Mon, May 6, 2024
Whatsapp

ਸਕੂਲੀ ਵਿਦਿਆਰਥੀਆਂ ਲਈ ਸ਼ਾਨਦਾਰ ਸਕਾਲਰਸ਼ਿਪ, ਜਾਣੋ ਕਦੋਂ ਤੇ ਕਿਵੇਂ ਕਰੀਏ ਅਪਲਾਈ

Written by  Baljit Singh -- July 04th 2021 04:13 PM
ਸਕੂਲੀ ਵਿਦਿਆਰਥੀਆਂ ਲਈ ਸ਼ਾਨਦਾਰ ਸਕਾਲਰਸ਼ਿਪ, ਜਾਣੋ ਕਦੋਂ ਤੇ ਕਿਵੇਂ ਕਰੀਏ ਅਪਲਾਈ

ਸਕੂਲੀ ਵਿਦਿਆਰਥੀਆਂ ਲਈ ਸ਼ਾਨਦਾਰ ਸਕਾਲਰਸ਼ਿਪ, ਜਾਣੋ ਕਦੋਂ ਤੇ ਕਿਵੇਂ ਕਰੀਏ ਅਪਲਾਈ

ਨਵੀਂ ਦਿੱਲੀ: ਸਰਕਾਰ ਦੁਆਰਾ ਵਿੱਤੀ ਤੌਰ 'ਤੇ ਕਮਜ਼ੋਰ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਹਰ ਸਾਲ ਕਈ ਤਰ੍ਹਾਂ ਦੀਆਂ ਸਕਾਲਰਸ਼ਿਪਾਂ ਦਿੱਤੀਆਂ ਜਾਂਦੀਆਂ ਹਨ। ਵਿੱਤੀ ਸਹਾਇਤਾ ਤੋਂ ਇਲਾਵਾ ਇਸ ਵਿਚ ਹੋਰ ਕਿਸਮਾਂ ਦੀ ਸਹਾਇਤਾ ਵੀ ਪ੍ਰਦਾਨ ਕੀਤੀ ਜਾਂਦੀ ਹੈ। ਅਸੀਂ ਤੁਹਾਨੂੰ ਅਜਿਹੀਆਂ ਸਕਾਲਰਸ਼ਿਪਾਂ ਬਾਰੇ ਦੱਸਾਂਗੇ ਜੋ ਹਰ ਸਾਲ ਲੱਖਾਂ ਬੱਚਿਆਂ ਦਿੱਤੀਆਂ ਜਾਂਦੀਆਂ ਹਨ। ਪੜੋ ਹੋਰ ਖਬਰਾਂ: ਨੌਕਰੀ ਬਦਲਦੇ ਹੀ ਨਾ ਕਢਵਾਓ PF ਦੇ ਪੈਸੇ, ਹੁੰਦਾ ਹੈ ਵੱਡਾ ਨੁਕਸਾਨ ਐੱਨਐੱਮਐੱਮਐੱਸ- ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ ਪ੍ਰੀਖਿਆ ਇਹ ਯੋਜਨਾ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਹੁਸ਼ਿਆਰ ਵਿਦਿਆਰਥੀਆਂ ਦੀ ਸਹਾਇਤਾ ਕਰਨ ਲਈ ਹੈ। ਉਹ ਵਿਦਿਆਰਥੀ ਜੋ ਇਸ ਵੇਲੇ ਨੌਵੀਂ ਜਮਾਤ ਵਿਚ ਪੜ੍ਹ ਰਹੇ ਹਨ, ਨੂੰ ਸੈਕੰਡਰੀ ਪੱਧਰ 'ਤੇ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਉਤਸ਼ਾਹਿਤ ਕਰਨ ਲਈ ਹਰ ਸਾਲ ਵਜ਼ੀਫੇ ਦਿੱਤੇ ਜਾਂਦੇ ਹਨ। ਇਸ ਵਿਚ ਬਿਨੈ ਕਰਨ ਲਈ ਇਹ ਜ਼ਰੂਰੀ ਹੈ ਕਿ ਵਿਦਿਆਰਥੀਆਂ ਦੇ ਪਰਿਵਾਰ ਦੀ ਕੁੱਲ ਸਾਲਾਨਾ ਆਮਦਨ 1.50 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ। ਯੋਗਤਾ-7ਵੀਂ ਅਤੇ 8ਵੀਂ ਜਮਾਤ ਵਿਚ 55 ਫੀਸਦੀ ਅੰਕ ਸਕਾਲਰਸ਼ਿਪ- 12,000 ਰੁਪਏ ਸਾਲਾਨਾ ਅਰਜ਼ੀ ਦੀ ਆਖਰੀ ਮਿਤੀ- ਅਗਸਤ ਤੋਂ ਨਵੰਬਰ ਅਰਜ਼ੀ ਢੰਗ- ਰਾਸ਼ਟਰੀ ਸਕਾਲਰਸ਼ਿਪ ਪੋਰਟਲ (ਐੱਨਐੱਸਪੀ) ਦੁਆਰਾ ਆਨਲਾਈਨ ਅਰਜ਼ੀ https://scholarships.wbsed.gov.in/ ਪੜੋ ਹੋਰ ਖਬਰਾਂ: ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਸਿੱਖ ਭਾਈਚਾਰੇ ਦੀ ਕੀਤੀ ਸ਼ਲਾਘਾ, ਪਗੜੀ ਪਹਿਨ ਗੁਰਦੁਆਰਾ ਸਾਹਿਬ ਹੋਏ ਨਤਮਸਤਕ ਐੱਨਟੀਐੱਸਈ- ਰਾਸ਼ਟਰੀ ਪ੍ਰਤਿਭਾ ਖੋਜ ਪ੍ਰੀਖਿਆ ਇਹ ਐੱਨਸੀਈਆਰਟੀ ਅਰਥਾਤ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਦੁਆਰਾ ਚਲਾਇਆ ਜਾਂਦਾ ਹੈ। ਕਿਸੇ ਵੀ ਮਾਨਤਾ ਪ੍ਰਾਪਤ ਸਕੂਲ ਵਿਚ 10ਵੀਂ ਜਮਾਤ ਵਿਚ ਪੜ੍ਹ ਰਹੇ ਵਿਦਿਆਰਥੀ ਇਸ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ। ਪ੍ਰੀਖਿਆ ਦੋ ਪੱਧਰਾਂ- ਰਾਜ ਪੱਧਰੀ ਅਤੇ ਆਲ ਇੰਡੀਆ ਪੱਧਰ 'ਤੇ ਆਯੋਜਤ ਕੀਤੀ ਜਾਂਦੀ ਹੈ। ਯੋਗਤਾ - 10ਵੀਂ ਜਮਾਤ ਵਿਚ ਪੜ੍ਹਦੇ ਵਿਦਿਆਰਥੀ ਸਕਾਲਰਸ਼ਿਪ- 1250 ਰੁਪਏ ਪ੍ਰਤੀ ਮਹੀਨਾ ਅਰਜ਼ੀ ਦੀ ਆਖਰੀ ਮਿਤੀ - ਅਗਸਤ ਤੋਂ ਸਤੰਬਰ ਐਪਲੀਕੇਸ਼ਨ ਮੋਡ- ਸਬੰਧਿਤ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸੰਪਰਕ ਅਧਿਕਾਰੀ ਦੁਆਰਾ ਅਰਜ਼ੀ https://scholarships.wbsed.gov.in/index.php ਪੜੋ ਹੋਰ ਖਬਰਾਂ: ਪੰਜਾਬ ‘ਚ ਮੁੜ STF ਦਾ ਚਾਰਜ ਸੰਭਾਲਣਗੇ ਹਰਪ੍ਰੀਤ ਸਿੱਧੂ ਸੀਬੀਐੱਸਈ ਸਿੰਗਲ ਗਰਲ ਚਾਈਲਡ ਸਕਾਲਰਸ਼ਿਪ ਇਹ ਮੈਰਿਟ ਅਧਾਰਿਤ ਸਕਾਲਰਸ਼ਿਪ ਉਨ੍ਹਾਂ ਕੁੜੀਆਂ ਵਿਦਿਆਰਥੀਆਂ ਲਈ ਹੈ ਜੋ ਪਰਿਵਾਰ ਦੀਆਂ ਇਕੱਲੀਆਂ ਲੜਕੀਆਂ ਹਨ। ਇਸਦਾ ਉਦੇਸ਼ ਮਾਪਿਆਂ ਦੀਆਂ ਕੋਸ਼ਿਸ਼ਾਂ ਨੂੰ ਮਜ਼ਬੂਤ​ਕਰਨਾ ਹੈ ਜੋ ਕੁੜੀਆਂ ਦੀ ਸਿੱਖਿਆ ਨੂੰ ਉਤਸ਼ਾਹਤ ਕਰਦੇ ਹਨ। ਅਜਿਹੀਆਂ ਲੜਕੀਆਂ ਜੋ 11ਵੀਂ ਜਾਂ 12ਵੀਂ ਜਮਾਤ ਦੀ ਸੀਬੀਐੱਸਈ ਨਾਲ ਸਬੰਧਿਤ ਸਕੂਲ ਵਿਚ ਪੜ੍ਹ ਰਹੀਆਂ ਹਨ ਅਤੇ ਜਿਨ੍ਹਾਂ ਦੀ ਟਿਊਸ਼ਨ ਫੀਸ ਅਕਾਦਮਿਕ ਸਾਲ ਦੌਰਾਨ ਪ੍ਰਤੀ ਮਹੀਨਾ 1,500 ਤੋਂ ਵੱਧ ਨਹੀਂ ਹੈ, ਉਹ ਇਸ ਸਕੀਮ ਲਈ ਬਿਨੈ ਕਰ ਸਕਦੀਆਂ ਹਨ। ਯੋਗਤਾ- ਸੀਬੀਐੱਸਈ ਬੋਰਡ ਤੋਂ 10ਵੀਂ ਜਮਾਤ ਦੀ ਪ੍ਰੀਖਿਆ ਵਿਚ 60 ਫੀਸਦੀ ਅੰਕ ਸਕਾਲਰਸ਼ਿਪ- 500 ਰੁਪਏ ਪ੍ਰਤੀ ਮਹੀਨਾ ਦੋ ਸਾਲਾਂ ਲਈ (11 ਵੀਂ ਅਤੇ 12 ਵੀਂ ਦੌਰਾਨ) ਅਰਜ਼ੀ ਦੀ ਆਖਰੀ ਮਿਤੀ- ਸਤੰਬਰ ਤੋਂ ਅਕਤੂਬਰ ਐਪਲੀਕੇਸ਼ਨ ਮੋਡ- ਸੀਬੀਐੱਸਈ ਦੀ ਅਧਿਕਾਰਿਤ ਵੈੱਬਸਾਈਟ ਦੁਆਰਾ https://www.cbse.gov.in/Scholarship/Webpages/Guidelines and AF.html ਪੜੋ ਹੋਰ ਖਬਰਾਂ: ਨੇਪਾਲ ’ਚ ਭਾਰੀ ਮੀਂਹ ਦੇ ਚੱਲਦੇ ਆਏ ਹੜ੍ਹ ਨਾਲ ਹਾਲਾਤ ਬੇਕਾਬੂ ਘੱਟ ਗਿਣਤੀਆਂ ਲਈ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਘੱਟ ਗਿਣਤੀਆਂ ਦੇ ਮੰਤਰਾਲਾ ਭਾਰਤ ਸਰਕਾਰ ਦੁਆਰਾ ਆਯੋਜਿਤ ਇਸ ਸਕਾਲਰਸ਼ਿਪ ਦਾ ਉਦੇਸ਼ ਘੱਟ ਗਿਣਤੀ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਹੁੰਗਾਰਾ ਦੇਣਾ ਅਤੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣਾ ਹੈ। ਇਸ ਸਕਾਲਰਸ਼ਿਪ ਲਈ, ਵਿਦਿਆਰਥੀਆਂ ਨੂੰ ਪਿਛਲੀ ਜਮਾਤ ਦੀ ਸਾਲਾਨਾ ਪ੍ਰੀਖਿਆ ਵਿਚ ਘੱਟੋ ਘੱਟ 50 ਫੀਸਦੀ ਅੰਕ ਹੋਣੇ ਚਾਹੀਦੇ ਹਨ। ਨਾਲ ਹੀ, ਪਰਿਵਾਰ ਦੀ ਸਾਲਾਨਾ ਆਮਦਨ 1 ਲੱਖ ਰੁਪਏ ਜਾਂ ਇਸਤੋਂ ਘੱਟ ਹੋਣੀ ਚਾਹੀਦੀ ਹੈ। ਯੋਗਤਾ- ਘੱਟਗਿਣਤੀ ਵਿਦਿਆਰਥੀ ਸਕਾਲਰਸ਼ਿਪ- ਦਾਖਲਾ ਫੀਸ, ਟਿਊਸ਼ਨ ਫੀਸ, ਮੇਂਟੇਨੈਂਸ ਅਲਾਊਂਸ ਐਪਲੀਕੇਸ਼ਨ ਮੋਡ- ਰਾਸ਼ਟਰੀ ਸਕਾਲਰਸ਼ਿਪ ਪੋਰਟਲ ਦੁਆਰਾ https://scholarsship.gov.in/ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਇਹ ਸਕਾਲਰਸ਼ਿਪ ਅਪਾਹਜ ਵਿਅਕਤੀਆਂ ਦੇ ਸਸ਼ਕਤੀਕਰਨ ਵਿਭਾਗ ਦੁਆਰਾ ਦਿੱਤੀ ਗਈ ਹੈ। ਇਸ ਦਾ ਟੀਚਾ 9ਵੀਂ ਜਾਂ 10ਵੀਂ ਕਲਾਸ ਵਿਚ ਪੜ੍ਹਨ ਵਾਲੇ ਅਪਾਹਜ ਵਿਦਿਆਰਥੀਆਂ ਨੂੰ ਸਹਾਇਤਾ ਪ੍ਰਦਾਨ ਕਰਨਾ ਹੈ। ਇਕ ਗੱਲ ਨੋਟ ਕਰਨ ਵਾਲੀ ਹੈ ਕਿ ਇਸ ਸਕਾਲਰਸ਼ਿਪ ਦਾ ਲਾਭ ਉਨ੍ਹਾਂ ਵਿਦਿਆਰਥੀਆਂ ਨੂੰ ਹੀ ਮਿਲੇਗਾ ਜੋ 40 ਪ੍ਰਤੀਸ਼ਤ ਜਾਂ ਵਧੇਰੇ ਅਪਾਹਜ ਹਨ। ਵਜ਼ੀਫੇ ਦੀ ਇਕ ਹੋਰ ਸ਼ਰਤ ਹੈ- ਪਰਿਵਾਰਕ ਸਾਲਾਨਾ ਆਮਦਨ 2.50 ਲੱਖ ਰੁਪਏ ਜਾਂ ਇਸਤੋਂ ਘੱਟ ਹੋਣੀ ਚਾਹੀਦੀ ਹੈ। ਇਸ ਦੇ ਤਹਿਤ ਯੋਗ ਵਿਦਿਆਰਥੀ ਮੇਨਟੇਨੈਂਸ ਅਲਾਊਂਸ, ਅਪਾਹਜਤਾ ਭੱਤਾ ਅਤੇ ਕਿਤਾਬ ਗ੍ਰਾਂਟ ਪ੍ਰਾਪਤ ਕਰਨਗੇ। http://disabilityaffairs.gov.in/upload/uploadfiles/files/advertisement in hindi 2020-21.pdf ਸਕਾਲਰਸ਼ਿਪ- ਮੇਨਟੇਨੈਂਸ ਭੱਤਾ, ਅਪਾਹਜਤਾ ਭੱਤਾ ਅਤੇ ਕਿਤਾਬ ਗ੍ਰਾਂਟ। ਐਪਲੀਕੇਸ਼ਨ ਮੋਡ- ਰਾਸ਼ਟਰੀ ਸਕਾਲਰਸ਼ਿਪ ਪੋਰਟਲ ਦੁਆਰਾ। http://disabilityaffairs.gov.in/contenthi/page/scholarship-en.php -PTC News


Top News view more...

Latest News view more...