Mon, Jun 17, 2024
Whatsapp

Heart Attack Pre Symptoms: ਹਾਰਟ ਅਟੈਕ ਆਉਣ 'ਤੋਂ 2 ਦਿਨ ਪਹਿਲਾਂ ਸਰੀਰ 'ਚ ਦਿਖਣ ਲੱਗਦੇ ਹਨ ਇਹ ਬਦਲਾਅ !

ਦਸ ਦਈਏ ਕਿ ਲੋੜ ਤੋਂ ਜ਼ਿਆਦਾ ਪਸੀਨਾ ਆਉਣਾ ਕਈ ਗੰਭੀਰ ਬਿਮਾਰੀਆਂ ਦਾ ਸੰਕੇਤ ਹੋ ਸਕਦਾ ਹੈ, ਹੀਟ ਸਟ੍ਰੋਕ ਤੋਂ ਇਲਾਵਾ ਇਹ ਹਾਰਟ ਅਟੈਕ ਦਾ ਸੰਕੇਤ ਵੀ ਹੋ ਸਕਦਾ ਹੈ।

Written by  Aarti -- May 23rd 2024 09:57 AM
Heart Attack Pre Symptoms: ਹਾਰਟ ਅਟੈਕ ਆਉਣ 'ਤੋਂ 2 ਦਿਨ ਪਹਿਲਾਂ ਸਰੀਰ 'ਚ ਦਿਖਣ ਲੱਗਦੇ ਹਨ ਇਹ ਬਦਲਾਅ !

Heart Attack Pre Symptoms: ਹਾਰਟ ਅਟੈਕ ਆਉਣ 'ਤੋਂ 2 ਦਿਨ ਪਹਿਲਾਂ ਸਰੀਰ 'ਚ ਦਿਖਣ ਲੱਗਦੇ ਹਨ ਇਹ ਬਦਲਾਅ !

Heart Attack Pre Symptoms: ਗਰਮੀਆਂ ਦੇ ਮੌਸਮ 'ਚ ਪਸੀਨਾ ਆਉਣਾ ਆਮ ਗੱਲ ਹੈ, ਪਰ ਜੇਕਰ ਤੁਹਾਨੂੰ ਜ਼ਿਆਦਾ ਪਸੀਨਾ ਆ ਰਿਹਾ ਹੈ, ਤਾਂ ਇਹ ਖਤਰਨਾਕ ਹੋ ਸਕਦਾ ਹੈ। ਕਿਉਂਕਿ ਲੋਕਾਂ ਨੂੰ ਇਹ ਲੱਗਦਾ ਹੈ ਕਿ ਪਸੀਨਾ ਆਉਣਾ ਸਿਰਫ ਪਾਣੀ ਦੀ ਕਮੀ ਦੀ ਨਿਸ਼ਾਨੀ ਹੈ ਅਤੇ ਪਾਣੀ ਪੀਣ ਨਾਲ ਅਸੀਂ ਦੁਬਾਰਾ ਹਾਈਡਰੇਟ ਹੋ ਜਾਵਾਂਗੇ, ਪਰ ਇਹ ਜ਼ਰੂਰੀ ਨਹੀਂ ਹੈ। 

ਦਸ ਦਈਏ ਕਿ ਲੋੜ ਤੋਂ ਜ਼ਿਆਦਾ ਪਸੀਨਾ ਆਉਣਾ ਕਈ ਗੰਭੀਰ ਬਿਮਾਰੀਆਂ ਦਾ ਸੰਕੇਤ ਹੋ ਸਕਦਾ ਹੈ, ਹੀਟ ਸਟ੍ਰੋਕ ਤੋਂ ਇਲਾਵਾ ਇਹ ਹਾਰਟ ਅਟੈਕ ਦਾ ਸੰਕੇਤ ਵੀ ਹੋ ਸਕਦਾ ਹੈ। ਇਸ ਲਈ ਜੇਕਰ ਤੁਹਾਨੂੰ ਗਰਮੀਆਂ 'ਚ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਤਾਂ ਇਹ ਹਾਰਟ ਅਟੈਕ ਦਾ ਸੰਕੇਤ ਵੀ ਹੋ ਸਕਦਾ ਹੈ। ਇਸ ਲਈ ਜੇਕਰ ਤੁਹਾਨੂੰ ਗਰਮੀਆਂ 'ਚ ਪਸੀਨਾ ਆਉਣ ਤੋਂ ਇਲਾਵਾ ਇਹ ਲੱਛਣ ਨਜ਼ਰ ਆ ਰਹੇ ਹਨ, ਤਾਂ ਇਸ ਨੂੰ ਗੰਭੀਰਤਾ ਨਾਲ ਲਓ ਅਤੇ ਡਾਕਟਰ ਨਾਲ ਸੰਪਰਕ ਕਰੋ।


ਦਿਲ ਦੇ ਦੌਰੇ ਤੋਂ ਪਹਿਲਾਂ ਸਰੀਰ ਕਈ ਤਰ੍ਹਾਂ ਦੇ ਸੰਕੇਤ ਭੇਜਦਾ ਹੈ। ਦਸ ਦਈਏ ਕਿ ਕਿਸੇ ਵੀ ਮਰੀਜ਼ ਨੂੰ ਦਿਲ ਦਾ ਦੌਰਾ ਉਦੋਂ ਪੈਂਦਾ ਹੈ ਜਦੋਂ ਦਿਲ 'ਚ ਖੂਨ ਦਾ ਪ੍ਰਵਾਹ ਬਹੁਤ ਘੱਟ ਜਾਂ ਬਲਾਕ ਹੋ ਜਾਂਦਾ ਹੈ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਦਿਲ 'ਚ ਖੂਨ ਦੀ ਰੁਕਾਵਟ ਆਮ ਤੌਰ 'ਤੇ ਦਿਲ ਦੀਆਂ ਧਮਨੀਆਂ 'ਚ ਚਰਬੀ, ਕੋਲੈਸਟ੍ਰੋਲ ਅਤੇ ਹੋਰ ਪਦਾਰਥਾਂ ਦੇ ਜਮ੍ਹਾਂ ਹੋਣ ਕਾਰਨ ਹੁੰਦੀ ਹੈ।

ਦਿਲ ਦੇ ਦੌਰੇ ਦੇ ਲੱਛਣ 

ਦੱਸ ਦਈਏ ਕਿ ਬਹੁਤੇ ਲੋਕਾਂ ਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਭਾਵੇਂ ਉਹ ਕੋਈ ਸਖ਼ਤ ਸਰੀਰਕ ਗਤੀਵਿਧੀ ਨਾ ਕਰ ਰਹੇ ਹੋਣ। ਅਜਿਹੀ 'ਚ ਜੇਕਰ ਤੁਹਾਨੂੰ ਪਸੀਨਾ ਆਉਣਾ, ਬੇਚੈਨੀ, ਘਬਰਾਹਟ ਵਰਗੇ ਲੱਛਣ ਨਜ਼ਰ ਆਉਂਦੇ ਹਨ ਤਾਂ ਚੌਕਸ ਹੋ ਜਾਓ ਕਿਉਂਕਿ ਇਸ ਦਾ ਮਤਲਬ ਹੈ ਕਿ ਤੁਹਾਡੇ ਦਿਲ ਨੂੰ ਖੂਨ ਦੀ ਸਪਲਾਈ ਠੀਕ ਤਰ੍ਹਾਂ ਨਾਲ ਨਹੀਂ ਹੋ ਰਹੀ ਹੈ। ਇਸ ਲਈ ਪਸੀਨੇ ਨੂੰ ਨਜ਼ਰਅੰਦਾਜ਼ ਨਾ ਕਰੋ, ਜੇਕਰ ਤੁਹਾਨੂੰ ਆਮ ਨਾਲੋਂ ਜ਼ਿਆਦਾ ਪਸੀਨਾ ਆ ਰਿਹਾ ਹੈ ਤਾਂ ਆਪਣੇ ਡਾਕਟਰ ਨਾਲ ਸੰਪਰਕ ਕਰੋ। 

ਸਾਹ ਲੈਣ 'ਚ ਮੁਸ਼ਕਲ  : 

ਬਹੁਤੇ ਲੋਕਾਂ ਨੂੰ ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਸਾਹ ਲੈਣ 'ਚ ਤਕਲੀਫ਼ ਹੋਣ ਲੱਗਦੀ ਹੈ। ਇਸ ਲਈ ਤੁਹਾਨੂੰ ਛਾਤੀ 'ਚ ਜਕੜਨ, ਕਮਜ਼ੋਰੀ ਅਤੇ ਬੇਚੈਨੀ ਦੇ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ। ਜੇ ਤੁਸੀਂ ਛਾਤੀ ਦੇ ਆਲੇ ਦੁਆਲੇ ਬੈਲਟ ਮਹਿਸੂਸ ਕਰਦੇ ਹੋ ਜਾਂ ਛਾਤੀ 'ਤੇ ਭਾਰ ਮਹਿਸੂਸ ਕਰਦੇ ਹੋ, ਤਾਂ ਤੁਹਾਨੂੰ ਤੁਰੰਤ ਡਾਕਟਰ ਨਾਲ ਗੱਲ ਕਰਨੀ ਚਾਹੀਦੀ ਹੈ। ਦਸ ਦਈਏ ਕਿ ਜੇਕਰ ਦਿਲ ਨੂੰ ਖੂਨ ਦੀ ਸਪਲਾਈ ਠੀਕ ਨਹੀਂ ਹੁੰਦੀ ਹੈ ਤਾਂ ਸਾਹ ਲੈਣ 'ਚ ਮੁਸ਼ਕਿਲ ਹੋ ਸਕਦੀ ਹੈ, ਅਜਿਹੇ 'ਚ ਇਹ ਵੱਡੀ ਸਮੱਸਿਆ ਪੈਦਾ ਕਰ ਸਕਦਾ ਹੈ।

ਉਲਟੀ ਅਤੇ ਚੱਕਰ ਆਉਣਾ : 

ਦਸ ਦਈਏ ਕਿ ਚੱਕਰ ਆਉਣਾ ਅਤੇ ਧੁੰਦਲਾ ਨਜ਼ਰ ਅਕਸਰ ਹੀਟਸਟ੍ਰੋਕ ਸਮੇਤ ਕਈ ਸਮੱਸਿਆਵਾਂ ਕਾਰਨ ਹੁੰਦਾ ਹੈ, ਪਰ ਤੁਹਾਨੂੰ ਇਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਦਿਲ ਦਾ ਦੌਰਾ ਵੀ ਲੈ ਸਕਦਾ ਹੈ। ਇਸ ਤੋਂ ਇਲਾਵਾ ਇਹ ਲੱਛਣ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਵੀ ਘਟਾ ਸਕਦੇ ਹਨ। ਇੰਨਾ ਹੀ ਨਹੀਂ ਦਿਲ ਨੂੰ ਖੂਨ ਦੀ ਸਪਲਾਈ ਠੀਕ ਨਾ ਹੋਣ 'ਤੇ ਵੀ ਇਹ ਸਮੱਸਿਆ ਮਹਿਸੂਸ ਹੁੰਦੀ ਹੈ। ਇਸ ਲਈ ਇਨ੍ਹਾਂ ਲੱਛਣਾਂ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ ਅਤੇ ਤੁਰੰਤ ਡਾਕਟਰ ਨਾਲ ਗੱਲ ਕਰੋ।

ਗਰਦਨ ਅਤੇ ਜਬਾੜੇ 'ਚ ਦਰਦ : 

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਇਹ ਸਮੱਸਿਆ ਔਰਤਾਂ 'ਚ ਸਭ ਤੋਂ ਵੱਧ ਮਹਿਸੂਸ ਹੁੰਦੀ ਹੈ। ਦਸ ਦਈਏ ਕਿ ਗਰਦਨ ਦੇ ਦਰਦ ਅਤੇ ਜਬਾੜੇ 'ਚ ਦਰਦ ਵਰਗੇ ਲੱਛਣ ਦਿਲ ਦੇ ਦੌਰੇ ਨਾਲ ਜੁੜੇ ਹੋ ਸਕਦੇ ਹਨ। ਅਕਸਰ ਲੋਕ ਇਸਨੂੰ ਆਮ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ, ਪਰ ਇਹ ਇੰਨਾ ਆਮ ਨਹੀਂ ਹੈ। ਇਸ ਲਈ, ਜੇਕਰ ਤੁਸੀਂ ਆਪਣੇ ਸਰੀਰ 'ਚ ਕੋਈ ਬਦਲਾਅ ਦੇਖਦੇ ਹੋ, ਤਾਂ ਤੁਹਾਨੂੰ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ।

ਪੈਰਾਂ 'ਚ ਸੋਜ : 

ਜੇਕਰ ਪੈਰਾਂ ਅਤੇ ਤਲੀਆਂ 'ਚ ਸੋਜ ਹੋਵੇ ਤਾਂ ਇਸ ਨੂੰ ਆਮ ਤੌਰ 'ਤੇ ਹਾਰਟ ਅਟੈਕ ਦਾ ਸੰਕੇਤ ਮੰਨਿਆ ਜਾਂਦਾ ਹੈ ਕਿਉਂਕਿ ਜੇਕਰ ਦਿਲ ਨੂੰ ਖੂਨ ਦੀ ਸਪਲਾਈ ਠੀਕ ਨਾ ਹੋਵੇ ਤਾਂ ਪੂਰੇ ਸਰੀਰ ਨੂੰ ਖੂਨ ਦੀ ਕਮੀ ਮਹਿਸੂਸ ਹੋਣ ਲੱਗਦੀ ਹੈ। ਅਜਿਹੇ 'ਚ ਪੈਰਾਂ 'ਚ ਸੋਜ ਜਾਂ ਤਲੀਆਂ 'ਚ ਸੋਜ ਵਰਗੀਆਂ ਸਮੱਸਿਆਵਾਂ ਮਹਿਸੂਸ ਹੁੰਦੀਆਂ ਹਨ। ਇਸ ਲਈ ਜੇਕਰ ਲੱਤਾਂ 'ਚ ਦਰਦ ਹੋਵੇ ਅਤੇ ਲੱਤਾਂ ਸੁੱਜੀਆਂ ਹੋਣ ਤਾਂ ਤੁਹਾਨੂੰ ਪਹਿਲਾਂ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਦਿਲ ਦੀ ਧੜਕਣ ਵਧਣਾ : 

ਜੇਕਰ ਤੁਸੀਂ ਵਧਦੀ ਧੜਕਣ ਅਤੇ ਥਕਾਵਟ ਮਹਿਸੂਸ ਕਰ ਰਹੇ ਹੋ ਤਾਂ ਤੁਹਾਨੂੰ ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।  ਸਰੀਰ ਅਤੇ ਸਿਹਤ ਦਾ ਧਿਆਨ ਰੱਖੋ ਅਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ, ਕਿਉਂਕਿ ਇਹ ਹਾਰਟ ਅਟੈਕ ਦਾ ਮਹੱਤਵਪੂਰਨ ਲੱਛਣ ਹੋ ਸਕਦਾ ਹੈ, ਜਿਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

ਸਰੀਰ 'ਚ ਕਿਹੜੇ-ਕਿਹੜੇ ਬਦਲਾਅ ਦਿਖਾਈ ਦਿੰਦੇ ਹਨ?

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਦਿਲ ਦਾ ਦੌਰਾ ਉਦੋਂ ਹੁੰਦਾ ਹੈ ਜਦੋਂ ਦਿਲ ਨੂੰ ਖੂਨ ਅਤੇ ਆਕਸੀਜਨ ਭੇਜਣ ਵਾਲੀਆਂ ਧਮਨੀਆਂ ਬੰਦ ਹੋ ਜਾਂਦੀਆਂ ਹਨ। ਦਸ ਦਈਏ ਕਿ ਧਮਨੀਆਂ 'ਚ ਹੌਲੀ-ਹੌਲੀ ਚਰਬੀ ਅਤੇ ਕੋਲੈਸਟ੍ਰੋਲ ਜਮ੍ਹਾਂ ਹੋ ਜਾਂਦਾ ਹੈ। ਜਸੀ ਕਾਰਨ ਦਿਲ ਦੀਆਂ ਧਮਨੀਆਂ 'ਚ ਪਲੇਕ ਜਮ੍ਹਾ ਹੋਣ ਲੱਗਦੀ ਹੈ। 

ਦਸ ਦਈਏ ਕਿ ਅਜਿਹੇ ਮਾਮਲਿਆਂ 'ਚ ਪਲੇਕ ਫਟ ਜਾਂਦੀ ਹੈ, ਜਿਸ ਨਾਲ ਖੂਨ ਦਾ ਥੱਕਾ ਬਣ ਜਾਂਦਾ ਹੈ 'ਤੇ ਦਿਲ ਦਾ ਦੌਰਾ ਪੈ ਸਕਦਾ ਹੈ। ਅਜਿਹੇ 'ਚ ਇਸ ਖਤਰੇ ਤੋਂ ਬਚਣ ਲਈ ਇਸ ਦੇ ਲੱਛਣਾਂ ਨੂੰ ਹਲਕੇ 'ਚ ਨਾ ਲਓ ਅਤੇ ਉਨ੍ਹਾਂ 'ਤੇ ਧਿਆਨ ਦਿਓ। ਦਿਲ ਦੇ ਦੌਰੇ ਤੋਂ ਥੋੜ੍ਹੀ ਦੇਰ ਪਹਿਲਾਂ, ਸਰੀਰ ਤੁਹਾਨੂੰ ਬਹੁਤੇ ਸੰਕੇਤ ਭੇਜ ਸਕਦਾ ਹੈ, ਜਿਨ੍ਹਾਂ ਨੂੰ ਸਮੇਂ ਸਿਰ ਪਛਾਣਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੁੰਦਾ ਹੈ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

ਇਹ ਵੀ ਪੜ੍ਹੋ: Healthy Drinks To Beat Heatwave: ਤਪਦੀ ਗਰਮੀ ਤੋਂ ਹੋ ਗਏ ਹੋ ਪਰੇਸ਼ਾਨ, ਤਾਂ ਇਨ੍ਹਾਂ ਦੇਸੀ ਡਰਿੰਕਸ ਰਾਹੀ ਖੁਦ ਨੂੰ ਕਰੋ COOL

- PTC NEWS

Top News view more...

Latest News view more...

PTC NETWORK