Sun, Jun 23, 2024
Whatsapp

Delhi MCD truck accident : ਦਿੱਲੀ 'ਚ ਸੁੱਤੇ ਪਏ ਮਜ਼ਦੂਰਾਂ 'ਤੇ MCD ਦਾ ਬੇਕਾਬੂ ਟਰੱਕ ਪਲਟਿਆ, 4 ਲੋਕਾਂ ਦੀ ਮੌਤ

Written by  Ravinder Singh -- February 25th 2023 09:55 AM -- Updated: February 25th 2023 09:57 AM
Delhi MCD truck accident : ਦਿੱਲੀ 'ਚ ਸੁੱਤੇ ਪਏ ਮਜ਼ਦੂਰਾਂ 'ਤੇ MCD ਦਾ ਬੇਕਾਬੂ ਟਰੱਕ ਪਲਟਿਆ, 4 ਲੋਕਾਂ ਦੀ ਮੌਤ

Delhi MCD truck accident : ਦਿੱਲੀ 'ਚ ਸੁੱਤੇ ਪਏ ਮਜ਼ਦੂਰਾਂ 'ਤੇ MCD ਦਾ ਬੇਕਾਬੂ ਟਰੱਕ ਪਲਟਿਆ, 4 ਲੋਕਾਂ ਦੀ ਮੌਤ

ਨਵੀਂ ਦਿੱਲੀ : ਦਿੱਲੀ ਦੇ ਜ਼ਖੀਰਾ ਨੇੜੇ ਵਾਪਰੇ ਦਰਦਨਾਕ ਹਾਦਸੇ ਵਿਚ ਇਕ ਟਰੱਕ ਥੱਲੇ ਦੱਬੇ ਜਾਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਆਨੰਦ ਪਰਵਤ ਥਾਣਾ ਖੇਤਰ 'ਚ ਵਾਪਰਿਆ। ਮਰਨ ਵਾਲਿਆਂ ਵਿਚ ਪਤੀ-ਪਤਨੀ ਤੇ ਪਿਓ-ਪੁੱਤ ਸ਼ਾਮਲ ਹਨ।ਜਾਣਕਾਰੀ ਮੁਤਾਬਕ ਮ੍ਰਿਤਕਾਂ ਦੀ ਪਛਾਣ ਰਮੇਸ਼, ਸੋਨਮ, ਕੱਲੂ ਅਤੇ 4 ਸਾਲਾ ਬੱਚੇ ਅਨੁਜ ਵਜੋਂ ਹੋਈ ਹੈ, ਜਦਕਿ 5ਵਾਂ ਵਿਅਕਤੀ ਜ਼ਖਮੀ ਦੱਸਿਆ ਜਾ ਰਿਹਾ ਹੈ। ਉਸ ਦੀ ਪਛਾਣ ਮੋਤੀ ਲਾਲ ਵਜੋਂ ਹੋਈ ਹੈ। ਉਸ ਨੂੰ ਨਜ਼ਦੀਕੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਰਮੇਸ਼ ਅਤੇ ਸੋਨਮ ਪਤੀ-ਪਤਨੀ ਸਨ। ਕੱਲੂ ਤੇ ਅਨੁਜ ਪਿਓ-ਪੁੱਤ ਸਨ।

ਦਿੱਲੀ ਪੁਲਿਸ ਮੁਤਾਬਕ ਚਸ਼ਮਦੀਦਾਂ ਨੇ ਖੁਲਾਸਾ ਕੀਤਾ ਹੈ ਕਿ ਐਮਸੀਡੀ ਤੇਜ਼ ਰਫਤਾਰ ਟਰੱਕ ਬੇਕਾਬੂ ਹੋ ਕੇ ਸੜਕ ਉਸਾਰੀ ਵਾਲੇ ਸੁੱਤੇ ਪਏ ਮਜ਼ਦੂਰਾਂ ਉਤੇ ਪਲਟ ਗਿਆ। ਸਾਰੇ ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਦੇ ਪਰਵਾਸੀ ਮਜ਼ਦੂਰ ਹਨ। ਜ਼ਖਮੀ ਡਰਾਈਵਰ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Kangana Ranaut comment on Ajnala clash: ਦੋ ਸਾਲ ਪਹਿਲਾਂ ਪੰਜਾਬ ਬਾਰੇ ਕੀਤੀ ਭਵਿੱਖਬਾਣੀ ਹੋਈ ਸੱਚ ਸਾਬਿਤ : ਕੰਗਣਾ ਰਣੌਤ

ਪੁਲਿਸ ਅਨੁਸਾਰ ਰਾਤ ਕਰੀਬ 1:27 ਵਜੇ ਪੁਲਿਸ ਥਾਣਾ ਆਨੰਦ ਪਰਵਤ ਵਿਖੇ ਇਕ ਟਰੱਕ ਪਲਟਣ ਬਾਰੇ ਪੀਸੀਆਰ ਕਾਲ ਆਈ ਅਤੇ ਦੱਸਿਆ ਗਿਆ ਕਿ 4-5 ਵਿਅਕਤੀ ਫਸੇ ਹੋਏ ਹਨ। ਜਦੋਂ ਪੁਲਿਸ ਮੁੱਖ ਰੋਹਤਕ ਰੋਡ 'ਤੇ ਮੌਕੇ 'ਤੇ ਪਹੁੰਚੀ ਤਾਂ ਉਥੇ ਇਕ ਪਲਟਿਆ ਹੋਇਆ ਐਮਸੀਡੀ ਟਰੱਕ ਮਿਲਿਆ। ਕਰੇਨ ਦੀ ਮਦਦ ਨਾਲ ਹਾਦਸੇ ਦਾ ਸ਼ਿਕਾਰ ਹੋਏ ਟਰੱਕ ਨੂੰ ਪਾਸੇ ਕੀਤਾ ਗਿਆ ਤੇ ਹੇਠਾਂ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ। ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਕ ਜ਼ਖ਼ਮੀ ਨੂੰ ਨੇੜਲੇ ਜੀਵਨ ਮਾਲਾ ਹਸਪਤਾਲ ਲਿਜਾਇਆ ਗਿਆ ਪਰ ਉਹ ਵੀ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ।

- PTC NEWS

Top News view more...

Latest News view more...

PTC NETWORK