Advertisment

ਅੰਮ੍ਰਿਤਸਰ: ਟਰੈਫਿਕ ਨੂੰ ਸੂਚਾਰੂ ਢੰਗ ਨਾਲ ਚਲਾਉਣ ਲਈ 550 ਹੋਰ ਕਰਮਚਾਰੀ ਤਾਇਨਾਤ

ਸ਼ਹਿਰ ਵਿੱਚ ਆਮ ਪਬਲਿਕ ਨੂੰ ਟਰੈਫਿਕ ਦੀ ਸਮੱਸਿਆ 'ਤੇ ਪੱਕੇ ਤੌਰ 'ਤੇ ਨਿਜਾਤ ਦਿਵਾਉਣ ਲਈ ਸਪੈਸ਼ਲ ਮੁਹਿੰਮ ਚਲਾਈ ਗਈ ਹੈ। ਜਿਸਦੇ ਤਹਿਤ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੀਆਂ ਹਦਾਇਤਾਂ 'ਤੇ ਟਰੈਫਿਕ ਨੂੰ ਨਿਰਵਿਘਨ ਚਲਾਉਣ ਲਈ ਟਰੈਫਿਕ ਸਟਾਫ ਵਿੱਚ 550 ਕਰਮਚਾਰੀਆਂ ਨੂੰ ਹੋਰ ਤਾਇਨਾਤ ਕੀਤਾ ਗਿਆ ਹੈ।

author-image
ਜਸਮੀਤ ਸਿੰਘ
Updated On
New Update
ਅੰਮ੍ਰਿਤਸਰ: ਟਰੈਫਿਕ ਨੂੰ ਸੂਚਾਰੂ ਢੰਗ ਨਾਲ ਚਲਾਉਣ ਲਈ 550 ਹੋਰ ਕਰਮਚਾਰੀ ਤਾਇਨਾਤ
Advertisment

ਅੰਮ੍ਰਿਤਸਰ: ਸ਼ਹਿਰ ਵਿੱਚ ਆਮ ਪਬਲਿਕ ਨੂੰ ਟਰੈਫਿਕ ਦੀ ਸਮੱਸਿਆ 'ਤੇ ਪੱਕੇ ਤੌਰ 'ਤੇ ਨਿਜਾਤ ਦਿਵਾਉਣ ਲਈ ਸਪੈਸ਼ਲ ਮੁਹਿੰਮ ਚਲਾਈ ਗਈ ਹੈ। ਜਿਸਦੇ  ਤਹਿਤ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੀਆਂ ਹਦਾਇਤਾਂ 'ਤੇ ਟਰੈਫਿਕ ਨੂੰ ਨਿਰਵਿਘਨ ਚਲਾਉਣ ਲਈ ਟਰੈਫਿਕ ਸਟਾਫ ਵਿੱਚ 550 ਕਰਮਚਾਰੀਆਂ ਨੂੰ ਹੋਰ ਤਾਇਨਾਤ ਕੀਤਾ ਗਿਆ ਹੈ। 

Advertisment

ਅਮਨਦੀਪ ਕੌਰ ਪੀ.ਪੀ.ਐਸ. ਏ.ਡੀ.ਸੀ.ਪੀ ਟਰੈਫਿਕ, ਅੰਮ੍ਰਿਤਸਰ ਦੀ ਨਿਗਰਾਨੀ ਹੇਠ 04 ਏ.ਸੀ.ਪੀਜ਼ ਅਤੇ 06 ਇੰਸਪੈਕਟਰ ਨੂੰ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਤਿੰਨਾਂ ਜ਼ੋਨਾਂ ਵਿੱਚ ਵੰਡ ਕੇ ਏ.ਸੀ.ਪੀ. ਦੀ ਨਿਗਰਾਨੀ ਹੇਠ 02 ਇੰਸਪੈਕਟਰ ਸਮੇਤ 150 ਟਰੈਫਿਕ ਕਰਮਚਾਰੀਆਂ ਨੂੰ ਵੰਡਿਆ ਗਿਆ ਹੈ। 

ਇਹ ਕਰਮਚਾਰੀ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਪੁਆਇੰਟਾਂ 'ਤੇ ਟਰੈਫਿਕ ਨੂੰ ਸੁਚਾਰੂ 'ਤੇ ਨਿਰਵਿਘਨ ਚਲਾਉਗੇ। ਇਸ ਤੋਂ ਇਲਾਵਾ 80 ਮੋਟਰ ਸਾਈਕਲਾਂ 'ਤੇ 160 ਕਰਮਚਾਰੀਆਂ ਨੂੰ ਤਾਇਨਾਤ ਕਰਕੇ ਚਲਾਣ ਬੁੱਕਾਂ ਦਿੱਤੀਆਂ ਗਈਆਂ ਹਨ। ਜੋ ਇਹਨਾਂ ਕਰਮਚਾਰੀਆਂ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਜਿਵੇ ਕਾਰਾ ਤੇ ਕਾਲੀ ਫਿਲਮਾਂ ਲਗਾਉਣ ਵਾਲੇ, ਬਿਨਾਂ ਪੈਟਰਨ ਤੋਂ ਨੰਬਰ ਪਲੇਟਾਂ, ਰੈਸ਼ ਡਰਾਈਵਿੰਗ, ਲਾਲ ਬੱਤੀ ਜੰਪ, ਟੂ-ਵਹੀਲਰਾਂ ਤੇ ਟ੍ਰੀਪਲ ਰਾਈਡਿੰਗ, ਬਿਨਾਂ ਹੈਲਮੈਟ, ਬੁਲਟ ਮੋਟਰ ਸਾਈਕਲਾਂ ਦੇ ਸਾਈਲੰਸਰਾਂ ਵਿੱਚ ਫੇਰਬਦਲ ਕਰਕੇ ਪਟਾਕੇ ਮਾਰਨੇ ਆਦਿ ਦੀ ਉਲੰਘਣਾ ਕਰਨ ਵਾਲਿਆ ਦੇ ਚਲਾਨ ਕਰਨਗੇ।

ਟਰੈਫਿਕ ਪੁਲਿਸ, ਅੰਮ੍ਰਿਤਸਰ ਵੱਲੋਂ ਅੱਜ ਤੋਂ ਟਰੈਫਿਕ ਨਿਯਮਾਂ ਦੀ ਉਲੰਘਣਾਂ ਕਰਨ ਵਾਲਿਆ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਬਲੈਕ ਫਿਲਮਾਂ ਦੇ 65 ਚਲਾਣ, ਬਿਨਾ ਨੰਬਰ ਪਲੇਟਾਂ ਦੇ 40, ਟਰੀਪਲ ਰਾਈਡਿੰਗ ਦੇ 82 ਅਤੇ ਮੋਟਰਸਾਈਕਲ ਦੇ ਪਟਾਕਿਆ ਦੇ 18 ਚਲਾਣ ਕੀਤੇ ਗਏ ਹਨ। 

ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵਿੱਚ ਜਵਾਨਾਂ ਨੂੰ ਸਪੈਸ਼ਲ ਟਰੈਨਿੰਗ ਦੇ ਕੇ SWAT Teams (Black Commandos) ਵਿੱਚ 45 ਜਵਾਨਾਂ ਨੂੰ ਅਧੁਨਿਕ ਹਥਿਆਰਾ ਨਾਲ ਤਾਇਨਾਤ ਕੀਤਾ ਗਿਆ ਹੈ। ਇਹ ਜਵਾਨ ਕਿਸੇ ਤਰ੍ਹਾਂ ਦੀ ਐਮਰਜੈਂਸੀ ਸਮੇਤ ਤੁਰੰਤ ਕਾਰਵਾਈ ਅਮਲ ਵਿੱਚ ਲਿਆਉਣਗੇ ਤੇ ਸ਼ਹਿਰ ਵਿੱਚ ਵੱਖ ਵੱਖ ਪੁਆਇੰਟਾਂ ਵਿੱਚ ਤਾਇਨਾਤ ਰਹਿਣਗੇ।

- PTC NEWS
amritsar commissioner-police traffic-advisory
Advertisment

Stay updated with the latest news headlines.

Follow us:
Advertisment