Dog Bite Cases : ਭਾਰਤ 'ਚ ਕੁੱਤਿਆਂ ਦੇ ਵੱਢਣ ਨਾਲ ਹਰ ਸਾਲ ਹੁੰਦੀਆਂ ਹਨ ਹੈਰਾਨੀਜਨਕ ਮੌਤਾਂ ! ਜਾਣੋ
Dog Bite Cases : ਅੱਜਕਲ੍ਹ ਪਿੰਡਾਂ ਤੋਂ ਸ਼ਹਿਰਾਂ ਤੱਕ ਹਰ ਪਾਸੇ ਕੁੱਤਿਆਂ ਦੇ ਆਤੰਕ ਦੀਆਂ ਲਗਾਤਾਰ ਖਬਰਾਂ ਆ ਰਹੀਆਂ ਹਨ। ਹੁਣ ਇਹ ਮਾਮਲਾ ਸੰਸਦ ਤੱਕ ਪਹੁੰਚ ਗਿਆ ਹੈ। NCR ਦੇ ਗਾਜ਼ੀਆਬਾਦ ਦੇ ਸੰਸਦ ਮੈਂਬਰ ਅਤੁਲ ਗਰਗ ਨੇ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਚੁੱਕਿਆ ਹੈ। WHO ਦੇ ਅੰਕੜੇ ਵੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਦੁਨੀਆ 'ਚ ਕੁੱਤਿਆਂ ਦੇ ਵੱਢਣ ਨਾਲ ਹੋਈਆਂ ਕੁੱਲ ਮੌਤਾਂ 'ਚੋਂ ਭਾਰਤ ਦੇ ਅੰਕੜੇ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਅਜਿਹੇ 'ਚ ਤੁਸੀਂ ਇਹ ਵੀ ਕਹੋਗੇ ਕਿ ਇਸ ਦਾ ਸਥਾਈ ਹੱਲ ਹੋਣਾ ਚਾਹੀਦਾ ਹੈ।
WHO ਮੁਤਾਬਕ ਕੁੱਤਿਆਂ ਦੇ ਵੱਢਣ ਨਾਲ ਹੋਣ ਵਾਲੇ ਰੇਬੀਜ਼ ਕਾਰਨ ਪੂਰੀ ਦੁਨੀਆਂ 'ਚ ਹਰ ਸਾਲ 59,000 ਲੋਕਾਂ ਦੀ ਮੌਤ ਹੋਣ ਦਾ ਅਨੁਮਾਨ ਹੈ ਅਤੇ ਜਿਸ 'ਚੋਂ ਭਾਰਤ 'ਚ ਹਰ ਸਾਲ 20,565 ਮੌਤਾਂ ਹੁੰਦੀਆਂ ਹਨ। ਭਾਵ, ਇੱਕ ਤਿਹਾਈ ਤੋਂ ਵੱਧ ਮੌਤਾਂ ਸਿਰਫ਼ ਸਾਡੇ ਆਪਣੇ ਦੇਸ਼ 'ਚ ਹੀ ਹੋ ਰਹੀਆਂ ਹਨ।
ਕੁੱਤਿਆਂ ਦੇ ਵੱਢਣ ਦੇ ਮਾਮਲੇ ਵਧੇ
WHO ਦੇ ਅੰਕੜਿਆਂ ਮੁਤਾਬਕ ਪਿਛਲੇ ਤਿੰਨ ਸਾਲਾਂ ਦੇ ਮੁਕਾਬਲੇ ਕੁੱਤਿਆਂ ਦੇ ਵੱਢਣ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਕਿਉਂਕਿ ਸਾਲ 2021 'ਚ 17 ਲੱਖ ਤੋਂ ਵੱਧ ਲੋਕਾਂ ਨੂੰ ਕੁੱਤਿਆਂ ਨੇ ਵੱਢਿਆ ਸੀ ਅਤੇ 2022 'ਚ 21 ਲੱਖ ਤੋਂ ਵੱਧ ਲੋਕਾਂ ਨੂੰ ਅਤੇ 2023 'ਚ 30.5 ਲੱਖ ਲੋਕਾਂ ਨੂੰ ਕੁੱਤਿਆਂ ਨੇ ਵੱਢਿਆ ਸੀ। ਲਗਭਗ ਇੱਕ ਤਿਹਾਈ ਮਾਮਲਿਆਂ 'ਚ ਵਾਧਾ ਹੋਇਆ ਹੈ। ਇਸ ਤਰ੍ਹਾਂ ਪਿਛਲੇ ਤਿੰਨ ਸਾਲਾਂ 'ਚ ਕੁੱਤਿਆਂ ਦਾ ਆਤੰਕ ਵਧਿਆ ਹੈ।
ਸੰਸਦ 'ਚ ਕਮੇਟੀ ਬਣਾਉਣ ਦੀ ਮੰਗ ਕੀਤੀ
ਗਾਜ਼ੀਆਬਾਦ ਤੋਂ ਭਾਜਪਾ ਸਾਂਸਦ ਅਤੁਲ ਗਰਗ ਨੇ ਸੰਸਦ 'ਚ ਕੁੱਤਿਆਂ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਕਿਹਾ ਸੀ ਕਿ ਮੇਰੇ ਸ਼ਹਿਰ ਦੇ ਬੱਚੇ ਖੇਡ ਨਹੀਂ ਸਕਦੇ ਅਤੇ ਲੋਕ ਘੁੰਮ ਨਹੀਂ ਸਕਦੇ। ਅਤੀਤ 'ਚ ਵੀ ਸੰਸਦ ਦੇ ਅੰਦਰ ਅਤੇ ਸੁਪਰੀਮ ਕੋਰਟ ਦੇ ਅੰਦਰ ਕਈ ਮਾਮਲਿਆਂ 'ਤੇ ਮੁੜ ਵਿਚਾਰ ਕੀਤਾ ਗਿਆ ਹੈ। ਅਜਿਹੇ ਨਿਯਮ ਬਣਾਏ ਗਏ ਹਨ ਕਿ ਜੇਕਰ ਕੁੱਤੇ ਦੀ ਨਸਬੰਦੀ ਕੀਤੀ ਗਈ ਹੈ ਤਾਂ ਉਸ ਨੂੰ ਦੁਬਾਰਾ ਉੱਥੇ ਹੀ ਛੱਡਣਾ ਪਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਹੈ ਕਿ ਇਨ੍ਹਾਂ ਨਿਯਮਾਂ 'ਚ ਪਸ਼ੂ ਪ੍ਰੇਮੀਆਂ ਅਤੇ ਮਨੁੱਖਾਂ ਦੀ ਆਜ਼ਾਦੀ 'ਚ ਕੁਝ ਅਸੰਤੁਲਨ ਹੈ। ਕੋਈ ਵੀ ਸਰਕਾਰ ਹੋਵੇ ਜਾਂ ਕੋਈ ਅਦਾਲਤ, ਮਨੁੱਖਤਾ ਨੂੰ ਪਹਿਲ ਮਿਲਣੀ ਚਾਹੀਦੀ ਹੈ। ਤੁਹਾਨੂੰ ਇਸ ਵਿਸ਼ੇ 'ਤੇ ਇੱਕ ਕਮੇਟੀ ਬਣਾਉਣ ਦੀ ਬੇਨਤੀ ਕੀਤੀ ਜਾਂਦੀ ਹੈ।
ਗਾਜ਼ੀਆਬਾਦ 'ਚ 35 ਹਜ਼ਾਰ ਲੋਕਾਂ ਦੀਆਂ ਮੌਤਾਂ ਹੋਈਆ
ਉਨ੍ਹਾਂ ਨੇ ਇੱਕ ਸਵਾਲ ਦੇ ਜਵਾਬ 'ਚ ਸੰਸਦ 'ਚ ਦੱਸਿਆ ਹੈ ਕਿ ਦੇਸ਼ ਭਰ 'ਚ 30.5 ਲੱਖ ਲੋਕਾਂ ਨੂੰ ਕੁੱਤਿਆਂ ਨੇ ਵੱਢਿਆ ਹੈ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਗਾਜ਼ੀਆਬਾਦ 'ਚ ਇੱਕ ਸਾਲ 'ਚ 35 ਹਜ਼ਾਰ ਲੋਕ ਕੁੱਤਿਆਂ ਦੇ ਕੱਟਣ ਦਾ ਸ਼ਿਕਾਰ ਹੋ ਚੁੱਕੇ ਹਨ। ਛੋਟੇ ਬੱਚੇ ਇਸ ਦਾ ਸਭ ਤੋਂ ਵੱਡਾ ਸ਼ਿਕਾਰ ਹੋ ਰਹੇ ਹਨ। ਜਿਸ ਕਾਰਨ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਪਿਛਲੇ ਸਾਲ 46.5 ਲੱਖ ਐਂਟੀ-ਰੇਬੀਜ਼ ਸ਼ਾਟ ਲਗਾਏ
ਇੱਕ ਰਿਪੋਰਟ ਮੁਤਾਬਕ 2023 ਦੌਰਾਨ ਕੁੱਤੇ ਦੇ ਕੱਟਣ ਦੇ ਮਾਮਲਿਆਂ ਲਈ ਐਂਟੀ-ਰੇਬੀਜ਼ ਸ਼ਾਟਸ ਦੀ ਗਿਣਤੀ 46.5 ਲੱਖ ਸੀ। ਸਿਹਤ ਮੰਤਰਾਲਾ ਦੇਸ਼ 'ਚ ਰੇਬੀਜ਼ ਦੀ ਰੋਕਥਾਮ ਅਤੇ ਨਿਯੰਤਰਣ ਲਈ ਅੰਡੇਮਾਨ ਅਤੇ ਲਕਸ਼ਦੀਪ ਨੂੰ ਛੱਡ ਕੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ 12ਵੀਂ ਪੰਜ ਸਾਲਾ ਯੋਜਨਾ ਤੋਂ ਰਾਸ਼ਟਰੀ ਰੇਬੀਜ਼ ਕੰਟਰੋਲ ਪ੍ਰੋਗਰਾਮ ਨੂੰ ਲਾਗੂ ਕਰ ਰਿਹਾ ਹੈ।
ਇਹ ਵੀ ਪੜ੍ਹੋ: Gas cylinder 500 Rupees : ਹਰਿਆਣਾ ਸਰਕਾਰ ਦਾ ਵੱਡਾ ਐਲਾਨ, 500 ਰੁਪਏ 'ਚ ਮਿਲੇਗਾ ਗੈਸ ਸਿਲੰਡਰ
- PTC NEWS