Advertisment

ਕਿਸਾਨਾਂ ਦੀ ਮੀਟਿੰਗ ਫਿਰ ਬੇਸਿੱਟਾ, ਉੱਤੋਂ ਮੋਰਚੇ ਦੌਰਾਨ ਇਕੱਠੇ ਹੋਏ ਪੈਸਿਆਂ ਨੂੰ ਲੈ ਕੇ ਵੀ ਧਿਰਾਂ ਭੀੜੀਆਂ

author-image
ਜਸਮੀਤ ਸਿੰਘ
Updated On
New Update
ਕਿਸਾਨਾਂ ਦੀ ਮੀਟਿੰਗ ਫਿਰ ਬੇਸਿੱਟਾ, ਉੱਤੋਂ ਮੋਰਚੇ ਦੌਰਾਨ ਇਕੱਠੇ ਹੋਏ ਪੈਸਿਆਂ ਨੂੰ ਲੈ ਕੇ ਵੀ ਧਿਰਾਂ ਭੀੜੀਆਂ
Advertisment
ਨਵੀਨ ਸ਼ਰਮਾ (ਲੁਧਿਆਣਾ, 28 ਮਈ): ਕਿਸਾਨ ਜਥੇਬੰਦੀਆਂ ਦੀ ਅੱਜ ਲੁਧਿਆਣਾ ਵਿੱਚ ਅਹਿਮ ਬੈਠਕ ਹੋਈ ਹਾਲਾਂਕਿ ਬੈਠਕ ਦੇ ਵਿੱਚ ਕੋਈ ਵੀ ਨਤੀਜਾ ਸਾਫ਼ ਤੌਰ ਤੇ ਕਿਸਾਨ ਜਥੇਬੰਦੀਆਂ ਵੱਲੋਂ ਸਪੱਸ਼ਟ ਨਹੀਂ ਕੀਤਾ ਗਿਆ। ਪ੍ਰੈੱਸ ਕਾਨਫਰੰਸ ਤੋਂ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਦੇ ਕੌਮੀ ਕਮੇਟੀ ਦੇ ਮੈਂਬਰ ਯੋਗਿੰਦਰ ਯਾਦਵ, ਰਾਕੇਸ਼ ਟਿਕੈਤ ਅਤੇ ਦਿੱਲੀ ਤੋਂ ਆਏ ਲੀਡਰ ਵਾਪਿਸ ਚਲੇ ਗਏ। ਹਾਲਾਂਕਿ ਮੀਡੀਆ ਅੱਗੇ ਬੋਲਣ ਲਈ ਪਹਿਲਾਂ ਤੋਂ ਕੋਈ ਤਿਆਰ ਨਹੀਂ ਹੋਇਆ ਪਰ ਬਾਅਦ ਵਿੱਚ ਕਿਸਾਨ ਆਗੂਆਂ ਨੇ ਆਪਸ ਵਿੱਚ ਮੀਟਿੰਗ ਕਰਕੇ ਕੁਝ ਮੁੱਦਿਆਂ 'ਤੇ ਹੀ ਮੀਡੀਆ ਨਾਲ ਗੱਲਬਾਤ ਕੀਤੀ।
Advertisment
publive-image ਇਹ ਵੀ ਪੜ੍ਹੋ: ਸਰਕਾਰ ਨੇ ਮੁੜ ਬਹਾਲ ਕੀਤੀ ਜਥੇਦਾਰ ਦੀ ਸਕਿਉਰਿਟੀ, ਸਿੰਘ ਸਾਹਿਬ ਨੇ ਰਹਿੰਦੇ 3 ਸੁਰੱਖਿਆ ਕਰਮਚਾਰੀ ਵੀ ਵਾਪਿਸ ਭੇਜੇ ਪ੍ਰੈੱਸ ਕਾਨਫਰੰਸ ਦੇ ਆਖਰ ਵਿੱਚ ਪੁੱਛੇ ਗਏ ਸਵਾਲ ਤੇ ਕਿਸਾਨ ਆਗੂ ਇਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ, ਦਰਅਸਲ ਕਿਸਾਨ ਅੰਦੋਲਨ ਦੇ ਦੌਰਾਨ ਐਸ.ਕੇ.ਐਮ ਨੇ ਫ਼ੈਸਲਾ ਲਿਆ ਸੀ ਕਿ ਜਿਨ੍ਹਾਂ ਕਿਸਾਨਾਂ ਦੀ ਸ਼ਹਾਦਤ ਅੰਦੋਲਨ ਦੌਰਾਨ ਹੋਈ ਉਨ੍ਹਾਂ ਦੇ ਪਰਿਵਾਰਾਂ ਨੂੰ ਮਦਦ ਲਈ ਦੋ-ਦੋ ਲੱਖ ਰੁਪਿਆ ਵੰਡਿਆਂ ਜਾਵੇਗਾ ਅਤੇ ਇਸ ਨੂੰ ਲੈ ਕੇ ਜਗਜੀਤ ਡੱਲੇਵਾਲ ਨੇ ਕਿਹਾ ਕਿ ਪੈਸੇ ਸੰਯੁਕਤ ਸਮਾਜਕ ਮੋਰਚੇ ਦੇ ਕੋਲ ਹੈ। ਆਮ ਆਦਮੀ ਪਾਰਟੀ ਵੱਲੋਂ ਪੰਚਾਇਤੀ ਜ਼ਮੀਨਾਂ ਤੇ ਕੀਤੇ ਜਾ ਰਹੇ ਕਬਜ਼ਿਆਂ ਨੂੰ ਛੁਡਵਾਉਣ ਦੀਆਂ ਕਾਰਵਾਈਆਂ 'ਤੇ ਵੀ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਸਰਕਾਰ ਦੀ ਮਨਸ਼ਾ ਸਾਨੂੰ ਸਹੀ ਨਹੀਂ ਲੱਗ ਰਹੀ। ਉਨ੍ਹਾਂ ਨੇ ਕਿਹਾ ਕਿ ਖਰੜ, ਮੁਹਾਲੀ, ਚੰਡੀਗੜ੍ਹ ਇਲਾਕੇ ਦੇ ਵਿੱਚ ਵੱਡੇ ਵੱਡੇ ਲੀਡਰਾਂ ਨੇ ਵੱਡੇ ਵੱਡੇ ਪੁਲੀਸ ਅਫ਼ਸਰਾਂ ਦੀ ਮਦਦ ਨਾਲ ਆਈ.ਏ.ਐਸ ਅਫਸਰਾਂ ਦੇ ਨਾਲ ਮਿਲ ਕੇ ਹਜ਼ਾਰਾਂ ਏਕੜ ਜ਼ਮੀਨ ਦੱਬੀ ਹੋਈ ਹੈ। ਇਸ 'ਤੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਖੁਲਾਸਾ ਕਰਨਾ ਚਾਹੀਦਾ ਹੈ। publive-image ਉਨ੍ਹਾਂ ਕਿਹਾ ਕਿ ਇਸ ਸੰਬੰਧੀ ਕਿਸਾਨ ਜਥੇਬੰਦੀਆਂ ਵੱਲੋਂ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ ਜੋ ਸਰਕਾਰ ਵੱਲੋਂ ਪੰਚਾਇਤੀ ਜ਼ਮੀਨ ਛੁਡਵਾਈ ਜਾ ਰਹੀ ਹੈ ਉਸ ਦੀ ਜਾਂਚ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਲੋੜਵੰਦ ਜਿਵੇਂ ਕੋਈ ਵਿਧਵਾ ਜਾਂ ਫਿਰ ਕੋਈ ਆਰਥਿਕ ਪੱਖੋਂ ਕਮਜ਼ੋਰ ਹੋਵੇ ਅਤੇ ਉਸ ਜ਼ਮੀਨ 'ਤੇ ਖੇਤੀ ਕਰ ਰਿਹਾ ਹੋਵੇ ਤਾਂ ਉਸ ਸਬੰਧੀ ਕਮੇਟੀ ਸਰਕਾਰ ਨੂੰ ਸਿਫਾਰਿਸ਼ ਕਰੇਗੀ ਅਤੇ ਜੇਕਰ ਸਰਕਾਰ ਇਸ ਨੂੰ ਕਾਨੂੰਨੀ ਤੌਰ ਤੇ ਅਮਲੀ ਜਾਮਾ ਨਹੀਂ ਪਹਿਨ ਸਕਦੀ ਤਾਂ ਉਹ ਵਿਧਾਨ ਸਭਾ ਦੇ ਵਿੱਚ ਇਸ ਸਬੰਧੀ ਤਜਵੀਜ਼ ਲੈ ਕੇ ਆਉਣਗੇ। ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਕਿਹਾ ਹੈ ਕਿ 8 ਜੂਨ ਨੂੰ ਸਾਡੀ ਕੌਮੀ ਮੀਟਿੰਗ ਹੋਣ ਜਾ ਰਹੀ ਹੈ, ਜਿਸ ਵਿੱਚ ਪੂਰੇ ਦੇਸ਼ ਭਰ ਦੀਆਂ ਜਥੇਬੰਦੀਆਂ ਸ਼ਾਮਿਲ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿੱਚ ਅਸੀਂ ਲਖੀਮਪੁਰ ਖੀਰੀ ਅਤੇ ਮੁੱਖ ਤੌਰ 'ਤੇ ਐਮਐਸਪੀ ਦੇ ਮੁੱਦੇ ਨੂੰ ਲੈ ਕੇ ਚਰਚਾ ਕਰਾਂਗੇ ਅਤੇ ਜੇਕਰ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਣਾ ਹੋਇਆ ਤਾਂ ਉਸ ਸਬੰਧੀ ਵੀ ਇਸ ਮੀਟਿੰਗ ਦੇ ਵਿੱਚ ਹੀ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮੀਟਿੰਗ ਕੌਮੀ ਪੱਧਰ ਦੀ ਹੋਵੇਗੀ ਜਿਸ ਵਿੱਚ ਸਾਰੇ ਹੀ ਲੀਡਰ ਸਹਿਬਾਨ ਕਿਸਾਨ ਜਥੇਬੰਦੀਆਂ ਆਦਿ ਸ਼ਾਮਲ ਹੋਣਗੀਆ। ਉੱਧਰ ਦੂਜੇ ਪਾਸੇ ਜਦੋਂ ਰਾਜਪਾਲ ਵੱਲੋਂ ਸੰਗਰੂਰ ਚੋਣਾਂ ਵਿਚ ਸ਼ਮੂਲੀਅਤ ਕਰਨ ਸਬੰਧੀ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕੋਈ ਵੀ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਵਿੱਚ ਅਸੀਂ ਹੁਣ ਕੀ ਕਹਿ ਸਕਦੇ ਹਾਂ ਉੱਥੇ ਹੀ ਦੂਜੇ ਪਾਸੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸੰਗਰੂਰ ਚੋਣਾਂ ਦੇ ਦੌਰਾਨ ਬਾਈਕਾਟ ਕਰਨ ਸਬੰਧੀ ਪੁੱਛਿਆ ਗਿਆ ਤਾਂ ਉਨਾਂ ਨੇ ਕਿਹਾ ਕਿ ਸਰਕਾਰ ਨੇ ਹਾਲੇ ਦੋ ਮਹੀਨੇ ਹੀ ਹੋਏ ਨੇ ਅਸੀਂ ਪਹਿਲਾਂ ਹੀ ਸਰਕਾਰ ਨੂੰ ਘੇਰ ਚੁੱਕੇ ਹਾਂ ਅਤੇ ਸਰਕਾਰ ਦੇ ਖਿਲਾਫ ਮੋਰਚਾ ਵੀ ਉਲਝ ਚੁੱਕੇ ਹਾਂ।
Advertisment
publive-image ਇਹ ਵੀ ਪੜ੍ਹੋ: ਭਗਵੰਤ ਮਾਨ ਵੱਲੋਂ ਜਨਤਕ ਸੇਵਾਵਾਂ ਪ੍ਰਣਾਲੀ 'ਚ ਹੋਰ ਪਾਰਦਰਸ਼ਤਾ ਲਈ ਈ-ਆਫਿਸ ਨੂੰ ਉਤਸ਼ਾਹਿਤ ਕਰਨ ਦੇ ਨਿਰਦੇਸ਼ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਨੌਕਰੀਆਂ ਲਵਾਉਣ ਦੇ ਮੁੱਦੇ ਅਤੇ ਮੁਆਵਜ਼ਾ ਦੇਣ ਦੇ ਮਾਮਲੇ 'ਤੇ ਵੀ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਬਾਕੀ ਸੂਬਿਆਂ ਦੇ ਮੁੱਖ ਮੰਤਰੀਆਂ ਵੱਲੋਂ ਸਾਰਿਆਂ ਨੂੰ ਚੈੱਕ ਭੇਂਟ ਕਰ ਦਿੱਤੇ ਗਏ ਨੇ ਅਤੇ ਨੌਕਰੀਆਂ ਵੀ ਦਿੱਤੀਆਂ ਗਈਆਂ ਹਨ ਜਦੋਂ ਕਿ ਸਾਡੀ ਸੂਬਾ ਸਰਕਾਰ ਨੇ ਇਸ ਸਬੰਧੀ ਵਾਅਦਾ ਕੀਤਾ ਸੀ ਪਰ ਹਾਲੇ ਤੱਕ ਜੋ ਚੈੱਕ ਵੰਡੇ ਵੀ ਗਏ ਨੇ ਉਨ੍ਹਾਂ ਵਿੱਚ ਊਣਤਾਈਆਂ ਪਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵੱਡੀ ਤਦਾਦ ਅਜਿਹੇ ਸ਼ਹੀਦ ਪਰਿਵਾਰਾਂ ਦੀ ਹੈ ਜਿਨ੍ਹਾਂ ਨੂੰ ਹਾਲੇ ਤੱਕ ਨੌਕਰੀ ਨਹੀਂ ਮਿਲੀ, ਉਨ੍ਹਾਂ ਕਿਹਾ ਇਸ ਸਬੰਧੀ ਵੀ ਸਰਕਾਰ ਦੇ ਨਾਲ ਗੱਲਬਾਤ ਚੱਲ ਰਹੀ ਹੈ। publive-image -PTC News-
punjabi-news aap-government farmer-leaders skm ssm
Advertisment

Stay updated with the latest news headlines.

Follow us:
Advertisment