Water Level in Punjab Dams : ਪੰਡੋਹ ਡੈਮ ਤੋਂ ਛੱਡਿਆ ਗਿਆ ਪਾਣੀ; ਬਿਆਸ ’ਚ ਵਧਿਆ ਪਾਣੀ ਦਾ ਪੱਧਰ, ਜਾਣੋ ਪੰਜਾਬ ਦੇ ਡੈਮਾਂ ਦਾ ਹਾਲ
Water Level in Punjab Dams : ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਤੇਜ਼ ਮੀਂਹ ਪੈ ਰਿਹਾ ਹੈ। ਮਹੀਨੇ ਦੀ ਪਹਿਲੀ ਤਰੀਕ ਨੂੰ ਮੀਂਹ ਕਾਰਨ ਲੋਕਾਂ ਨੂੰ ਹੁੰਮਸ ਤੋਂ ਰਾਹਤ ਮਿਲੀ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਵੀਰਵਾਰ ਨੂੰ ਮੌਸਮ ਵਿਭਾਗ ਨੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਬਰਨਾਲਾ, ਮਾਨਸਾ ਅਤੇ ਸੰਗਰੂਰ ਲਈ ਆਰੈਂਜ ਅਤੇ ਹੋਰ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ।
ਫਿਲਹਾਲ ਪੰਜਾਬ ਦੇ ਡੈਮਾਂ ਦੀ ਹਾਲਤ ਫਿਲਹਾਲ ਸਥਿਰ ਹੈ। ਪਰ ਜੇਕਰ ਹਿਮਾਚਲ ਪ੍ਰਦੇਸ਼ ’ਚ ਮੀਂਹ ਨੇ ਅਜਿਹੀ ਹੀ ਤਬਾਹੀ ਮਚਾਈ ਤਾਂ ਪੰਜਾਬ ਦੇ ਸਰਹੱਧੀ ਖੇਤਰ ਹੜ੍ਹਾਂ ਦੀ ਚਪੇਟ ’ਚ ਆ ਸਕਦੇ ਹਨ। ਗੱਲ ਕੀਤੀ ਜਾਵੇ ਰਣਜੀਤ ਸਾਗਰ ਡੈਮ ਦੀ ਤਾਂ ਇੱਥੇ ਪਾਣੀ ਦਾ ਪੱਧਰ ਕਾਫੀ ਹੇਠਾਂ ਹੈ।
ਪਠਾਨਕੋਟ ਦੇ ਰਣਜੀਤ ਸਾਗਰ ਡੈਮ ਦਾ ਪਾਣੀ ਦਾ ਪੱਧਰ 491.40 'ਤੇ ਪਹੁੰਚ ਚੁੱਕਿਆ ਹੈ। ਇਹ ਡੈਮ ਦੇ ਹੇਠਲੇ ਪੱਧਰ ਤੋਂ ਸਿਰਫ 3 ਮੀਟਰ 73 ਸੈਂਟੀਮੀਟਰ ਉੱਪਰ ਹੈ।
ਇਸ ਸਬੰਧੀ ਅਧਿਕਾਰੀਆਂ ਅਨੁਸਾਰ ਮਾਨਸੂਨ ਦੀ ਅਣਹੋਂਦ ਅਤੇ ਬਿਜਲੀ ਅਤੇ ਸਿੰਚਾਈ ਦੀ ਜ਼ਿਆਦਾ ਮੰਗ ਕਾਰਨ ਡੈਮ ਦੇ ਪਾਣੀ ਦਾ ਪੱਧਰ ਇਨ੍ਹਾਂ ਨੀਵਾਂ ਪਹੁੰਚ ਚੁੱਕਿਆ ਹੈ। ਡੈਮ ਦੇ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਅਜੇ 2 ਮਹੀਨੇ ਬਾਕੀ ਹਨ, ਇਨ੍ਹਾਂ 2 ਮਹੀਨਿਆਂ 'ਚ ਪਾਣੀ ਦਾ ਪੱਧਰ ਵਧਣ ਦੀ ਸੰਭਾਵਨਾ ਹੈ, ਕਈ ਸਾਲਾਂ ਬਾਅਦ ਡੈਮ ਦਾ ਪੱਧਰ ਇੰਨਾ ਨੀਵਾਂ ਪਹੁੰਚ ਗਿਆ ਹੈ।
ਉੱਥੇ ਹੀ ਜੇਕਰ ਪਹਾੜੀ ਖੇਤਰਾਂ ਦੀ ਗੱਲ੍ਹ ਕਰੀਏ ਤਾਂ ਇੱਥੇ ਮੀਂਹ ਨੇ ਕਾਫੀ ਤਬਾਹੀ ਮਚਾਈ ਹੋਈ ਹੈ। ਕੋਈ ਲੋਕ ਲਾਪਤਾ ਹੋ ਚੁੱਕੇ ਹਨ ਜਦਕਿ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਹਤ ਸੁਰੱਖਿਆ ਬਲਾਂ ਵਲੋਂ ਲੋਕਾਂ ਨੂੰ ਬਚਾਉਣ ਅਤੇ ਲੱਭਣ ਦੇ ਲਈ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਿਕ ਮੰਡੀ ਜਿਲ੍ਹੇ ਦੇ ਪੰਡੋਹ ਡੈਮ ਚੋਂ ਪਾਣੀ ਨੂੰ ਛੱਡਿਆ ਗਿਆ ਹੈ ਜਿਸ ਕਾਰਨ ਬਿਆਸ ਦਰਿਆ ’ਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਦੱਸ ਦਈਏ ਕਿ ਪੰਡੋਹ ਡੈਮ ਤੋਂ ਪ੍ਰਤੀ ਸੈਕਿੰਡ 82 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ। ਇਸ ਤੋਂ ਪਹਿਲਾਂ ਡੈਮ ਤੋਂ 1 ਲੱਖ ਕਿਊਸਿਕ ਪਾਣੀ ਪ੍ਰਤੀ ਸੈਕਿੰਡ ਛੱਡਿਆ ਜਾ ਰਿਹਾ ਸੀ। ਇਸ ਕਾਰਨ ਨਦੀ ਦਾ ਪਾਣੀ ਪੰਚਵਕਤ ਮਹਾਦੇਵ ਮੰਦਰ ਤੱਕ ਪਹੁੰਚ ਗਿਆ।
- PTC NEWS