Mon, May 26, 2025
Whatsapp

ਸਰਕਾਰੀ ਦਫਤਰਾਂ ਦੇ ਸਮੇਂ ਵਿੱਚ ਕੀਤੀ ਤਬਦੀਲੀ ਤੇ ਮੁੜ ਵਿਚਾਰ ਕਰੇ ਸਰਕਾਰ - ਕਰਮਚਾਰੀ ਯੂਨੀਅਨ

ਪੰਜਾਬ ਰਾਜ ਜ਼ਿਲ੍ਹਾ (ਡੀ.ਸੀ.) ਦਫ਼ਤਰ ਕਰਮਚਾਰੀ ਯੂਨੀਅਨ ਦਾ ਕਹਿਣਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਗਰਮੀ ਦੌਰਾਨ ਬਿਜਲੀ ਦੀ ਬੱਚਤ ਕਰਨ ਦੇ ਮਕਸਦ ਨਾਲ ਸਰਕਾਰੀ ਦਫਤਰਾਂ ਦਾ ਸਮਾਂ, ਜੋ ਕਿ ਸਵੇਰੇ 09:00 ਵਜੇ ਤੋਂ ਸ਼ਾਮ 05:00 ਵਜੇ ਤੱਕ ਹੈ, ਉਹ ਮਿਤੀ 02-05-2023 ਤੋਂ 15-07-2023 ਤੱਕ ਦਫ਼ਤਰੀ ਸਮੇਂ ਵਿੱਚ ਤਬਦੀਲੀ ਕਰਦੇ ਹੋਏ ਸਵੇਰੇ 07:30 ਵਜੇ ਤੋਂ ਦੁਪਿਹਰ 02:00 ਵਜੇ ਤੱਕ ਕਰਨ ਸਬੰਧੀ ਫੈਸਲਾ ਲਿਆ ਹੈ। ਯੂਨੀਅਨ ਦਾ ਕਹਿਣਾ ਕਿ ਇਹ ਫੈਸਲਾ ਲੈਂਦੇ ਸਮੇਂ ਜੱਥੇਬੰਦੀ ਨਾਲ ਕੋਈ ਵਿਚਾਰ-ਵਿਟਾਂਦਰਾ ਨਹੀਂ ਕੀਤਾ ਗਿਆ ਸੀ।

Reported by:  PTC News Desk  Edited by:  Jasmeet Singh -- April 14th 2023 08:26 PM
ਸਰਕਾਰੀ ਦਫਤਰਾਂ ਦੇ ਸਮੇਂ ਵਿੱਚ ਕੀਤੀ ਤਬਦੀਲੀ ਤੇ ਮੁੜ ਵਿਚਾਰ ਕਰੇ ਸਰਕਾਰ  - ਕਰਮਚਾਰੀ ਯੂਨੀਅਨ

ਸਰਕਾਰੀ ਦਫਤਰਾਂ ਦੇ ਸਮੇਂ ਵਿੱਚ ਕੀਤੀ ਤਬਦੀਲੀ ਤੇ ਮੁੜ ਵਿਚਾਰ ਕਰੇ ਸਰਕਾਰ - ਕਰਮਚਾਰੀ ਯੂਨੀਅਨ

ਚੰਡੀਗੜ੍ਹ: ਪੰਜਾਬ ਰਾਜ ਜ਼ਿਲ੍ਹਾ (ਡੀ.ਸੀ.) ਦਫ਼ਤਰ ਕਰਮਚਾਰੀ ਯੂਨੀਅਨ ਦਾ ਕਹਿਣਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਗਰਮੀ ਦੌਰਾਨ ਬਿਜਲੀ ਦੀ ਬੱਚਤ ਕਰਨ ਦੇ ਮਕਸਦ ਨਾਲ ਸਰਕਾਰੀ ਦਫਤਰਾਂ ਦਾ ਸਮਾਂ, ਜੋ ਕਿ ਸਵੇਰੇ 09:00 ਵਜੇ ਤੋਂ ਸ਼ਾਮ 05:00 ਵਜੇ ਤੱਕ ਹੈ, ਉਹ ਮਿਤੀ 02-05-2023 ਤੋਂ 15-07-2023 ਤੱਕ ਦਫ਼ਤਰੀ ਸਮੇਂ ਵਿੱਚ ਤਬਦੀਲੀ ਕਰਦੇ ਹੋਏ ਸਵੇਰੇ 07:30 ਵਜੇ ਤੋਂ ਦੁਪਿਹਰ 02:00 ਵਜੇ ਤੱਕ ਕਰਨ ਸਬੰਧੀ ਫੈਸਲਾ ਲਿਆ ਹੈ। ਯੂਨੀਅਨ ਦਾ ਕਹਿਣਾ ਕਿ ਇਹ ਫੈਸਲਾ ਲੈਂਦੇ ਸਮੇਂ ਜੱਥੇਬੰਦੀ ਨਾਲ ਕੋਈ ਵਿਚਾਰ-ਵਿਟਾਂਦਰਾ ਨਹੀਂ ਕੀਤਾ ਗਿਆ ਸੀ।

ਕਰਮਚਾਰੀ ਯੂਨੀਅਨ ਦਾ ਕਹਿਣਾ ਕਿ ਪੰਜਾਬ ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਨਾਲ ਸਰਕਾਰੀ ਦਫਤਰਾਂ ਵਿੱਚ ਕੰਮ ਕਰ ਰਹੇ ਸਾਰੇ ਕਰਮਚਾਰੀਆਂ ਨੂੰ, ਖਾਸ ਕਰ ਮਹਿਲਾਂ ਕਰਮਚਾਰੀਆਂ ਨੂੰ ਸਵੇਰ ਵੇਲੇ ਘਰ ਦੀਆਂ ਜਿੰਮੇਵਾਰੀਆਂ ਸਮੇਂ ਸਿਰ ਪੂਰੀਆਂ ਕਰਕੇ ਇੰਨੀ ਜਲਦੀ ਦਫਤਰਾਂ ਵਿੱਚ ਪਹੁੰਚਣ ਲਈ ਔਕੜਾਂ ਆਉਣਗੀਆਂ। ਇਸ ਤੋਂ ਇਲਾਵਾ ਦੂਰ-ਦੁਰਾਡੇ ਤੋਂ ਦਫਤਰਾਂ ਵਿੱਚ ਆਉਣ ਵਾਲੇ ਕਰਮਚਾਰੀਆਂ ਨੂੰ ਸਵੇਰੇ ਵੇਲੇ ਇੰਨੀ ਜਲਦੀ ਦਫਤਰਾਂ ਵਿੱਚ ਪਹੁੰਚਣ ਲਈ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।


ਉਨ੍ਹਾਂ ਦਾ ਕਹਿਣਾ ਕਿ ਜੇਕਰ ਆਮ ਜਨਤਾ ਬਾਰੇ ਗੱਲ ਕੀਤੀ ਜਾਵੇ ਤਾਂ ਦੂਰ-ਦੁਰਾਡੇ ਤੋਂ ਦਫਤਰਾਂ ਵਿੱਚ ਆਪਣੇ ਕੰਮ ਕਰਾਉਣ ਲਈ ਆਉਣ ਵਾਲੇ ਲੋਕਾਂ ਨੂੰ ਇੰਨੀ ਜਲਦੀ ਦਫਤਰਾਂ ਵਿੱਚ ਪਹੁੰਚਣਾ ਵੀ ਬਹੁਤ ਔਖਾ ਹੋਵੇਗਾ, ਖਾਸ ਕਰਕੇ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਵਿੱਚ ਹੋਣ ਵਾਲੇ ਦਫਤਰੀ ਕੰਮਾਂ, ਜਿਸ ਵਿੱਚ ਜਮੀਨਾਂ ਦੀਆਂ ਰਜਿਸਟਰੀਆਂ ਕਰਾਉਣਾ, ਵਿਦੇਸ਼ਾਂ ਤੋਂ ਇੱਕ ਜਿਲੇਂ ਤੋਂ ਦੂਜੇ ਜਿਲਿਆਂ ਵਿੱਚ ਪੈਂਦੀ ਪ੍ਰਾਪਰਟੀ ਸਬੰਧੀ ਆਉਣ ਵਾਲੇ ਮੁਖਤਿਆਰ ਨਾਮੇ ਇੰਬੌਸ ਕਰਾਉਣ ਆਦਿ ਵਿੱਚ ਮੁਸ਼ਕਿਲ ਆਵੇਗੀ।

ਇਸ ਲਈ ਜੱਥੇਬੰਦੀ ਨੇ ਪੰਜਾਬ ਸਰਕਾਰ ਪਾਸੋਂ ਮੰਗ ਕਰਦੀ ਹੈ ਕਿ ਇਸ ਫੈਸਲੇ ਤੇ ਮੁੜ ਵਿਚਾਰ ਕਰਦੇ ਹੋਏ ਬਿਜਲੀ ਦੀ ਕਿੱਲਤ ਨੂੰ ਦੂਰ ਕਰਨ ਲਈ ਸਰਕਾਰੀ ਦਫਤਰਾਂ ਦਾ ਸਮਾਂ ਬਦਲਣ ਦੀ ਬਜਾਏ ਸੂਬੇ ਅੰਦਰ ਬਿਜਲੀ ਪੈਦਾ ਕਰਨ ਦੇ ਸਰੋਤਾਂ ਵਿੱਚ ਵਾਧਾ ਕਰਨ ਦੇ ਉਪਰਾਲੇ ਕੀਤੇ ਜਾਣ ਜੀ, ਤਾਂ ਜੋ ਕਿਸੇ ਵੀ ਵਰਗ ਨੂੰ ਕਿਸੇ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।

ਪੱਤਰ ਨੱਥੀ. . . . .

Arvind Kejriwal Summoned: ਸੀਬੀਆਈ 16 ਅਪ੍ਰੈਲ ਨੂੰ ਸ਼ਰਾਬ ਘੁਟਾਲੇ ਵਿੱਚ ਕੇਜਰੀਵਾਲ ਤੋਂ ਕਰੇਗੀ ਪੁੱਛਗਿੱਛ

High Voltage Drama In Amritsar: ਕੁੜੀ ਵੱਲੋਂ ਮੈਸੇਜ ਕਰਕੇ ਮੁੰਡੇ ਨੂੰ ਮਿਲਣ ਲਈ ਬੁਲਾਉਣ ’ਤੇ ਹੋਇਆ ਹੰਗਾਮਾ, ਦੇਖੋ ਵੀਡੀਓ

- PTC NEWS

Top News view more...

Latest News view more...

PTC NETWORK