Wed, Apr 24, 2024
Whatsapp

ਬਿਜਲੀ ਦੇ ਬਿੱਲ ਦੇ ਨਾਂ 'ਤੇ ਹੋ ਰਹੀ ਆਨਲਾਈਨ ਠੱਗੀ, ਹੋ ਜਾਓ ਸਾਵਧਾਨ

Written by  Pardeep Singh -- May 20th 2022 05:32 PM -- Updated: May 20th 2022 07:07 PM
ਬਿਜਲੀ ਦੇ ਬਿੱਲ ਦੇ ਨਾਂ 'ਤੇ ਹੋ ਰਹੀ ਆਨਲਾਈਨ ਠੱਗੀ, ਹੋ ਜਾਓ ਸਾਵਧਾਨ

ਬਿਜਲੀ ਦੇ ਬਿੱਲ ਦੇ ਨਾਂ 'ਤੇ ਹੋ ਰਹੀ ਆਨਲਾਈਨ ਠੱਗੀ, ਹੋ ਜਾਓ ਸਾਵਧਾਨ

ਚੰਡੀਗੜ੍ਹ: ਠੱਗਾਂ ਵੱਲੋਂ ਠੱਗੀ ਮਾਰਨ ਦੇ ਦਿਨੋਂ ਦਿਨ ਨਵੇਂ-ਨਵੇਂ ਢੰਗ ਲੱਭੇ ਜਾ ਰਹੇ ਹਨ। ਹੁਣ ਆਨਲਾਈਨ ਠੱਗਾਂ ਨੇ ਬਿਜਲੀ ਖਪਤਕਾਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਸ਼ੁਰੂ ਕਰ ਦਿੱਤਾ ਹੈ। ਹੁਣ ਠੱਗ ਬਿਜਲੀ ਵਿਭਾਗ ਦੇ ਮੁਲਾਜ਼ਮ ਬਣ ਕੇ ਲੋਕਾਂ ਦੇ ਬੈਂਕ ਖਾਤਿਆਂ ਦੀ ਸਫ਼ਾਈ ਕਰਨ ਵਿੱਚ ਲੱਗੇ ਹੋਏ ਹਨ। ਹਰਿਆਣਾ ਵਿੱਚ ਇਸ ਤਰ੍ਹਾਂ ਦੀ ਠੱਗੀ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਠੱਗ ਅਜਿਹੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਜਿਨ੍ਹਾਂ ਦਾ ਬਿਜਲੀ ਦਾ ਬਿੱਲ ਬਕਾਇਆ ਹੈ। ਬਿਜਲੀ ਦਾ ਕੁਨੈਕਸ਼ਨ ਕੱਟਣ ਦਾ ਡਰ ਦਿਖਾ ਕੇ ਉਸ ਦੇ ਬੈਂਕ ਖਾਤੇ ਸਮੇਤ ਨਿੱਜੀ ਜਾਣਕਾਰੀ ਹਾਸਲ ਕਰ ਕੇ ਬਿਜਲੀ ਖਪਤਕਾਰ ਨਾਲ ਠੱਗੀ ਮਾਰ ਰਹੇ ਹਨ। ਉਥੇ ਹੀ ਹੁਣ ਪੰਜਾਬ ਵਿੱਚ ਕਈ ਲੋਕਾਂ ਨਾਲ ਸਾਈਬਰ ਧੋਖਾਧੜੀ ਹੋ ਰਹੀ ਹੈ। ਤੁਸੀਂ ਆਪਣੇ ਬਿਜਲੀ ਦੇ ਬਿੱਲ ਦਾ ਭੁਗਤਾਨ ਨਹੀਂ ਕੀਤਾ ਹੈ, ਜਿਸ ਕਾਰਨ ਅੱਜ ਰਾਤ ਤੁਹਾਡਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਅਜਿਹਾ ਮੈਸੇਜ ਮਿਲਣ ਤੋਂ ਬਾਅਦ ਲੋਕ ਦਿੱਤੇ ਲਿੰਕ ਜਾਂ ਐਪ 'ਤੇ ਆਪਣਾ ਬਿੱਲ ਕਰਦੇ ਹਨ ਤਾਂ ਤੁਰੰਤ ਉਨ੍ਹਾਂ ਦੇ ਖਾਤੇ 'ਚੋਂ ਵੱਡੀ ਰਕਮ ਨਿਕਲ ਜਾਂਦੀ ਹੈ।ਮੋਹਾਲੀ ਦੇ ਯਸ਼ ਗੁਲਾਟੀ ਦਾ ਵੀ ਡੇਢ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਸਾਈਬਰ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਗਈ।


ਪੁਲਿਸ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ ਸਾਈਬਰ ਧੋਖੇਬਾਜ਼ ਲੋਕਾਂ ਦੇ ਫ਼ੋਨ ਨੰਬਰਾਂ 'ਤੇ ਟੈਕਸਟ ਮੈਸੇਜ ਭੇਜ ਕੇ ਧੋਖਾਧੜੀ ਕਰ ਰਹੇ ਹਨ। ਇਸ ਮੈਸੇਜ ਵਿੱਚ ਲਿਖਿਆ ਹੈ ਕਿ ਤੁਹਾਡੇ ਵੱਲੋਂ ਅਦਾ ਕੀਤੇ ਬਿਜਲੀ ਦੇ ਬਿੱਲ ਨੂੰ ਅਪਡੇਟ ਨਹੀਂ ਕੀਤਾ ਗਿਆ ਹੈ, ਇਸ ਲਈ ਤੁਹਾਡਾ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਇਸ ਐਸਐਮਐਸ ਵਿੱਚ ਫ਼ੋਨ ਨੰਬਰ ਵੀ ਦਿੱਤਾ ਹੁੰਦਾ ਹੈ, ਜਿਸ 'ਤੇ ਸੰਪਰਕ ਕਰ ਕੇ ਬਿੱਲ ਅੱਪਡੇਟ ਕਰਵਾਉਣ ਲਈ ਕਿਹਾ ਜਾਂਦਾ ਹੈ।


ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਵਿਅਕਤੀ ਦਾ ਫੋਨ ਆਉਂਦਾ ਹੈ ਜਾਂ ਮੈਸੇਜ ਆਉਦਾ ਹੈ ਉਸ ਨੂੰ ਆਪਣੀ ਪਰਸਨਲ ਜਾਣਕਾਰੀ ਨਾ ਦਿਓ। ਅਧਿਕਾਰੀਆਂ ਦਾ ਕਹਿਣਾ ਹੈ ਕਿ ਆਪਣੇ ਖਾਤੇ ਦੀ ਜਾਣਕਾਰੀ ਸ਼ੇਅਰ ਨਾ ਕਰੋ। ਠੱਗਾਂ ਵੱਲੋਂ ਪਹਿਲਾ ਮੈਸੇਜ ਭੇਜਿਆ ਜਾਂਦਾ ਹੈ ਫਿਰ ਉਸ ਤੋਂ ਜਾਣਕਾਰੀ ਲੈ ਕੇ ਖਾਤੇ ਹੀ ਖਾਲੀ ਕੀਤੇ ਜਾ ਰਹੇ ਹਨ।







ਇਹ ਵੀ ਪੜ੍ਹੋ:ਪੁਲਿਸ ਨੇ ਚਾਰ ਸ਼ੱਕੀਆਂ ਨੂੰ ਲਿਆ ਹਿਰਾਸਤ, 2 ਕੋਲੋਂ ਹੈਰੋਇਨ ਬਰਾਮਦ , ਲੁਧਿਆਣਾ ਧਮਾਕੇ 'ਚ ਵਰਤੀ ਗਈ ਆਈ.ਈ.ਡੀ



-PTC News


Top News view more...

Latest News view more...