ਹਿਮਾਚਲ ਜਾਣ ਵਾਲੇ ਜ਼ਰਾ ਸਾਵਧਾਨ! ਇਨ੍ਹਾਂ ਜ਼ਿਲ੍ਹਿਆਂ ‘ਚ ਮੁੜ ਲੱਗਿਆ ਕਰਫ਼ਿਊ By Jagroop Kaur - November 23, 2020 6:22 pm, Updated on November 23, 2020 at 6:43 pm Share on Facebook Tweet on Twitter night curfew in shimla ਹਿਮਾਚਲ : ਕੋਰੋਨਾ ਦੇ ਮੁੜ ਤੋਂ ਵੱਧ ਰਹੇ ਕ੍ਰੋਪ ਦੇ ਚਲਦਿਆਂ , ਹਿਮਾਚਲ ਪ੍ਰਦੇਸ਼ ਦੀ ਸਰਕਾਰ ਇੱਕ ਵਾਰ ਫਿਰ ਸਖਤ ਹੋ ਗਈ ਹੈ , ਪ੍ਰਸ਼ਾਸਨ ਵੱਲੋਂ ਕੋਰੋਨਾ ਵਾਇਰਸ ਦੇ ਵੱਧਦੇ ਕੇਸਾਂ ਦੇ ਚੱਲਦੇ ਸਰਕਾਰ ਨੇ ਕਈ ਪਾਬੰਦੀਆਂ ਲਾ ਦਿੱਤੀਆਂ ਹਨ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸੋਮਵਾਰ ਨੂੰ ਕੈਬਨਿਟ ਦੀ ਅਹਿਮ ਬੈਠਕ ਵਿਚ ਫ਼ੈਸਲੇ ਲਏ ਹਨ। ਜਿਸ ਵਿਚ ਉਹਨਾਂ ਨੇ ਹੁਣ ਸਕੂਲਾਂ ਨੂੰ 31 ਦਸੰਬਰ ਤੱਕ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ। ਇਸ ਤੋਂ ਇਲਾਵਾ ਸੂਬੇ ਦੇ ਜ਼ਿਲ੍ਹਿਆਂ ‘ਚ ਨਾਈਟ ਕਰਫਿਊ ਵੀ ਲਗਾ ਦਿੱਤਾ ਹੈ। ਹਿਮਾਚਲ ਸਰਕਾਰ ਦੇ ਨਵੇਂ ਹੁਕਮਾਂ ਮੁਤਾਬਕ ਮੰਡੀ, ਸ਼ਿਮਲਾ, ਕਾਂਗੜਾ ਅਤੇ ਕੁੱਲੂ ਵਿਚ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਨਾਈਟ ਕਰਫਿਊ ਰਹੇਗਾ। ਸਿਆਸੀ ਰੈਲੀਆਂ ਅਤੇ ਜਨ ਸਭਾਵਾਂ ‘ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਰਹੇਗੀ। ਇਸ ਤੋਂ ਇਲਾਵਾ ਮਾਸਕ ਨਾ ਪਹਿਨਣ ‘ਤੇ 1 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲੱਗੇਗਾ। ਸਰਕਾਰੀ ਦਫ਼ਤਰਾਂ ਵਿਚ ਵੀ 50-50 ਦੇ ਫਾਰਮੂਲੇ ਤਹਿਤ ਕੰਮਕਾਜ ਹੋਵੇਗਾ। ਦੱਸ ਦੇਈਏ ਇਕ ਹਿਮਾਚਲ ਪ੍ਰਦੇਸ਼ ‘ਚ ਕੋਰੋਨਾ ਵਾਇਰਸ ਦੇ ਕੇਸ 34 ਹਜ਼ਾਰ ਤੋਂ ਪਾਰ ਪੁੱਜ ਗਏ ਹਨ ਅਤੇ ਹੁਣ ਤੱਕ 537 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਦੀ ਵੱਧਦੀ ਆਫ਼ਤ ਨੂੰ ਵੇਖਦਿਆਂ ਹਿਮਾਚਲ ਸਰਕਾਰ ਨੇ ਮਰੀਜ਼ਾਂ ਦੀ ਪਛਾਣ ਲਈ ‘ਡੋਰ-ਟੂ-ਡੋਰ’ ਸਰਵੇ ਸ਼ੁਰੂ ਕਰਨ ਦਾ ਵੀ ਫ਼ੈਸਲਾ ਲਿਆ ਹੈ। ਇਹ ਸਰਵੇ 25 ਨਵੰਬਰ ਤੋਂ 27 ਦਸੰਬਰ ਦਰਮਿਆਨ ਕੋਵਿਡ-19 ਮਰੀਜ਼ਾਂ ਦੀ ਪਛਾਣ ਲਈ ਹੋਵੇਗਾ। ਹੋਰ ਪੜ੍ਹੋ : ਸ਼ਿਮਲਾ ਜਾਣ ਦੇ ਚਾਹਵਾਨ ਜ਼ਰੂਰ ਪੜ੍ਹਨ ਇਹ ਖ਼ਬਰ ਜ਼ਿਕਰਯੋਗ ਹੈ ਕਿ ਪੂਰੇ ਭਾਰਤ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਦੇਸ਼ ‘ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 91 ਲੱਖ ਨੂੰ ਪਾਰ ਕਰ ਚੁੱਕਾ ਹੈ ਅਤੇ 1.33 ਲੱਖ ਤੋਂ ਵਧੇਰੇ ਲੋਕ ਕੋਰੋਨਾ ਕਾਰਨ ਜਾਨ ਗੁਆ ਚੁੱਕੇ ਹਨ। ਕੋਰੋਨਾ ਦੇ ਵੱਧ ਰਹੇ ਕਹਿਰ ਨੂੰ ਵੇਖਦਿਆਂ ਕਈ ਸੂਬਾਈ ਸਰਕਾਰਾਂ ਸਖ਼ਤੀ ਵਰਤ ਰਹੀਆਂ ਹਨ। ਕਈ ਸੂਬਿਆਂ ‘ਚ ਨਾਈਟ ਕਰਫਿਊ ਲਾਏ ਜਾ ਰਹੇ ਹਨ ਅਤੇ ਵਿਆਹਾਂ-ਸ਼ਾਦੀਆਂ ‘ਚ ਵੀ ਸ਼ਾਮਲ ਹੋਣ ਵਾਲੇ ਮਹਿਮਾਨਾਂ ਦੀ ਗਿਣਤੀ ਨੂੰ ਘੱਟ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਨੇ ਬੀਤੇ ਦਿਨੀਂ ਹੀ ਸ਼ਿਮਲਾ ਦੀਆਂ ਐਤਵਾਰ ਨੂੰ ਦੁਕਾਨਾਂ ਆਦਿ ਬੰਦ ਰੱਖਣ ਦੇ ਹੁਕਮ ਦਿੱਤੇ।