Advertisment

ਬਠਿੰਡਾ ਦੇ ਥਰਮਲ ਪਲਾਂਟ 'ਚ ਵੱਡਾ ਧਮਾਕਾ, 2 ਯੂਨਿਟ ਹੋਏ ਬੰਦ, ਹੋਇਆ ਕਰੋੜਾਂ ਦਾ ਨੁਕਸਾਨ

author-image
Riya Bawa
Updated On
New Update
ਬਠਿੰਡਾ ਦੇ ਥਰਮਲ ਪਲਾਂਟ 'ਚ ਵੱਡਾ ਧਮਾਕਾ, 2 ਯੂਨਿਟ ਹੋਏ ਬੰਦ, ਹੋਇਆ ਕਰੋੜਾਂ ਦਾ ਨੁਕਸਾਨ
Advertisment
ਬਠਿੰਡਾ : ਪੰਜਾਬ 'ਚ ਤਾਪਮਾਨ ਵੱਧਣ ਕਰਕੇ ਗਰਮੀ ਦਾ ਕਹਿਰ ਸਿਖਰਾਂ 'ਤੇ ਹੈ, ਉੱਥੇ ਹੀ ਬਿਜਲੀ ਨੂੰ ਲੈ ਕੇ ਬਠਿੰਡਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਦੋ ਨੰਬਰ ਯੂਨਿਟ ਦੀ ਈਐੱਸਪੀ ਡਿੱਗਣ ਅਚਾਨਕ ਧਮਾਕਾ ਹੋਇਆ ਹੈ ਜਿਸ ਨਾਲ ਇੱਥੇ 420 ਮੈਗਾਵਾਟ ਬਿਜਲੀ ਦਾ ਉਤਪਾਦਨ ਠੱਪ ਹੋ ਗਿਆ ਹੈ। ਉੱਥੇ ਹੀ ਕਰੋੜਾਂ ਰੁਪਏ ਦੇ ਨੁਕਸਾਨ ਦਾ ਖਦਸ਼ਾ ਜਤਾਇਆ ਗਿਆ ਹੈ। ਇਸ ਧਮਾਕੇ ਦੌਰਾਨ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ।
Advertisment
ਬਠਿੰਡਾ ਦੇ ਥਰਮਲ ਪਲਾਂਟ 'ਚ ਵੱਡਾ ਧਮਾਕਾ, 2 ਯੂਨਿਟ ਹੋਏ ਬੰਦ, ਹੋਇਆ ਕਰੋੜਾਂ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ ਕਿ ਈਐੱਸਪੀ ਰਾਖ ਨਾਲ ਨੱਕੋ ਨੱਕ ਭਰ ਚੁੱਕੀ ਸੀ ਅਤੇ ਇਸ ਦੀ ਨਿਕਾਸੀ ਬੰਦ ਹੋ ਚੁੱਕੀ ਸੀ। ਬਠਿੰਡਾ ਦੇ ਲਹਿਰਾ ਮੁਹੱਬਤ ਦੇ ਥਰਮਲ ਪਲਾਂਟ 'ਚ ਅਚਾਨਕ ਧਮਾਕਾ ਹੋਣ ਨਾਲ ਪੰਜਾਬ 'ਚ ਬਿਜਲੀ ਸੰਕਟ ਹੋਰ ਗਹਿਰਾ ਹੋਣ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ। ਧਮਾਕਾ ਹੋਣ ਨਾਲ ਬਿਜਲੀ ਦੀਆਂ ਪਾਈਪਾਂ 'ਚ ਰਾਖ ਫਲੋ ਹੋ ਗਈ ਜਿਸ ਕਾਰਨ ਬਠਿੰਡਾ ਥਰਮਲ ਦੇ 4 ਯੂਨਿਟਾਂ ਦੇ ਈ.ਐੱਸ. ਪੀ. ਡਿੱਗਣ ਨਾਲ 2 ਯੂਨਿਟ ਬੰਦ ਹੋ ਗਏ ਅਤੇ ਹੁਣ 2 ਯੂਨਿਟ ਹੀ ਚੱਲ ਰਹੇ ਹਨ। ਬਠਿੰਡਾ ਦੇ ਥਰਮਲ ਪਲਾਂਟ 'ਚ ਵੱਡਾ ਧਮਾਕਾ, 2 ਯੂਨਿਟ ਹੋਏ ਬੰਦ, ਹੋਇਆ ਕਰੋੜਾਂ ਦਾ ਨੁਕਸਾਨ ਇਹ ਵੀ ਪੜ੍ਹੋ: ਸੜਕ ਕਿਨਾਰੇ ਚੱਲ ਰਹੇ ਇਸ ਸਕੂਲ ਵੱਲ ਕਿਤੇ ਪੈ ਜਾਵੇ ਭਗਵੰਤ ਮਾਨ ਸਰਕਾਰ ਦਾ ਧਿਆਨ ਤਾਂ ਗਰੀਬ ਬੱਚਿਆਂ ਦੇ ਹੋ ਜਾਣ ਵਾਰੇ-ਨਿਆਰੇ ਇਸ ਤੋਂ ਬਾਅਦ ਥਰਮਲ ਪਲਾਂਟ ਦੇ ਸਮੁੱਚੇ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ। ਈਐਸਪੀ ਡਿੱਗਣ ਨਾਲ ਦੱਸਿਆ ਜਾ ਰਿਹਾ ਹੈ ਕਿ ਇੱਕ ਨੰਬਰ ਯੂਨਿਟ ਮੁੜ ਦੋ ਮਹੀਨਿਆਂ ਤੱਕ ਚਾਲੂ ਨਹੀਂ ਹੋ ਸਕੇਗਾ ਜਦੋਂ ਕਿ ਦੋ ਨੰਬਰ ਯੂਨਿਟ ਇਕ ਸਾਲ ਤੱਕ ਠੱਪ ਰਹੇਗਾ ਜਿਸ ਕਾਰਨ ਬਿਜਲੀ ਦਾ ਉਤਪਾਦਨ ਨਹੀਂ ਹੋ ਸਕੇਗਾ।
Advertisment
ਬਠਿੰਡਾ ਦੇ ਥਰਮਲ ਪਲਾਂਟ 'ਚ ਵੱਡਾ ਧਮਾਕਾ, 2 ਯੂਨਿਟ ਹੋਏ ਬੰਦ, ਹੋਇਆ ਕਰੋੜਾਂ ਦਾ ਨੁਕਸਾਨ ਜ਼ਿਕਰਯੋਗ ਹੈ ਕਿ ਪੈਡੀ ਸੀਜ਼ਨ ਹੋਣ ਕਾਰਨ ਪੰਜਾਬ ਪਹਿਲਾਂ ਤੋਂ ਹੀ ਬਿਜਲੀ ਸੰਕਟ ਨਾਲ ਜੂਝ ਰਿਹਾ ਹੈ। ਕੋਲ ਦੀ ਕਮੀ ਹੋਣ ਕਾਰਨ ਪੰਜਾਬ ਸਰਕਾਰ ਨੇ 1500 ਕਰੋੜ ਰੁਪਏ ਦਾ ਵਿਦੇਸ਼ੀ ਕੋਲਾ ਲੈ ਕੇ ਬਿਜਲੀ ਦੀ ਮੰਗ ਪੂਰੀ ਕੀਤੀ ਹੈ। ਅਜਿਹੇ ਹਾਲਾਤ ਨੂੰ ਦੇਖਦੇ ਹੋਏ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਲੰਬੇ ਕੱਟਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। (ਗਗਨਦੀਪ ਆਹੂਜਾ ਦੀ ਰਿਪੋਰਟ) publive-image -PTC News-
bathinda-news latest-news punjab-news lehra-mohabbat-thermal-plant thermal-plant-esp-collapsed
Advertisment

Stay updated with the latest news headlines.

Follow us:
Advertisment