ਆਮ ਆਦਮੀ ਪਾਰਟੀ ਖਿਲਾਫ ਖੁੱਲ੍ਹ ਕੇ ਬਿਆਨਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ। ਦਿੱਲੀ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੇ ਆਮ ਆਦਮੀ ਪਾਰਟੀ ਖਿਲਾਫ ਵੀ ਜ਼ੋਰਦਾਰ ਪ੍ਰਚਾਰ ਕੀਤਾ।
ਸਵਾਤੀ ਮਾਲੀਵਾਲ ਵੱਲੋਂ ਸਾਂਝੀ ਕੀਤੀ ਗਈ ਦਰੋਪਦੀ ਦੇ ਕੱਪੜੇ ਉਤਾਰਨ ਦੀ ਤਸਵੀਰ ਕੇਜਰੀਵਾਲ ਦੇ ਘਰ ਵਾਪਰੀ ਘਟਨਾ ਦੀ ਯਾਦ ਨੂੰ ਤਾਜ਼ਾ ਕਰਦੀ ਹੈ। ਸਵਾਤੀ ਮਾਲੀਵਾਲ ਨੇ ਇਲਜ਼ਾਮ ਲਾਇਆ ਸੀ ਕਿ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਉਸ ਨਾਲ ਕੁੱਟਮਾਰ ਕੀਤੀ ਗਈ, ਕੱਪੜੇ ਫਟ ਗਏ ਸਨ। ਹਾਲਾਂਕਿ ਆਮ ਆਦਮੀ ਪਾਰਟੀ ਨੇ ਸਾਰੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਸੀ।
pic.twitter.com/kig39RQYmD — Swati Maliwal (@SwatiJaiHind) February 8, 2025
ਸਵਾਤੀ ਮਾਲੀਵਾਲ ਨੇ ਮਹਾਭਾਰਤ ਦੌਰਾਨ ਦ੍ਰੋਪਦੀ ਦੇ ਕੱਪੜੇ ਉਤਾਰਨ ਦੀ ਤਸਵੀਰ ਸ਼ੇਅਰ ਕੀਤੀ ਹੈ ਪਰ ਇਸ ਦੇ ਕੈਪਸ਼ਨ 'ਚ ਕੁਝ ਨਹੀਂ ਲਿਖਿਆ ਹੈ। ਹਾਲਾਂਕਿ, ਉਸ ਦਾ ਇਸ਼ਾਰਾ ਸਿੱਧਾ ਆਮ ਆਦਮੀ ਪਾਰਟੀ ਵੱਲ ਹੈ।
ਦੱਸ ਦੇਈਏ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਕਈ ਦਿੱਗਜ ਨੇਤਾ ਹਾਰ ਚੁੱਕੇ ਹਨ। ਇਨ੍ਹਾਂ 'ਚ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਵਰਗੇ ਵੱਡੇ ਨੇਤਾ ਸ਼ਾਮਲ ਹਨ।
- PTC NEWS