ਡੇਢ ਸਾਲ ਦੇ ਬੱਚੇ ਦੇ ਕਾਰ ਹੇਠਾਂ ਆਉਣ ਦੇ ਮਾਮਲੇ ਵਿੱਚ ਏਸੀਪੀ ਨੇ ਦਿੱਤਾ ਸਪੱਸ਼ਟੀਕਰਨ
ਨਵੀਨ ਸ਼ਰਮਾ, ਲੁਧਿਆਣਾ: ਸਥਾਨਿਕ ਸ਼ਹਿਰ ਦੇ ਪੱਖੋਵਾਲ ਰੋਡ ਸਥਿਤ ਵਿਕਾਸ ਨਗਰ 'ਚ ਕਾਰ ਹੇਠਾਂ ਆਉਣ ਨਾਲ ਡੇਢ ਸਾਲ ਦੇ ਬੱਚੇ ਦੀ ਮੌਤ ਹੋ ਗਈ ਸੀ। ਇਸ ਮਾਮਲੇ 'ਚ ਲੁਧਿਆਣਾ ਦੇ ਏ.ਸੀ.ਪੀ ਸੰਦੀਪ ਵਡੇਰਾ ਨੇ ਆਪਣਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਜਿਸ ਕਾਰ ਦੇ ਹੇਠਾਂ ਬੱਚੇ ਦੀ ਮੌਤ ਹੋਈ ਹੈ, ਉਹ ਨਾ ਤਾਂ ਮੇਰੀ ਸਰਕਾਰੀ ਕਾਰ ਹੈ ਅਤੇ ਨਾ ਹੀ ਮੇਰਾ ਸਰਕਾਰੀ ਡਰਾਈਵਰ ਹੈ।ਏ.ਸੀ.ਪੀ ਨੇ ਕਿਹਾ ਕਿ ਉਹ ਮੇਰੀ ਪਤਨੀ ਦਾ ਡਰਾਈਵਰ ਹੈ।ਉਨ੍ਹਾਂ ਕਿਹਾ ਕਿ ਇਨਸਾਨ ਹੋਣ ਦੇ ਨਾਤੇ ਜਦੋਂ ਉਸ ਨੇ ਮੈਨੂੰ ਫੋਨ ਕੀਤਾ ਤਾਂ ਮੈਂ ਉਸ ਨੂੰ ਜ਼ਰੂਰ ਕਿਹਾ ਕਿ ਉਹ ਬੱਚੇ ਨੂੰ ਤੁਰੰਤ ਹਸਪਤਾਲ ਲੈ ਜਾਵੇ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਦੁੱਖ ਦੀ ਗੱਲ ਹੈ, ਅਸੀਂ ਉਸ ਸਮੇਂ ਡਰਾਈਵਰ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ ਸੀ।
ਉਧਰ, ਜਦੋਂ ਪੀੜਤ ਪਰਿਵਾਰ ਵੱਲੋਂ ਲਾਏ ਦੋਸ਼ਾਂ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਸ ਇਲਾਕੇ ਵਿੱਚ ਕੁਝ ਨਾਜਾਇਜ਼ ਝੁੱਗੀਆਂ ਹਨ ਅਤੇ ਇਹ ਦੋਸ਼ ਉਨ੍ਹਾਂ ਤੋਂ ਕਿਰਾਏ ’ਤੇ ਲੈਣ ਵਾਲੇ ਲੋਕਾਂ ਵੱਲੋਂ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਲਈ ਲਾਏ ਗਏ ਹਨ।
- PTC NEWS