Fri, Apr 19, 2024
Whatsapp

ਕਾਂਗਰਸ ਦੀ ਹਾਈਕਮਾਨ ਮੰਨ ਚੁੱਕੀ ਹੈ ਕਿ 'ਸਰਕਾਰ' ਸੂਬੇ 'ਚ ਬੁਰੀ ਤਰਾਂ ਫੇਲ ਹੋਈ ਹੈ : ਡਾ.ਚੀਮਾ

Written by  Jashan A -- July 22nd 2021 04:02 PM -- Updated: July 22nd 2021 04:04 PM
ਕਾਂਗਰਸ ਦੀ ਹਾਈਕਮਾਨ ਮੰਨ ਚੁੱਕੀ ਹੈ ਕਿ 'ਸਰਕਾਰ' ਸੂਬੇ 'ਚ ਬੁਰੀ ਤਰਾਂ ਫੇਲ ਹੋਈ ਹੈ : ਡਾ.ਚੀਮਾ

ਕਾਂਗਰਸ ਦੀ ਹਾਈਕਮਾਨ ਮੰਨ ਚੁੱਕੀ ਹੈ ਕਿ 'ਸਰਕਾਰ' ਸੂਬੇ 'ਚ ਬੁਰੀ ਤਰਾਂ ਫੇਲ ਹੋਈ ਹੈ : ਡਾ.ਚੀਮਾ

ਚੰਡੀਗੜ੍ਹ: 2022 ਦੀਆਂ ਵਿਧਾਨਸਭਾ ਚੋਣਾਂ (2022 Assembly election) ਨੂੰ ਲੈ ਕੇ ਸਿਆਸੀ ਪਾਰਟੀਆਂ 'ਚ ਹਲਚਲ ਜਾਰੀ ਹੈ ਤੇ ਚੋਣਾਂ ਲਈ ਕਮਰ ਕਸ ਲਈ ਹੈ। ਅਜਿਹੇ 'ਚ ਸੱਤਾ ਧਿਰ ਕਾਂਗਰਸ (Congress) 'ਤੇ ਲਗਾਤਰ ਵਿਰੋਧੀ ਪਾਰਟੀਆਂ ਵੱਲੋਂ ਤੰਜ ਕਸੇ ਜਾ ਰਹੇ ਹਨ। ਜਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਸੀਨੀਅਰ ਆਗੂ ਡਾ.ਦਲਜੀਤ ਸਿੰਘ ਚੀਮਾ (Dr .Daljit Singh Chemma ) ਨੇ ਇੱਕ ਵਾਰ ਮੁੜ ਤੋਂ ਕਾਂਗਰਸ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) 'ਤੇ ਕਈ ਸਵਾਲ ਖੜੇ ਕੀਤੇ। ਉਹਨਾਂ ਕਿਹਾ ਕਿ ਕਾਂਗਰਸ ਦੀ ਹਾਈਕਮਾਨ ਮੰਨ ਚੁੱਕੀ ਹੈ ਕਿ ਕਾਂਗਰਸ ਦੀ ਸਰਕਾਰ ਸੂਬੇ 'ਚ ਬੁਰੀ ਤਰਾਂ ਫੇਲ ਹੋਈ ਹੈ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਕਿ ਸੱਤਾ 'ਚ ਆਉਣ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕਈ ਵਾਅਦੇ ਕੀਤੇ ਸਨ,ਮੈਨੀਫੈਸਟੋ (Menifesto) ਵੀ ਜਾਰੀ ਕੀਤਾ ਗਿਆ ਸੀ, ਪਰ ਉਸ ਮੈਨੀਫੈਸਟੋ 'ਚੋਂ ਇੱਕ ਵੀ ਵਾਅਦਾ ਕਾਂਗਰਸ ਵੱਲੋਂ ਪੂਰਾ ਕੀਤਾ ਨਹੀਂ ਗਿਆ। ਲੋਕ ਅਜੇ ਵੀ ਉਹਨਾਂ ਵਾਅਦਿਆਂ ਦੀ ਉਡੀਕ ਕਰ ਰਹੇ ਹਨ। ਸਾਢੇ ਚਾਰ ਸਾਲ ਬਿੱਟ ਚੁਕੇ ਹਨ, ਪਰ ਸਰਕਾਰ ਦੀ ਕਾਰਗੁਜ਼ਾਰੀ ਤੋਂ ਇਹ ਪਤਾ ਲੱਗ ਰਿਹਾ ਹੈ ਕਿ ਵਿਕਾਸ ਕਿੰਨਾ ਕੁ ਹੋਇਆ ਹੈ। ਨਾਲ ਹੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਮੌਜੂਦਾ ਸਰਕਾਰ ਦੀ ਸਥਿਤੀ ਤਰਸਯੋਗ ਹੈ। ਕਾਂਗਰਸ ਨੇ ਖਿੱਚੋਤਾਣ ਤੋਂ ਬਾਅਦ ਆਪਣਾ ਪ੍ਰਧਾਨ ਬਦਲਿਆ ਹੈ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਇਹ ਕਾਂਗਰਸ ਦਾ ਅੰਦਰੂਨੀ ਮਾਮਲਾ ਹੈ ਪ੍ਰੰਤੂ ਇਸ ਪਿੱਛੇ ਕਈ ਚੀਜ਼ਾਂ ਛੁਪਾਈਆਂ ਜਾ ਰਹੀਆਂ ਹਨ। ਡਾ. ਚੀਮਾ ਨੇ ਕਿਹਾ ਕਿ ਜਨਤਾ ਵਿਚਕਾਰ ਕਾਂਗਰਸ ਦਾ ਜਾਣਾ ਆਸਾਨ ਨਹੀਂ ਹੋਵੇਗਾ। ਹੋਰ ਪੜ੍ਹੋ: ਜੰਤਰ-ਮੰਤਰ ‘ਤੇ ਕਿਸਾਨ ਸੰਸਦ ਦੀ ਅੱਜ ਦੇ ਦਿਨ ਦੀ ਕਾਰਵਾਈ ਖ਼ਤਮ , ਬਣਾਏ ਗਏ ਤਿੰਨ ਸਪੀਕਰ ਇਸ ਮੌਕੇ ਉਹਨਾਂ ਇਹ ਵੀ ਦੱਸਿਆ ਕਿ ਸੂਬੇ 'ਚ ਨਾਜਾਇਜ਼ ਸ਼ਰਾਬ ਬਣਾਉਣ ਵਾਲੀਆਂ ਫੈਕਟਰੀਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਇਹਨਾਂ ਮੁਲਜ਼ਮਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਦਾ ਵਿਕਾਸ ਕਰਨ 'ਚ ਫੇਲ ਸਾਬਤ ਹੋ ਰਹੀ ਹੈ। ਉਥੇ ਹੀ ਉਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਲਾਗੂ ਕੀਤੇ ਗਏ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ, ਉਹਨਾਂ ਨਾਲ ਬਿਨਾਂ ਸ਼ਰਤ ਗੱਲਬਾਤ ਕਰ ਕਿਸਾਨਾਂ ਦੇ ਮਸਲਿਆਂ ਦਾ ਹਾਲ ਕੱਢਿਆ ਜਾਣਾ ਚਾਹੀਦਾ ਹੈ ਕਿਉਕਿ ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ। ਨਵਜੋਤ ਸਿੰਘ ਸਿੱਧੂ (Navjot Singh Sidhu) 'ਤੇ ਬੋਲਦਿਆਂ ਡਾ.ਚੀਮਾ ਨੇ ਕਿਹਾ ਕਿ ਕਾਂਗਰਸ ਦੀ ਮਜ਼ਬੂਰੀ ਨੇ ਸਿੱਧੂ ਨੂੰ ਪ੍ਰਧਾਨ ਬਣਾਇਆ ਗਿਆ ਹੈ। ਨਾਲ ਉਹਨਾਂ ਨੇ ਪੰਜਾਬ 'ਚ ਚੱਲ ਰਹੇ ਕਈ ਹੋਰ ਮੁੱਦਿਆਂ 'ਤੇ ਵੀ ਸੂਬਾ ਸਰਕਾਰ ਨੂੰ ਆੜੇ ਹੱਥੀਂ ਲਿਆ ਹੈ। ਸਿੱਧੂ ਬਾਰੇ ਬੋਲਦਿਆਂ ਉਹਨਾਂ ਅੱਗੇ ਕਿਹਾ ਕਿ ਢਾਈ ਸਾਲ ਦੌਰਾਨ ਨਵਜੋਤ ਸਿੰਘ ਸਿੱਧੂ ਵੀ ਕੈਬਨਿਟ ਦਾ ਹਿੱਸਾ ਰਹੇ ਸਨ, ਉਹ ਕਿਵੇਂ ਕਹਿ ਸਕਦੇ ਨੇ ਕਾਂਗਰਸ ਦੀ ਢਿੱਲੀ ਕਾਰਗੁਜ਼ਾਰੀ ਦੇ ਦੋਸ਼ੀ ਸਿਰਫ ਕੈਪਟਨ ਅਮਰਿੰਦਰ ਸਿੰਘ ਹੀ, ਉਹ ਕਿਵੇਂ ਬਚ ਸਕਦੇ ਹਨ, ਕਿਉਂਕਿ ਉਸ ਸਮੇਂ ਕੈਬਨਿਟ ਦਾ ਹਿੱਸਾ ਤਾ ਉਹ ਵੀ ਸੀ। ਇਸ ਗੱਲ ਦਾ ਜਵਾਬ ਪੰਜਾਬ ਦੇ ਵਾਸੀ ਕਾਂਗਰਸ ਪਾਰਟੀ ਕੋਲੋਂ ਪੁੱਛਣਾ ਚਾਹੁੰਦੇ ਹਨ। -PTC News  


Top News view more...

Latest News view more...