Wed, Apr 24, 2024
Whatsapp

ਮਸ਼ੀਨ ਦੀ ਮਦਦ ਨਾਲ ਕਿਸਾਨਾਂ ਨੂੰ ਫਟਾਫ਼ਟ ਮਿਲ ਰਹੀਆਂ ਨੇ ਗਰਮ ਗਰਮ ਰੋਟੀਆਂ

Written by  Shanker Badra -- December 19th 2020 04:50 PM -- Updated: December 19th 2020 04:52 PM
ਮਸ਼ੀਨ ਦੀ ਮਦਦ ਨਾਲ ਕਿਸਾਨਾਂ ਨੂੰ ਫਟਾਫ਼ਟ ਮਿਲ ਰਹੀਆਂ ਨੇ ਗਰਮ ਗਰਮ ਰੋਟੀਆਂ

ਮਸ਼ੀਨ ਦੀ ਮਦਦ ਨਾਲ ਕਿਸਾਨਾਂ ਨੂੰ ਫਟਾਫ਼ਟ ਮਿਲ ਰਹੀਆਂ ਨੇ ਗਰਮ ਗਰਮ ਰੋਟੀਆਂ

ਮਸ਼ੀਨ ਦੀ ਮਦਦ ਨਾਲ ਕਿਸਾਨਾਂ ਨੂੰ ਫਟਾਫ਼ਟ ਮਿਲ ਰਹੀਆਂ ਨੇ ਗਰਮ ਗਰਮ ਰੋਟੀਆਂ :ਨਵੀਂ ਦਿੱਲੀ : ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਅੰਦੋਲਨ ਅੱਜ 22ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ। ਪੰਜਾਬ-ਹਰਿਆਣਾ ਤੇ ਹੋਰ ਸੂਬਿਆਂ ਤੋਂ ਕਿਸਾਨ ਕੜਾਕੇ ਦੀ ਠੰਡ ‘ਚ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਡਟੇ ਹੋਏ ਹਨ। ਇਹ ਅੰਦੋਲਨ ਹੁਣ ਕਿਸਾਨਾਂ ਦਾ ਹੀ ਨਹੀਂ ਰਿਹਾ ਬਲਕਿ ਇਹ ਹੁਣ ਇੱਕ ਜਨ ਅੰਦੋਲਨ ਬਣ ਗਿਆ ਹੈ। ਇਸ ਲਈ ਹੁਣ ਹਰ ਕੋਈ ਇਸ ਅੰਦੋਲਨ 'ਚ ਹਿੱਸਾ ਬਣਾ ਚਾਹੁੰਦਾ ਹੈ। [caption id="attachment_459195" align="aligncenter" width="300"]1000 roti making machine in one hour in the Kisan Andolan ਮਸ਼ੀਨ ਦੀ ਮਦਦ ਨਾਲ ਕਿਸਾਨਾਂ ਨੂੰ ਫਟਾਫ਼ਟ ਮਿਲ ਰਹੀਆਂ ਨੇ ਗਰਮ ਗਰਮ ਰੋਟੀਆਂ[/caption] ਕਿਸਾਨ ਅੰਦੋਲਨ ਵਿੱਚ ਕਈ ਸਕਾਰਾਤਮਕ ਤਜ਼ਰਬੇ ਵੀ ਦੇਖਣ ਨੂੰ ਮਿਲ ਰਹੇ ਹਨ। ਬਾਰਡਰ 'ਤੇ ਧਰਨਾ ਸਥਾਨ 'ਤੇ ਇਕ ਰੋਟੀ ਬਣਾਉਣ ਵਾਲੀ ਮਸ਼ੀਨ ਚਰਚਾ ਦਾ ਕੇਂਦਰ ਬਣੀ ਹੋਈ ਹੈ। ਇਸ ਮਸ਼ੀਨ ਨਾਲ ਇਕ ਘੰਟੇ ਵਿਚ ਤਕਰੀਬਨ 1 ਹਜ਼ਾਰ ਰੋਟੀਆਂ ਪਕਾਈਆਂ ਜਾਂਦੀਆਂ ਹਨ। ਮਸ਼ੀਨ ਦੇ ਤਵੇ 'ਤੇ ਆਟੇ ਦੀ ਰੋਟੀ ਨੂੰ ਰੱਖਣ ਦਾ ਕੰਮ ਇਕ ਵਿਅਕਤੀ ਨੂੰ ਕਰਨਾ ਪੈਂਦਾ ਹੈ ਅਤੇ ਰੋਟੀ ਬਣ ਕੇ ਘੁੰਮਦੀ ਹੋਈ ਆਪਣੇ ਆਪ ਭਾਂਡੇ ਵਿੱਚ ਆ ਜਾਂਦੀ ਹੈ। [caption id="attachment_459194" align="aligncenter" width="300"]1000 roti making machine in one hour in the Kisan Andolan ਮਸ਼ੀਨ ਦੀ ਮਦਦ ਨਾਲ ਕਿਸਾਨਾਂ ਨੂੰ ਫਟਾਫ਼ਟ ਮਿਲ ਰਹੀਆਂ ਨੇ ਗਰਮ ਗਰਮ ਰੋਟੀਆਂ[/caption] ਇਕ ਨੌਜਵਾਨ ਕਿਸਾਨ ਹਰਸ਼ ਦਾ ਕਹਿਣਾ ਹੈ ਕਿ ਅੰਦੋਲਨ ਦੇ ਪਹਿਲੇ ਦੋ ਦਿਨ ਗਾਜ਼ੀਪੁਰ ਸਰਹੱਦ 'ਤੇ ਖਾਣੇ ਦਾ ਕੋਈ ਖ਼ਾਸ ਪ੍ਰਬੰਧ ਨਹੀਂ ਸੀ। ਆਲੂ, ਪੂਰੀ ਅਤੇ ਚਾਵਲ ਤੋਂ ਇਲਾਵਾ ਹੋਰ ਕੋਈ ਪ੍ਰਬੰਧ ਨਾ ਹੋਣ ਕਾਰਨ ਨੋਇਡਾ, ਮੇਰਠ ਅਤੇ ਗਾਜ਼ੀਆਬਾਦ ਦੇ ਕੁਝ ਦੋਸਤਾਂ ਨੇ ਇਸ ਸਮੱਸਿਆ ਦੇ ਹੱਲ ਲਈ ਤਰੀਕਿਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਉਸਨੇ ਗੂਗਲ ਤੇ ਸਰਚ ਕੀਤੀ ਅਤੇ ਪਤਾ ਲੱਗਿਆ ਕਿ ਇੱਥੇ ਇੱਕ ਰੋਟੀ ਬਣਾਉਣ ਵਾਲੀ ਮਸ਼ੀਨ ਵੀ ਹੈ, ਜਿਸਦੀ ਕੀਮਤ 2 ਲੱਖ 7 ਹਜ਼ਾਰ ਰੁਪਏ ਦੱਸੀ ਜਾਂਦੀ ਹੈ। [caption id="attachment_459196" align="aligncenter" width="300"]1000 roti making machine in one hour in the Kisan Andolan ਮਸ਼ੀਨ ਦੀ ਮਦਦ ਨਾਲ ਕਿਸਾਨਾਂ ਨੂੰ ਫਟਾਫ਼ਟ ਮਿਲ ਰਹੀਆਂ ਨੇ ਗਰਮ ਗਰਮ ਰੋਟੀਆਂ[/caption] ਉਨ੍ਹਾਂ ਨੇ ਮਸ਼ੀਨ ਖਰੀਦਣ ਦੀ ਬਜਾਏ ਕਿਰਾਏ 'ਤੇ ਲੈਣ ਬਾਰੇ ਸੋਚਿਆ, ਮਸ਼ੀਨ ਦਾ ਕਿਰਾਇਆ 3 ਹਜ਼ਾਰ ਰੁਪਏ ਪ੍ਰਤੀ ਦਿਨ ਹੈ। ਇਹ ਮਸ਼ੀਨ ਬਿਜਲੀ ਅਤੇ ਐਲ.ਪੀ.ਜੀ. ਗੈਸ ਦੋਵਾਂ ਨਾਲ ਕੰਮ ਕਰਦੀ ਹੈ। ਇਹ ਮਸ਼ੀਨ ਟੈਂਟ ਦੇ ਹੇਠਾਂ ਰੱਖੀ ਗਈ ਹੈ। , ਜਿਥੇ ਤਕਰੀਬਨ 15 ਕਿਸਾਨਾਂ ਨੂੰ ਇਕੱਠੇ ਬਿਠਾ ਕੇ ਖਾਣਾ ਖੁਵਾਇਆ ਜਾਂਦਾ ਹੈ। ਵੱਡੀ ਗਿਣਤੀ ਵਿਚ ਕਿਸਾਨ ਹੱਥਾਂ ਵਿਚ ਫੂਡ ਪਲੇਟਾਂ ਫੜ ਕੇ ਪੰਡਾਲ ਦੇ ਬਾਹਰ ਖੜ੍ਹੇ ਖਾਣਾ ਖਾ ਰਹੇ ਹਨ। -PTCNews


Top News view more...

Latest News view more...