PM ਦੀ ਪੰਜਾਬ ਫੇਰੀ ਤੋਂ ਪਹਿਲਾਂ ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਜਾਰੀ ਕਰਕੇ ਨਰੇਂਦਰ ਮੋਦੀ ਨੂੰ ਦਿੱਤੀ ਚੁਣੌਤੀ
ਚੰਡੀਗੜ੍ਹ: ਪਾਬੰਦੀਸ਼ੁਦਾ ਜਥੇਬੰਦੀ 'ਸਿੱਖਸ ਫਾਰ ਜਸਟਿਸ' ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚੁਣੌਤੀ ਦਿੱਤੀ ਹੈ। ਪ੍ਰਧਾਨ ਮੰਤਰੀ 24 ਅਗਸਤ ਨੂੰ ਮੁਹਾਲੀ ਦੇ ਮੁੱਲਾਂਪੁਰ ਵਿੱਚ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕਰਨ ਆ ਰਹੇ ਹਨ। ਇਸ ਤੋਂ ਪਹਿਲਾਂ ਅੱਤਵਾਦੀ ਪੰਨੂ ਨੇ ਇੱਕ ਵੀਡੀਓ ਜਾਰੀ ਕੀਤੀ ਜਿਸ ਵਿੱਚ ਉਸ ਨੂੰ ਚੁਣੌਤੀ ਦਿੱਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਜਿਵੇਂ ਉਸ ਨੂੰ ਪੰਜਾਬ ਤੋਂ ਮੋੜਿਆ ਗਿਆ ਸੀ, ਇਸ ਵਾਰ ਵੀ ਉਸ ਨੂੰ ਮੋੜ ਦਿੱਤਾ ਜਾਵੇਗਾ। ਵੀਡੀਓ 'ਚ ਪੰਨੂ ਮੋਦੀ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਦੇ ਨਜ਼ਰ ਆ ਰਹੇ ਹਨ।
ਪੰਨੂ ਕਹਿ ਰਹੇ ਹਨ ਕਿ ਮੁੱਲਾਂਪੁਰ ਵਿੱਚ ਖਾਲਿਸਤਾਨੀ ਸਮਰਥਕਾਂ ਨੇ ਖਾਲਿਸਤਾਨ ਰੈਫਰੈਂਡਮ ਦੇ ਪੋਸਟਰ ਲਾਏ ਹਨ। ਮੁੱਲਾਂਪੁਰ ਵਿੱਚ ਹਸਪਤਾਲ ਦੇ ਬਾਹਰ ਪੋਸਟਲ ਲਗਾ ਦਿੱਤੀ ਗਈ ਹੈ। ਇਹ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਨੂੰ ਸੰਦੇਸ਼ ਦਿੰਦਾ ਹੈ ਕਿ ਦਿੱਲੀ ਨੂੰ ਇਸ ਨੂੰ ਗਲਤ ਨਹੀਂ ਸਮਝਣਾ ਚਾਹੀਦਾ। ਇੱਥੇ ਆਰਪੀਜੀ ਚੱਲਦੇ ਹਨ ਅਤੇ ਰੈਫਰੈਂਡਮ ਵੀ ਚੱਲਦੇ ਹਨ। ਪੰਨੂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਰਿਫਰੈਂਡਮ ਨਾਲ ਜੁੜੇ ਵਰਕਰ ਮੁੱਲਾਂਪੁਰ ਪਹੁੰਚ ਚੁੱਕੇ ਹਨ।
ਇਹ ਵੀ ਪੜ੍ਹੋ : ਜਹਾਜ਼ 'ਚ ਐਮਰਜੈਂਸੀ ਗੇਟ ਸਾਹਮਣੇ ਬੈਗ ਰੱਖਣ ਨੂੰ ਲੈ ਕੇ ਔਰਤ ਵੱਲੋਂ ਹੰਗਾਮਾ
ਪੰਨੂ ਕਹਿ ਰਿਹਾ ਹੈ ਕਿ ਸਭ ਤੋਂ ਵੱਡਾ ਕੈਂਸਰ ਪੰਜਾਬ ਦੀ ਗੁਲਾਮੀ ਦਾ ਹੈ। ਭਾਰਤ ਸਰਕਾਰ ਪੰਜਾਬ ਦੇ ਪਾਣੀਆਂ ਵਿੱਚ ਜ਼ਹਿਰ ਘੋਲ ਕੇ ਇਹ ਕਸਰ ਦੇ ਰਹੀ ਹੈ। ਪੰਨੂ ਲੋਕਾਂ ਨੂੰ 24 ਅਗਸਤ ਨੂੰ ਇਕੱਠੇ ਹੋਣ ਲਈ ਭੜਕਾ ਰਿਹਾ ਹੈ। ਖਾਲਿਸਤਾਨ ਦਾ ਝੰਡਾ ਹੱਥਾਂ ਵਿੱਚ ਫੜੋ। ਉਹ ਲੋਕਾਂ ਨੂੰ ਮੋਦੀ ਨੂੰ ਮੋੜਨ ਦੀ ਅਪੀਲ ਕਰ ਰਹੇ ਹਨ।
-PTC News