Mon, Dec 11, 2023
Whatsapp

October Bank Holiday: ਅਕਤੂਬਰ ਮਹੀਨੇ 'ਚ 16 ਦਿਨ ਬੈਂਕ ਰਹਿਣਗੇ ਬੈਂਕ ਬੰਦ, ਇੱਥੇ ਦੇਖੋ ਪੂਰੀ ਲਿਸਟ

ਅਕਤੂਬਰ ਮਹੀਨੇ 'ਚ ਆਉਣ ਵਾਲੇ ਕਈ ਤਿਉਹਾਰਾਂ ਦੇ ਕਾਰਨ ਬੈਂਕ 16 ਦਿਨ ਬੰਦ ਰਹਿਣਗੇ। ਇਸ ਸਮੇਂ ਦੌਰਾਨ ਜੇਕਰ ਤੁਸੀਂ ਬੈਂਕ ਦੇ ਮਹੱਤਵਪੂਰਨ ਕੰਮ ਨੂੰ ਪੂਰਾ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਇਸ ਤੋਂ ਪਹਿਲਾਂ ਤੁਹਾਨੂੰ ਅਕਤੂਬਰ ਮਹੀਨੇ ਵਿੱਚ ਆਉਣ ਵਾਲੀਆਂ ਛੁੱਟੀਆਂ ਬਾਰੇ ਜ਼ਰੂਰ ਜਾਣ ਲੈਣਾ ਚਾਹੀਦਾ ਹੈ।

Written by  Aarti -- September 27th 2023 04:50 PM -- Updated: September 27th 2023 04:51 PM
October Bank Holiday: ਅਕਤੂਬਰ ਮਹੀਨੇ 'ਚ 16 ਦਿਨ ਬੈਂਕ ਰਹਿਣਗੇ ਬੈਂਕ ਬੰਦ, ਇੱਥੇ ਦੇਖੋ ਪੂਰੀ ਲਿਸਟ

October Bank Holiday: ਅਕਤੂਬਰ ਮਹੀਨੇ 'ਚ 16 ਦਿਨ ਬੈਂਕ ਰਹਿਣਗੇ ਬੈਂਕ ਬੰਦ, ਇੱਥੇ ਦੇਖੋ ਪੂਰੀ ਲਿਸਟ

Bank holiday in October: ਅਕਤੂਬਰ ਮਹੀਨੇ 'ਚ ਆਉਣ ਵਾਲੇ ਕਈ ਤਿਉਹਾਰਾਂ ਦੇ ਕਾਰਨ ਬੈਂਕ 16 ਦਿਨ ਬੰਦ ਰਹਿਣਗੇ। ਇਸ ਸਮੇਂ ਦੌਰਾਨ ਜੇਕਰ ਤੁਸੀਂ ਬੈਂਕ ਦੇ ਮਹੱਤਵਪੂਰਨ ਕੰਮ ਨੂੰ ਪੂਰਾ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਇਸ ਤੋਂ ਪਹਿਲਾਂ ਤੁਹਾਨੂੰ ਅਕਤੂਬਰ ਮਹੀਨੇ ਵਿੱਚ ਆਉਣ ਵਾਲੀਆਂ ਛੁੱਟੀਆਂ ਬਾਰੇ ਜ਼ਰੂਰ ਜਾਣ ਲੈਣਾ ਚਾਹੀਦਾ ਹੈ। ਅਜਿਹੇ 'ਚ ਕਈ ਬੈਂਕਾਂ ਨਾਲ ਜੁੜੇ ਗਾਹਕਾਂ ਦੇ ਕੰਮ 'ਤੇ ਬੁਰਾ ਅਸਰ ਪੈ ਸਕਦਾ ਹੈ। ਜੇਕਰ ਤੁਸੀਂ ਵੀ ਬੈਂਕ ਨਾਲ ਸਬੰਧਿਤ ਕੋਈ ਜ਼ਰੂਰੀ ਕੰਮ ਕਰਨਾ ਹੈ ਤਾਂ ਉਸ ਨੂੰ ਜਲਦੀ ਤੋਂ ਜਲਦੀ ਪੂਰਾ ਕਰੋ।

ਰਿਜ਼ਰਵ ਬੈਂਕ ਦੇ ਮੁਤਾਬਿਕ ਰਾਜ ਦੇ ਆਧਾਰ 'ਤੇ ਸਾਰੀਆਂ ਜਨਤਕ ਛੁੱਟੀਆਂ ਅਤੇ ਕੁਝ ਤਿਉਹਾਰ ਦੇ ਕਾਰਨ ਬੈਂਕ ਬੰਦ ਰਹਿਣਗੇ। ਅਕਤੂਬਰ ਮਹੀਨੇ 'ਚ ਕੁੱਲ 16 ਦਿਨਾਂ ਦੀਆਂ ਛੁੱਟੀਆਂ ਹੋਣਗੀਆਂ। ਇਹ ਛੁੱਟੀਆਂ ਦਾ ਫੈਸਲਾ ਰਾਜ ਸਰਕਾਰ ਦੁਆਰਾ ਕੀਤਾ ਜਾਂਦਾ ਹੈ। ਇਨ੍ਹਾਂ ਛੁੱਟੀਆਂ 'ਚ ਹਰ ਮਹੀਨੇ ਹੋਣ ਵਾਲੀਆਂ ਛੁੱਟੀਆਂ ਵੀ ਸ਼ਾਮਲ ਹਨ।


ਅਕਤੂਬਰ ਵਿੱਚ ਬੈਂਕ ਕਦੋਂ ਬੰਦ ਹੋਣਗੇ ?

  • 1 ਅਕਤੂਬਰ 2023 - ਐਤਵਾਰ
  • 2 ਅਕਤੂਬਰ 2023 - ਸੋਮਵਾਰ, ਮਹਾਤਮਾ ਗਾਂਧੀ ਜਯੰਤੀ
  • 8 ਅਕਤੂਬਰ 2023 - ਐਤਵਾਰ
  • 14 ਅਕਤੂਬਰ 2023 - ਦੂਜਾ ਸ਼ਨੀਵਾਰ
  • 15 ਅਕਤੂਬਰ 2023, ਐਤਵਾਰ 
  • 18 ਅਕਤੂਬਰ 2023, ਬੁੱਧਵਾਰ - ਕਾਟੀ ਬਿਹੂ (ਅਸਾਮ)
  • 19 ਅਕਤੂਬਰ 2023, ਵੀਰਵਾਰ - ਸੰਵਤਸਰੀ ਉਤਸਵ (ਗੁਜਰਾਤ)
  • 21 ਅਕਤੂਬਰ 2023, ਸ਼ਨੀਵਾਰ- ਦੁਰਗਾ ਪੂਜਾ (ਮਹਾ ਸਪਤਮੀ)
  • 22 ਅਕਤੂਬਰ 2023, ਐਤਵਾਰ 
  • 23 ਅਕਤੂਬਰ 2023, ਸੋਮਵਾਰ - ਮਹਾਨਵਮੀ/ਆਯੁਧਾ ਪੂਜਾ
  • 24 ਅਕਤੂਬਰ 2023, ਮੰਗਲਵਾਰ- ਦੁਸਹਿਰਾ/ਵਿਜਯਾਦਸ਼ਮੀ)/ਦੁਰਗਾ ਪੂਜਾ
  • 25 ਅਕਤੂਬਰ 2023, ਬੁੱਧਵਾਰ, ਦੁਰਗਾ ਪੂਜਾ (ਦਸਾਈ)
  • 26 ਅਕਤੂਬਰ 2023, ਵੀਰਵਾਰ, ਦੁਰਗਾ ਪੂਜਾ (ਦਸਾਈ)/ਪ੍ਰਬੰਧਨ ਦਿਵਸ
  • 27 ਅਕਤੂਬਰ 2023, ਸ਼ੁੱਕਰਵਾਰ, ਦੁਰਗਾ ਪੂਜਾ (ਦਸਾਈ)
  • 28 ਅਕਤੂਬਰ 2023- ਚੌਥਾ ਸ਼ਨੀਵਾਰ
  • 31 ਅਕਤੂਬਰ 2023, ਮੰਗਲਵਾਰ, ਸਰਦਾਰ ਵੱਲਭ ਭਾਈ ਪਟੇਲ ਦਾ ਜਨਮ ਦਿਨ

ਕੰਮ ਆਨਲਾਈਨ ਕੀਤਾ ਜਾ ਸਕਦਾ ਹੈ : 

ਜੇਕਰ ਕਿਸੇ ਬੈਂਕ ਗਾਹਕ ਨੂੰ ਕੋਈ ਜਰੂਰੀ ਕੰਮ ਹੈ ਤਾਂ ਉਹ ਡਿਜੀਟਲ ਸੇਵਾਵਾਂ ਰਹੀ ਕੀਤਾ ਜਾ ਸਕਦਾ ਹੈ। ਕਿਉਂਕਿ ਬੈਂਕਾਂ ’ਚ ਛੁੱਟੀਆਂ ਦਾ ਡਿਜੀਟਲ ਸੇਵਾਵਾਂ 'ਤੇ ਕੋਈ ਅਸਰ ਨਹੀਂ ਪੈਂਦਾ। ਤੁਸੀਂ ਕਿਤੇ ਵੀ ਆਰਾਮ ਨਾਲ ਆਪਣਾ ਕੰਮ ਪੂਰਾ ਕਰ ਸਕਦੇ ਹੋ।

ਲੇਖਕ ਸਚਿਨ ਜਿੰਦਲ ਦੇ ਸਹਿਯੋਗ ਨਾਲ 

ਇਹ ਵੀ ਪੜ੍ਹੋ: New Rules From 1st October: 1 ਅਕਤੂਬਰ ਤੋਂ ਬਦਲ ਰਹੇ ਹਨ ਇਹ ਨਿਯਮ, ਪੂਰਾ ਕਰੋ ਇਹ ਕੰਮ ਨਹੀਂ ਤਾਂ ਹੋ ਸਕਦਾ ਹੈ ਨੁਕਸਾਨ

- PTC NEWS

adv-img

Top News view more...

Latest News view more...