Fri, Apr 19, 2024
Whatsapp

ਖਿੱਚ ਲਓ ਤਿਆਰੀ! ਭਾਰਤ ਤੋਂ ਦੁਬਈ ਲਈ ਜਲਦ ਸ਼ੁਰੂ ਹੋਣ ਵਾਲੀਆਂ ਹਨ ਫਲਾਈਟਾਂ

Written by  Baljit Singh -- July 09th 2021 04:21 PM -- Updated: July 09th 2021 04:24 PM
ਖਿੱਚ ਲਓ ਤਿਆਰੀ! ਭਾਰਤ ਤੋਂ ਦੁਬਈ ਲਈ ਜਲਦ ਸ਼ੁਰੂ ਹੋਣ ਵਾਲੀਆਂ ਹਨ ਫਲਾਈਟਾਂ

ਖਿੱਚ ਲਓ ਤਿਆਰੀ! ਭਾਰਤ ਤੋਂ ਦੁਬਈ ਲਈ ਜਲਦ ਸ਼ੁਰੂ ਹੋਣ ਵਾਲੀਆਂ ਹਨ ਫਲਾਈਟਾਂ

ਦੁਬਈ: ਸੰਯੁਕਤ ਅਰਬ ਅਮੀਰਾਤ ਜਾਣ ਅਤੇ ਉੱਥੋਂ ਭਾਰਤ ਆਉਣ ਵਾਲੇ ਲੋਕਾਂ ਲਈ ਚੰਗੀ ਖ਼ਬਰ ਹੈ। ਭਾਰਤ ਦੇ ਕੁਝ ਸ਼ਹਿਰਾਂ ਤੋਂ ਦੁਬਈ ਲਈ ਉਡਾਣ 15 ਜੁਲਾਈ ਤੋਂ ਮੁੜ ਸ਼ੁਰੂ ਹੋਣ ਜਾ ਰਹੀ ਹੈ। ਭਾਰਤੀ ਹਵਾਬਾਜ਼ੀ ਕੰਪਨੀਆਂ ਦੀ ਵੈਬਸਾਈਟ 'ਤੇ ਇਸ ਸੰਬੰਧ ਵਿਚ ਪੂਰੀ ਜਾਣਕਾਰੀ ਦਿੱਤੀ ਗਈ ਹੈ। ਵਿਸਤਾਰਾ ਏਅਰਵੇਜ਼ ਦੀ ਦੁਬਈ ਦੀ ਉਡਾਣ ਵੀ ਸ਼ੁਰੂ ਹੋਣ ਜਾ ਰਹੀ ਹੈ। ਇਹੀ ਨਹੀਂ ਇੰਡੀਗੋ ਏਅਰਲਾਈਨਜ਼ ਨੇ ਵੀ ਆਪਣੀ ਵੈਬਸਾਈਟ 'ਤੇ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਪੜੋ ਹੋਰ ਖਬਰਾਂ: ਚੀਨ ਦੀ ਸੈਟੇਲਾਈਟ ਤਸਵੀਰਾਂ ‘ਚ ਖੁੱਲੀ ਪੋਲ, ਬਣਾ ਰਿਹੈ ਪ੍ਰਮਾਣੂ ਮਿਜ਼ਾਇਲ ਸਾਈਲੋ ਮੰਨਿਆ ਜਾ ਰਿਹਾ ਹੈ ਕਿ ਕਈ ਵਾਰ ਦੇਰੀ ਹੋਣ ਦੇ ਬਾਅਦ ਹੁਣ 15 ਜੁਲਾਈ ਤੋਂ ਦੋਹਾਂ ਦੇਸ਼ਾਂ ਵਿਚਾਲੇ ਹਵਾਈ ਮਾਰਗ ਮੁੜ ਖੁੱਲ੍ਹਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਦੇ ਖਤਰੇ ਕਾਰਨ 24 ਅਪ੍ਰੈਲ ਤੋਂ ਹੀ ਜਹਾਜ਼ਾਂ ਦੀ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਸੀ। ਉੱਥੇ ਆਬੂਧਾਬੀ ਨੇ ਐਲਾਨ ਕੀਤਾ ਹੈ ਕਿ ਉਹ 21 ਜੁਲਾਈ ਤੋਂ ਭਾਰਤੀ ਯਾਤਰੀਆਂ ਨੂੰ ਆਉਣ ਦੀ ਇਜਾਜ਼ਤ ਦੇਵੇਗਾ। ਇਕ ਸੂਤਰ ਨੇ ਕਿਹਾ ਕਿ ਈਦ ਦੇ ਬਾਅਦ ਭਾਰਤ ਤੋਂ ਉਡਾਣ ਮੁੜ ਸ਼ੁਰੂ ਹੋ ਸਕਦੀ ਹੈ। ਪੜੋ ਹੋਰ ਖਬਰਾਂ: 6ਵੇਂ ਪੇਅ ਕਮਿਸ਼ਨ ਖਿਲਾਫ ਸਰਕਾਰੀ ਮੁਲਾਜ਼ਮਾਂ ਦਾ ਜਲੰਧਰ ਬੱਸ ਸਟੈਂਡ ‘ਚ ਧਰਨਾ, ਦਿੱਤਾ ਅਲਟੀਮੇਟਮ ਗਲਫ ਨਿਊਜ਼ ਮੁਤਾਹਕ ਵਿਸਤਾਰਾ ਏਅਰਵੇਜ਼ ਦੀ ਦੁਬਈ ਤੋਂ ਨਵੀਂ ਦਿੱਲੀ ਦੀ ਫਲਾਈਟ ਵੀ ਸ਼ੁਰੂ ਹੋਣ ਜਾ ਰਹੀ ਹੈ। ਅਮੀਰਾਤ ਏਅਰਲਾਈਨ ਅਤੇ ਫਲਾਈ ਦੁਬਈ ਦੀ ਉਡਾਣ 16 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਉੱਥੇ ਏਤਿਹਾਦ ਏਅਰਵੇਜ਼ ਆਪਣੀ ਉਡਾਣ 22 ਜੁਲਾਈ ਤੋਂ ਸ਼ੁਰੂ ਕਰਨਗੇ। ਇਸ ਤੋਂ ਪਹਿਲਾਂ ਅਮੀਰਾਤ ਏਅਰਵੇਜ਼ ਨੇ ਕਿਹਾ ਸੀ ਕਿ ਉਹ 23 ਜੂਨ ਤੋਂ ਭਾਰਤ ਲਈ ਆਪਣੀ ਉਡਾਣ ਸ਼ੁਰੂ ਕਰੇਗੀ। ਭਾਵੇਂਕਿ ਹਾਲੇ ਇਸ ਯਾਤਰਾ ਪਾਬੰਦੀ ਨੂੰ ਹਟਾਉਣ ਦਾ ਅਧਿਕਾਰਤ ਐਲਾਨ ਨਹੀਂ ਹੋਇਆ ਹੈ। ਪੜੋ ਹੋਰ ਖਬਰਾਂ: 'ਅਜੇ ਟਲਿਆ ਨਹੀਂ ਹੈ ਕੋਰੋਨਾ ਦਾ ਸੰਕਟ', PM ਮੋਦੀ ਨੇ ਦਿੱਤੀ ਚਿਤਾਵਨੀ ਭਾਰਤ ਤੋਂ ਯੂ.ਏ.ਈ. ਦੇ ਯਾਤਰਾ ਨਿਯਮ ਇਸ ਤਾਜ਼ਾ ਐਲਾਨ ਨਾਲ ਲੱਖਾਂ ਭਾਰਤੀਆਂ ਨੂੰ ਵੱਡੀ ਰਾਹਤ ਮਿਲੀ ਹੈ। ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ਕੁਝ ਨਿਯਮ ਬਣਾਏ ਗਏ ਹਨ। ਸਿਰਫ ਉਹਨਾਂ ਭਾਰਤੀਆਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਿਹਨਾਂ ਨੇ ਯੂ.ਏ.ਈ. ਵਿਚ ਮਨਜ਼ੂਰਸ਼ੁਦਾ ਕੋਰੋਨਾ ਵੈਕਸੀਨ ਲਗਵਾਈ ਹੈ। ਭਾਰਤੀ ਨਾਗਰਿਕਾਂ ਨੂੰ ਆਪਣੀ ਉਡਾਣ ਤੋਂ 48 ਘੰਟੇ ਦੇ ਅੰਦਰ ਲਈ ਗਈ ਨੈਗੇਟਿਵ ਕੋਵਿਡ ਰਿਪੋਰਟ ਦਿਖਾਉਣੀ ਹੋਵੇਗੀ। ਇਸ ਨਿਯਮ ਤੋਂ ਯੂ.ਏ.ਈ. ਦੇ ਨਾਗਰਿਕਾਂ ਨੂੰ ਛੋਟ ਦਿੱਤੀ ਗਈ ਹੈ। ਸਿਰਫ ਕਿਊ.ਆਰ ਕੋਡ ਵਾਲੇ ਪੀ.ਸੀ.ਆਰ. ਟੈਸਟ ਨਤੀਜੇ ਸਰਟੀਫਿਕੇਟ ਨੂੰ ਵੀ ਸਵੀਕਾਰ ਕੀਤਾ ਜਾਵੇਗਾ। ਸਾਰੇ ਯਾਤਰੀਆਂ ਨੂੰ ਯਾਤਰਾ ਤੋਂ 4 ਘੰਟੇ ਪਹਿਲਾਂ ਰੈਪਿਡ ਪੀ.ਸੀ.ਆਰ. ਟੈਸਟ ਕਰਾਉਣਾ ਹੋਵੇਗਾ। ਦੁਬਈ ਏਅਰਪੋਰਟ 'ਤੇ ਉਤਰਨ ਵਾਲੇ ਸਾਰੇ ਯਾਤਰੀਆਂ ਨੂੰ ਲਾਜ਼ਮੀ ਤੌਰ 'ਤੇ ਪੀ.ਸੀ.ਆਰ ਟੈਸਟ ਕਰਾਉਣਾ ਹੋਵੇਗਾ। ਯਾਤਰੀਆਂ ਨੂੰ ਟੈਸਟ ਦਾ ਨਤੀਜਾ ਆਉਣ ਤੱਕ ਕੁਆਰੰਟੀਨ ਰਹਿਣਾ ਹੋਵੇਗਾ। ਇਸ ਵਿਚ ਕਰੀਬ 24 ਘੰਟੇ ਦਾ ਸਮਾਂ ਲੱਗਦਾ ਹੈ। -PTC News


Top News view more...

Latest News view more...