Sun, Dec 3, 2023
Whatsapp

ਕੌਣ ਹੈ ਟਿਊਨੀਸ਼ੀਆ ਦੀ ਇਹ ਖਿਡਾਰਣ, ਜਿਸਨੇ ਆਪਣੀ ਇਨਾਮੀ ਰਾਸ਼ੀ ਦਾ ਹਿੱਸਾ ਫਲਸਤੀਨ ਨੂੰ ਦੇ ਦਿੱਤਾ ਦਾਨ

Written by  Shameela Khan -- November 03rd 2023 10:42 AM -- Updated: November 03rd 2023 10:56 AM
ਕੌਣ ਹੈ ਟਿਊਨੀਸ਼ੀਆ ਦੀ ਇਹ ਖਿਡਾਰਣ, ਜਿਸਨੇ ਆਪਣੀ ਇਨਾਮੀ ਰਾਸ਼ੀ ਦਾ ਹਿੱਸਾ ਫਲਸਤੀਨ ਨੂੰ ਦੇ ਦਿੱਤਾ ਦਾਨ

ਕੌਣ ਹੈ ਟਿਊਨੀਸ਼ੀਆ ਦੀ ਇਹ ਖਿਡਾਰਣ, ਜਿਸਨੇ ਆਪਣੀ ਇਨਾਮੀ ਰਾਸ਼ੀ ਦਾ ਹਿੱਸਾ ਫਲਸਤੀਨ ਨੂੰ ਦੇ ਦਿੱਤਾ ਦਾਨ

Ons Jabeur on Israel palestine Conflict ਪਿਛਲੇ ਕੁੱਝ ਸਮੇਂ ਤੋਂ ਚੱਲ ਰਹੇ ਇਜ਼ਰਾਇਲ ਅਤੇ ਫਿਲੀਸਤੀਨ ਵਿਵਾਦ ਵਿੱਚ ਜਿੱਥੇ ਪੂਰੇ ਮੁਲਕ ਵਿੱਚ ਅਸ਼ਾਂਤੀ ਦਾ ਮਾਹੌਲ ਹੈ, ਕਰੋੜਾ ਹੀ ਜ਼ਿੰਦਗੀਆਂ ਪ੍ਰਭਾਵਿਤ ਹੋ ਰਹੀਆਂ ਹਨ। ਘਰਾਂ ਦੇ ਘਰ ਖਾਲੀ ਹੋ ਚੁੱਕੇ ਹਨ। । ਇਜ਼ਰਾਈਲ ਦੇ ਲਗਾਤਾਰ ਬੰਬ ਧਮਾਕਿਆਂ ਨਾਲ ਫਿਲੀਸਤੀਨ ਲਗਭਗ ਤਬਾਹ ਹੋ ਗਿਆ ਹੈ। ਦੁਨੀਆਂ ਦੇ ਵੱਖ-ਵੱਖ ਜਗ੍ਹਾਵਾਂ ਵਿੱਚ ਬੈਠੇ ਲੋਕ ਇਸ ਮਾਹੌਲ ਨੂੰ ਸ਼ਾਂਤ ਕਰਨ ਦੀਆਂ ਦੁਆਵਾਂ ਕਰ ਰਹੇ ਹਨ। ਮਦਦ ਦੇ ਲਈ ਹੱਥ ਵਧਾ ਰਹੇ ਹਨ।



ਉਨ੍ਹਾਂ ਵਿੱਚੋਂ ਹੀ ਇੱਕ ਹੈ ਟਿਊਨੀਸ਼ੀਆ ਦੀ ਇਹ ਟੈਨਿਸ ਖਿਡਾਰਨ,  ਜਿਸਨੇ ਫਿਲੀਸਤੀਨ ਦੀ ਮਦਦ ਕਰਨ ਦੇ ਲਈ ਆਪਣੀ ਮੈਚ ਦੀ ਜੇਤੂ ਰਾਸ਼ੀ ਹੀ ਦਾਨ ਵਿੱਚ ਦੇ ਦਿੱਤੀ। ਟਿਊਨੀਸ਼ੀਆ ਦੀ ਟੈਨਿਸ ਖਿਡਾਰਨ ਓਨਸ ਜਾਬਿਉਰ ਨੇ ਹਾਲ ਹੀ ਵਿੱਚ ਹੋਏ WTA (Women's Tennis Association) ਵਿੱਚ ਜਿੱਤੀ ਆਪਣੀ ਆਪਣੀ ਇਨਾਮੀ ਰਾਸ਼ੀ ਦਾ ਇੱਕ ਹਿੱਸਾ ਲੋੜਵੰਦ ਫਲਸਤੀਨੀਆਂ ਦੀ ਮਦਦ ਲਈ ਦਾਨ ਕਰ ਦਿੱਤਾ।



ਮੈਚ ਜਿੱਤਣ ਤੋਂ ਬਾਅਦ ਉਸ ਨੇ ਆਪਣੇ ਇੰਟਰਵਿਊ ਵਿੱਚ ਫਲਸਤੀਨ ਵਿੱਚ ਚੱਲ ਰਹੀ ਜੰਗ ਉੱਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਦੇਖ ਕੇ ਉਸ ਦਾ ਦਿਲ ਟੁੱਟ ਜਾਂਦਾ ਹੈ ਅਤੇ ਉਸ ਨੇ ਅੱਗੇ ਕਿਹਾ, "ਈਮਾਨਦਾਰੀ ਨਾਲ ਕਹਾਂ ਤਾਂ ਮੈਂ ਹਾਲ ਹੀ ਵਿੱਚ ਖੁਸ਼ ਨਹੀਂ ਹਾਂ। ਦੁਨੀਆ ਦੀ ਸਥਿਤੀ ਮੈਨੂੰ ਖੁਸ਼ ਨਹੀਂ ਕਰਦੀ ਹੈ। ਬੱਚਿਆਂ ਨੂੰ ਹਰ ਰੋਜ਼ ਮਰਦੇ ਦੇਖਣਾ ਬਹੁਤ ਮੁਸ਼ਕਿਲ ਹੈ। ਇਹ ਦਿਲ ਦਹਿਲਾਉਣ ਵਾਲਾ ਹੈ। ਮੈਂ ਇਸ ਜਿੱਤ ਤੋਂ ਖੁਸ਼ ਨਹੀਂ ਹੋ ਸਕਦੀ। ਇਸ ਲਈ ਮੈਂ ਆਪਣੀ ਇਨਾਮੀ ਰਾਸ਼ੀ ਦਾ ਇੱਕ ਹਿੱਸਾ ਫਲਸਤੀਨੀਆਂ ਦੀ ਮਦਦ ਲਈ ਦਾਨ ਦੇ ਰਹੀ ਹਾਂ। ਮੈਂ ਸਿਰਫ਼ ਇਸ ਸੰਸਾਰ ਵਿੱਚ ਸ਼ਾਂਤੀ ਚਾਹੁੰਦੀ ਹੈ।"

ਵਿਸ਼ਵ ਦੀ 7ਵੇਂ ਨੰਬਰ ਦੀ ਖਿਡਾਰਨ ਜਬਿਉਰ ਨੇ ਜੀ.ਐਨ.ਪੀ ਸੇਗੂਰੋਸ WTA ਫਾਈਨਲਜ਼ ਕੈਨਕਨ ਵਿੱਚ ਰਾਊਂਡ-ਰੋਬਿਨ ਖੇਡ ਵਿੱਚ ਮਾਰਕੇਟਾ ਵੋਂਡ੍ਰੋਸੋਵਾ ਨੂੰ 6-4 ਨਾਲ ਹਰਾ ਕੇ ਆਪਣੀ ਵਿੰਬਲਡਨ ਫਾਈਨਲ ਹਾਰ ਦਾ ਬਦਲਾ ਲਿਆ। ਓਨਸ ਜਬਿਊਰ ਦਾ ਅਗਲਾ ਮੁਕਾਬਲਾ ਸ਼ੁੱਕਰਵਾਰ ਯਾਨੀ ਅੱਜ  ਇਗਾ ਸਵਿਏਟੇਕ ਨਾਲ ਹੋਵੇਗਾ।

ਓਨਸ ਜਬਿਊਰ ਦੇ ਜੀਵਨ 'ਤੇ ਇੱਕ ਝਾਤ: 

ਓਨਸ ਜਬਿਊਰ ਟਿਊਨੀਸ਼ੀਆ ਦੀ ਇੱਕ ਪੇਸ਼ੇਵਰ ਟੈਨਿਸ ਖਿਡਾਰਨ ਹੈ ਜਿਸਨੂੰ ਹੁਣ ਦੁਨੀਆ ਦੀਆਂ ਚੋਟੀ ਦੀਆਂ ਮਹਿਲਾ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹ ਦੁਨੀਆਂ Top7 'ਚਪਹੁੰਚੀ ਗਈ। ਉਹ 2024 ਵਿੱਚ ਵਿਸ਼ਵ ਭਰ ਵਿੱਚ No.1 ਬਣਨਾ ਚਾਹੁੰਦੀ ਹੈ। ਉਸਦਾ ਹੁਣ ਤੱਕ ਆਪਣੇ ਖੇਤਰ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਰਿਹਾ । ਜਬਿਊਰ ਸੱਜੇ ਹੱਥ ਦੇ ਨਾਲ ਖੇਡਦੀ ਹੈ। ਦੁਨੀਆਂ ਭਰ ਦੇ ਵਿੱਚ ਲੋਕ ਉਸਨੂੰ ਉਸਦੇ ਖੁਸ਼ ਮਿਜਾਜ਼ ਕਰਕੇ ਪਸੰਦ ਕਰਦੇ ਹਨ।  ਉਸਨੂੰ "Minister of Happiness" ਵਜੋਂ ਜਾਣਿਆ ਜਾਂਦਾ ਹੈ। 



ਇੱਕ ਜੂਨੀਅਰ ਹੋਣ ਦੇ ਨਾਤੇ ਜਬੇਊਰ ਨੇ ਸਿੰਗਾਪੁਰ ਵਿੱਚ 2010 ਯੂਥ ਓਲੰਪਿਕ ਵਿੱਚ ਟਿਊਨੀਸ਼ੀਆ ਦੀ ਨੁਮਾਇੰਦਗੀ ਵੀ ਕੀਤੀ ਦੋ ਸਿੰਗਲ ਮੈਚ ਅਤੇ ਇੱਕ ਡਬਲਜ ਮੈਚ ਜਿੱਤਿਆ।  ਜਬਿਊਰ ਨੇ 2012 ਵਿੱਚ ਲੰਡਨ ਓਲੰਪਿਕ 2016 ਵਿੱਚ ਰੀਓ ਡੀ ਜਨੇਰੀਓ ਓਲੰਪਿਕ ਖੇਡਾਂ 2021 ਵਿੱਚ ਟੋਕੀਓ ਓਲੰਪਿਕ ਖੇਡਾਂ ਵਿੱਚ ਸਿੰਗਲਜ਼ ਵਿੱਚ ਟਿਊਨੀਸ਼ੀਆ ਦੀ ਨੁਮਾਇੰਦਗੀ ਵੀ ਕੀਤੀ। ਉਹ ਆਪਣਾ 2012 ਦੇ ਸ਼ੁਰੂਆਤੀ ਦੌਰ ਦਾ ਮੈਚ ਤਿੰਨ ਸੈੱਟਾਂ ਵਿੱਚ ਸਬੀਨ ਲਿਸਿਕੀ ਤੋਂ ਹਾਰ ਗਈ। ਟੋਕੀਓ ਵਿੱਚ ਉਸਨੇ ਸਿੰਗਲਜ਼ ਟੂਰਨਾਮੈਂਟ ਦੇ ਪਹਿਲੇ ਦੌਰ ਵਿੱਚ ਕਾਰਲਾ ਸੁਆਰੇਜ਼ ਨਵਾਰੋ ਦਾ ਸਾਹਮਣਾ ਕੀਤਾ ਪਰ ਸਿੱਧੇ ਸੈੱਟਾਂ ਵਿੱਚ ਹਾਰ ਗਈ।

ਜਬਿਊਰ ਦੀ ਨਿੱਜੀ ਜ਼ਿੰਦਗੀ: 

ਜਬਿਊਰ ਇੱਕ ਮੁਸਲਮਾਨ ਹੈ। ਉਸ ਨੂੰ ਕਦੇ-ਕਦਾਈਂ ਟੂਰਨਾਮੈਂਟਾਂ ਦੌਰਾਨ ਰਮਜ਼ਾਨ ਦੇ ਕਾਰਨ ਕੁਝ ਅਭਿਆਸਾਂ ਨੂੰ ਮੁਲਤਵੀ ਕਰਨਾ ਪੈਂਦਾ ਹੈ। ਉਸਦਾ ਵਿਆਹ ਕਰੀਮ ਕਮਾਊਨ ਨਾਲ ਹੋਇਆ ਹੈ ਜੋ ਕਿ ਇੱਕ ਰੂਸੀ-ਟਿਊਨੀਸ਼ੀਅਨ ਸਾਬਕਾ ਫੈਂਸਰ ਹੈ ਜੋ 2017 ਤੋਂ ਉਸਦਾ ਫਿਟਨੈਸ ਕੋਚ ਵੀ ਹੈ।ਜਬਿਊਰ 'Tennis Documentry' ਬ੍ਰੇਕ ਪੁਆਇੰਟ ਵੀ ਵਿੱਚ ਦਿਖਾਈ ਦਿੱਤੀ ਹੈ ਜਿਸਦਾ ਪ੍ਰੀਮੀਅਰ 13 ਜਨਵਰੀ 2023 ਨੂੰ Netflix 'ਤੇ ਹੋਇਆ ਸੀ।

- PTC NEWS

adv-img

Top News view more...

Latest News view more...