Stock Market Opening: ਜ਼ਬਰਦਸਤ ਗਿਰਾਵਟ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸੈਕਸ 1000 ਅੰਕ 'ਤੇ ਡਿੱਗਿਆ
Stock Market Opening: ਚਾਰ ਦਿਨਾਂ ਦੀ ਲੰਬੀ ਛੁੱਟੀ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ ਨੇ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਵੱਡੀ ਗਿਰਾਵਟ ਨਾਲ ਕਾਰੋਬਾਰ ਸ਼ੁਰੂ ਕੀਤਾ ਹੈ। ਮੁੰਬਈ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ 1000 ਅੰਕ ਡਿੱਗ ਕੇ 57,310 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 290 ਅੰਕ ਡਿੱਗ ਕੇ 17,183 'ਤੇ ਆ ਗਿਆ। ਬੈਂਕ ਨਿਫਟੀ ਵੀ 1.73 ਫੀਸਦੀ ਦੀ ਗਿਰਾਵਟ ਨਾਲ 36,813 'ਤੇ ਕਾਰੋਬਾਰ ਕਰ ਰਿਹਾ ਹੈ। ਅੱਜ ਦੇ ਕਾਰੋਬਾਰ ਵਿੱਚ, ਨਿਫਟੀ ਦੇ 50 ਵਿੱਚੋਂ 7 ਸਟਾਕ ਹਰੇ ਨਿਸ਼ਾਨ ਦੇ ਨਾਲ ਵਪਾਰ ਕਰ ਰਹੇ ਹਨ ਅਤੇ 43 ਸਟਾਕ ਗਿਰਾਵਟ ਦੇ ਲਾਲ ਨਿਸ਼ਾਨ ਵਿੱਚ ਕਾਰੋਬਾਰ ਕਰ ਰਹੇ ਹਨ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ ਸਿਰਫ 4 ਸ਼ੇਅਰ ਹਰੇ ਨਿਸ਼ਾਨ 'ਤੇ ਅਤੇ 26 ਸ਼ੇਅਰ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ।
ਅੱਜ ਜੇਕਰ ਅਸੀਂ ਸੈਕਟਰ-ਵਾਰ ਬਾਜ਼ਾਰ 'ਚ ਬੂਮਿੰਗ ਸੈਕਟਰਾਂ 'ਤੇ ਨਜ਼ਰ ਮਾਰੀਏ ਤਾਂ FMCG, ਧਾਤੂ ਨੂੰ ਛੱਡ ਕੇ ਬਾਕੀ ਸਾਰੇ ਸੈਕਟਰ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਸਮਾਲ ਕੈਪ ਤੇ ਮਿਡਕੈਪ ਸ਼ੇਅਰਾਂ 'ਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੈਂਕਿੰਗ, ਆਟੋ, ਆਈਟੀ, ਫਾਰਮਾ ਵਰਗੇ ਸੈਕਟਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਹ ਵੀ ਪੜ੍ਹੋ:ਬੀਤੀ ਰਾਤ ਰੋਪੜ 'ਚ ਇਕ ਮਾਲ ਗੱਡੀ ਪਲਟੀ, 16 ਡੱਬੇ ਨੁਕਸਾਨੇ, ਜਾਨੀ ਨੁਕਸਾਨ ਤੋਂ ਬਚਾਅ ਜੇਕਰ ਅੱਜ ਦੇ ਕਾਰੋਬਾਰ 'ਚ ਚੜ੍ਹ ਰਹੇ ਸ਼ੇਅਰਾਂ 'ਤੇ ਨਜ਼ਰ ਮਾਰੀਏ ਤਾਂ NTPC 1.59 ਫੀਸਦੀ, ਟਾਟਾ ਸਟੀਲ 0.87 ਫੀਸਦੀ, M&M 0.49 ਫੀਸਦੀ, ਪਾਵਰ ਗਰਿੱਡ 0.17 ਫੀਸਦੀ, HUL 0.12 ਫੀਸਦੀ, Nestle 0.05 ਫੀਸਦੀ, ITC ਸ਼ੇਅਰ 0.04 ਫੀਸਦੀ ਦੇ ਉਛਾਲ ਨਾਲ ਕਾਰੋਬਾਰ ਕਰ ਰਹੇ ਹਨ। ਇਸ ਹਫਤੇ ਸ਼ੇਅਰ ਬਾਜ਼ਾਰ ਦੀ ਦਿਸ਼ਾ ਕੰਪਨੀਆਂ ਦੇ ਤਿਮਾਹੀ ਨਤੀਜਿਆਂ ਅਤੇ ਵਿਸ਼ਵਵਿਆਪੀ ਰੁਝਾਨ ਤੋਂ ਤੈਅ ਹੋਵੇਗੀ। ਮਾਹਰਾਂ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ ਰੂਸ-ਯੂਕਰੇਨ ਯੁੱਧ ਅਤੇ ਚੀਨ ਵਿਚ ਕੋਵਿਡ-19 ਦੀ ਸਥਿਤੀ ਵੀ ਬਾਜ਼ਾਰ ਦੇ ਅਗਲੇ ਰੁਝਾਨ ਨੂੰ ਤੈਅ ਕਰੇਗੀ। ਸੈਮਕੋ ਸਿਕਿਓਰਿਟੀਜ਼ ਦੇ ਇਕੁਇਟੀ ਰਿਸਰਚ ਦੇ ਮੁਖੀ ਯੇਸ਼ਾ ਸ਼ਾਹ ਨੇ ਕਿਹਾ, "ਘਰੇਲੂ ਅਤੇ ਗਲੋਬਲ ਮੋਰਚੇ 'ਤੇ ਕੋਈ ਵੱਡਾ ਵਿਕਾਸ ਨਹੀਂ ਹੋਇਆ, ਇਸ ਹਫਤੇ ਬਾਜ਼ਾਰ ਦੀ ਦਿਸ਼ਾ ਕੰਪਨੀਆਂ ਦੀ 'ਕਮਾਈ' ਦੁਆਰਾ ਨਿਰਧਾਰਤ ਕੀਤੀ ਜਾਵੇਗੀ। ਸ਼ੇਅਰ ਬਾਜ਼ਾਰ ਵਿਚ ਵਿਸ਼ੇਸ਼ ਗਤੀਵਿਧੀਆਂ ਦੇਖੀਆਂ ਜਾ ਸਕਦੀਆਂ ਹਨ। -PTC News