ਮਨੋਰੰਜਨ ਜਗਤ

ਵਿੱਕੀ-ਕੈਟਰੀਨਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਅਦਾਕਾਰ ਨੇ ਅਣਪਛਾਤੇ ਖ਼ਿਲਾਫ਼ ਮਾਮਲਾ ਕਰਵਾਇਆ ਦਰਜ

By Riya Bawa -- July 25, 2022 12:35 pm -- Updated:July 25, 2022 12:47 pm

Vicky Katrina Gets Threats : ਬਾਲੀਵੁੱਡ ਅਦਾਕਾਰ ਸਲਮਾਨ ਖਾਨ ਤੋਂ ਬਾਅਦ ਹੁਣ ਵਿੱਕੀ ਕੌਸ਼ਲ ਅਤੇ ਉਨ੍ਹਾਂ ਦੀ ਪਤਨੀ ਅਤੇ ਅਦਾਕਾਰਾ ਕੈਟਰੀਨਾ ਕੈਫ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਮਾਮਲੇ ਵਿੱਚ ਵਿੱਕੀ ਕੌਸ਼ਲ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰਵਾਇਆ ਹੈ। ਖਬਰ ਆ ਰਹੀ ਹੈ ਕਿ ਆਦਿਤਿਆ ਰਾਜਪੂਤ ਨਾਂ ਦਾ ਵਿਅਕਤੀ ਕਾਫੀ ਸਮੇਂ ਤੋਂ ਕੈਟਰੀਨਾ ਨੂੰ ਸੋਸ਼ਲ ਮੀਡੀਆ 'ਤੇ ਸਟਾਕ ਕਰ ਰਿਹਾ ਸੀ। ਵਿੱਕੀ ਕੌਸ਼ਲ ਨੇ ਉਸ ਵਿਅਕਤੀ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਸੀ, ਇਸ ਦੇ ਬਾਵਜੂਦ ਉਹ ਅਜਿਹਾ ਕਰਦਾ ਰਿਹਾ ਅਤੇ ਆਖਿਰ ਵਿੱਕੀ ਕੌਸ਼ਲ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ।

 katrina and vicky kaushal romantic photos, Vicky Katrina Gets Threats, Punjabi news, latest news, Salman Khan, Vicky Kaushal, Katrina Kaif, Bollywood news

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਤੋਂ ਲਗਾਤਾਰ ਮਸ਼ਹੂਰ ਹਸਤੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਕੁਝ ਦਿਨ ਪਹਿਲਾਂ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਚਿੱਠੀ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਚਿੱਠੀ 'ਚ ਕਿਹਾ ਗਿਆ ਸੀ ਕਿ ਤੁਹਾਡਾ ਵੀ ਮੂਸੇਵਾਲਾ ਕਰਾਂਗੇ, ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

 katrina and vicky kaushal romantic photos, Vicky Katrina Gets Threats, Punjabi news, latest news, Salman Khan, Vicky Kaushal, Katrina Kaif, Bollywood news

ਇਹ ਵੀ ਪੜ੍ਹੋ: ਹਾਈਵੇ 'ਤੇ ਘਪਲੇ ਦੀ ਸ਼ਿਕਾਇਤਾਂ, ਮੰਤਰੀ ਧਾਲੀਵਾਲ ਵੱਲੋਂ ਡੀਸੀ ਨੂੰ ਜਾਂਚ ਕਰ ਕੇ ਰਿਪੋਰਟ ਸੌਂਪਣ ਦੇ ਆਦੇਸ਼

ਅਦਾਕਾਰ ਵਿੱਕੀ ਕੌਸ਼ਲ ਨੇ ਸਾਂਤਾਕਰੂਜ਼ ਥਾਣੇ ਵਿੱਚ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਅਭਿਨੇਤਰੀ ਕੈਟਰੀਨਾ ਕੈਫ ਅਤੇ ਉਸ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਸੋਸ਼ਲ ਮੀਡੀਆ 'ਤੇ ਪਿੱਛਾ ਕੀਤਾ ਅਤੇ ਧਮਕੀ ਦਿੱਤੀ।

 katrina and vicky kaushal romantic photos, Vicky Katrina Gets Threats, Punjabi news, latest news, Salman Khan, Vicky Kaushal, Katrina Kaif, Bollywood news

ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ਨੂੰ ਇੱਕ ਸਾਲ ਵੀ ਨਹੀਂ ਹੋਇਆ ਹੈ। ਹਾਲ ਹੀ 'ਚ ਕੈਟਰੀਨਾ ਨੇ ਵਿਆਹ ਤੋਂ ਬਾਅਦ ਆਪਣਾ ਪਹਿਲਾ ਜਨਮਦਿਨ ਸੈਲੀਬ੍ਰੇਟ ਕੀਤਾ, ਜਿੱਥੇ ਵਿੱਕੀ ਕੌਸ਼ਲ ਦਾ ਭਰਾ ਸੰਨੀ ਕੌਸ਼ਲ ਅਤੇ ਕੈਟਰੀਨਾ ਦੇ ਕੁਝ ਦੋਸਤ ਮੌਜੂਦ ਸਨ। ਉਨ੍ਹਾਂ ਦੇ ਜਨਮਦਿਨ ਦੇ ਜਸ਼ਨ ਦੀਆਂ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਸਨ।

-PTC News

  • Share