Wed, Apr 24, 2024
Whatsapp

ਕੈਪਟਨ ਅਤੇ ਰਾਵਤ ਵਿਚਾਲੇ ਮੀਟਿੰਗ ਖ਼ਤਮ , ਕੈਪਟਨ ਨੂੰ ਹਾਈਕਮਾਨ ਦਾ ਫ਼ੈਸਲਾ ਹੋਵੇਗਾ ਮਨਜ਼ੂਰ : ਹਰੀਸ਼ ਰਾਵਤ

Written by  Shanker Badra -- July 17th 2021 02:36 PM -- Updated: July 17th 2021 02:47 PM
ਕੈਪਟਨ ਅਤੇ ਰਾਵਤ ਵਿਚਾਲੇ ਮੀਟਿੰਗ ਖ਼ਤਮ , ਕੈਪਟਨ ਨੂੰ ਹਾਈਕਮਾਨ ਦਾ ਫ਼ੈਸਲਾ ਹੋਵੇਗਾ ਮਨਜ਼ੂਰ : ਹਰੀਸ਼ ਰਾਵਤ

ਕੈਪਟਨ ਅਤੇ ਰਾਵਤ ਵਿਚਾਲੇ ਮੀਟਿੰਗ ਖ਼ਤਮ , ਕੈਪਟਨ ਨੂੰ ਹਾਈਕਮਾਨ ਦਾ ਫ਼ੈਸਲਾ ਹੋਵੇਗਾ ਮਨਜ਼ੂਰ : ਹਰੀਸ਼ ਰਾਵਤ

ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਚੱਲ ਰਿਹਾ ਕਾਟੋ-ਕਲੇਸ਼ ਅੱਜ ਸੁਲਝਣ ਦੀ ਸੰਭਾਵਨਾ ਹੈ। ਹਰੀਸ਼ ਰਾਵਤ ਅਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਸਿਸਵਾਂ ਫਾਰਮ ਹਾਊਸ ਵਿਖੇ ਕਰੀਬ 2 ਘੰਟੇ ਚੱਲੀ ਮੀਟਿੰਗ ਖ਼ਤਮ ਹੋ ਗਈ ਹੈ। ਜਿਸ ਤੋਂ ਬਾਅਦ ਹਰੀਸ਼ ਰਾਵਤ ਨੇ ਮੀਡੀਆ ਨਾਲ ਗੱਲਬਾਤ ਕਿਹਾ ਕਿ ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਹਾਈਕਮਾਨ ਦਾ ਹਰ ਫੈਸਲਾ ਮਨਜ਼ੂਰ ਹੋਵੇਗਾ। [caption id="attachment_515677" align="aligncenter" width="260"] ਕੈਪਟਨ ਅਤੇ ਰਾਵਤ ਵਿਚਾਲੇ ਮੀਟਿੰਗ ਖ਼ਤਮ , ਕੈਪਟਨ ਨੂੰ ਹਾਈਕਮਾਨ ਦਾ ਫ਼ੈਸਲਾ ਹੋਵੇਗਾ ਮਨਜ਼ੂਰ : ਹਰੀਸ਼ ਰਾਵਤ[/caption] ਪੜ੍ਹੋ ਹੋਰ ਖ਼ਬਰਾਂ : ਹੁਣ ਇਸ ਸੂਬੇ 'ਚ ਲੱਗਿਆ ਮੁਕੰਮਲ ਲੌਕਡਾਊਨ , ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼ ਹਰੀਸ਼ ਰਾਵਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਪਿਛਲਾ ਬਿਆਨ ਦੁਹਰਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੁਝ ਮੁੱਦਿਆਂ ਨੂੰ ਉਭਾਰਿਆ ਗਿਆ ਹੈ ,ਜਿਸ ਬਾਰੇ ਹਰੀਸ਼ ਰਾਵਤ ਹਾਈਕਮਾਨ ਨਾਲ ਗੱਲ ਕਰਨਗੇ। ਨਵਜੋਤ ਸਿੱਧੂ ਦੀ ਪ੍ਰਧਾਨਗੀ ਬਾਰੇ ਪੁੱਛੇ ਸਵਾਲ ਦਾ ਹਰੀਸ਼ ਰਾਵਤ ਨੇ ਕੋਈ ਜਵਾਬ ਨਹੀਂ ਦਿਤਾ। ਇਸ ਗੱਲ ਤੋਂ ਸਾਫ਼ ਲੱਗਦਾ ਹੈ ਕਿ ਕੈਪਟਨ ,ਨਵਜੋਤ ਸਿੱਧੂ ਦੀ ਪ੍ਰਧਾਨਗੀ ਨੂੰ ਲੈ ਕੇ ਖ਼ੁਸ਼ ਨਹੀਂ ਹੈ। [caption id="attachment_515672" align="aligncenter" width="301"] ਕੈਪਟਨ ਅਤੇ ਰਾਵਤ ਵਿਚਾਲੇ ਮੀਟਿੰਗ ਖ਼ਤਮ , ਕੈਪਟਨ ਨੂੰ ਹਾਈਕਮਾਨ ਦਾ ਫ਼ੈਸਲਾ ਹੋਵੇਗਾ ਮਨਜ਼ੂਰ : ਹਰੀਸ਼ ਰਾਵਤ[/caption] ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰਦਿਆਂ ਕਿਹਾ ਹੈ ਕਿ ਹਾਈਕਮਾਨ ਵੱਲੋਂ ਲਿਆ ਕੋਈ ਵੀ ਫ਼ੈਸਲਾ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਨਾਂ ਆਗੂਆਂ ਦੀ ਉੱਚ ਪੱਧਰੀ ਮੀਟਿੰਗ ਦੌਰਾਨ ਇਹ ਵੀ ਸੰਕੇਤ ਮਿਲੇ ਹਨ ਕਿ ਆਉਂਦੇ ਹਫ਼ਤੇ ਪੰਜਾਬ ਵਜ਼ਾਰਤ ਵਿਚ ਵੱਡੇ ਫੇਰਬਦਲ ਦੀ ਸੰਭਾਵਨਾ ਵੀ ਹੈ। ਜਿਸ ਦੌਰਾਨ ਕੈਪਟਨ ਆਪਣੀ ਮਰਜ਼ੀ ਅਨੁਸਾਰ ਫ਼ੈਸਲਾ ਲੈ ਸਕਣਗੇ l [caption id="attachment_515674" align="aligncenter" width="300"] ਕੈਪਟਨ ਅਤੇ ਰਾਵਤ ਵਿਚਾਲੇ ਮੀਟਿੰਗ ਖ਼ਤਮ , ਕੈਪਟਨ ਨੂੰ ਹਾਈਕਮਾਨ ਦਾ ਫ਼ੈਸਲਾ ਹੋਵੇਗਾ ਮਨਜ਼ੂਰ : ਹਰੀਸ਼ ਰਾਵਤ[/caption] ਓਧਰ ਦੂੁਜੇ ਪਾਸੇ ਨਵਜੋਤ ਸਿੱਧੂ ਅੱਜ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਤੇ ਹੋਰ ਵਿਧਾਇਕਾਂ ਨੂੰ ਨਾਲ ਲੈ ਕੇ ਸਿਹਤ ਮੰਤਰੀ ਬਲਬੀਰ ਸਿੱਧੂ ਅਤੇ ਹੋਰ ਵਜ਼ੀਰਾਂ ਅਤੇ ਨੇਤਾਵਾਂ ਦੇ ਘਰ ਪਹੁੰਚੇ। ਇਸ ਮੌਕੇ ਰਾਜਾ ਵੜਿੰਗ, ਵਿਧਾਇਕ ਕੁਲਬੀਰ ਜ਼ੀਰਾ ਤੇ ਵਿਧਾਇਕ ਦਵਿੰਦਰ ਘੁਬਾਇਆ ਤੇ ਬਰਿੰਦਰ ਪਾਹੜਾ ਵੀ ਮੌਜੂਦ ਹਨ। ਇਸ ਤੋਂ ਪਹਿਲਾਂ ਉਹ ਸੁਨੀਲ ਜਾਖੜ ਨੂੰ ਮਿਲ ਕੇ ਆਏ ਸਨ। ਇੰਨ੍ਹਾਂ ਤੋ ਇਲਾਵਾ ਨਵਜੋਤ ਸਿੱਧੂ ਨੇ ਮੰਡੀ ਬੋਰਡ ਦੇ ਚੈਅਰਮੈਨ ਲਾਲ ਸਿੰਘ ਨਾਲ ਵੀ ਮੁਲਾਕਾਤ ਕੀਤੀ। [caption id="attachment_515676" align="aligncenter" width="300"] ਕੈਪਟਨ ਅਤੇ ਰਾਵਤ ਵਿਚਾਲੇ ਮੀਟਿੰਗ ਖ਼ਤਮ , ਕੈਪਟਨ ਨੂੰ ਹਾਈਕਮਾਨ ਦਾ ਫ਼ੈਸਲਾ ਹੋਵੇਗਾ ਮਨਜ਼ੂਰ : ਹਰੀਸ਼ ਰਾਵਤ[/caption] ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਨੂੰ ਸੂਬਾ ਪ੍ਰਧਾਨ ਬਣਾਏ ਜਾਣ ਦੀਆਂ ਅਟਕਲਾਂ ਦੇ ਵਿਚਕਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੀ ਰਾਤ ਸੋਨੀਆ ਗਾਂਧੀ ਨੂੰ ਇੱਕ ਪੱਤਰ ਲਿਖ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ। ਦਰਅਸਲ, ਸਿੱਧੂ ਦੇ ਸਮਰਥਕ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚੇ ਅਤੇ ਮਾਮਲੇ ਦੇ ਅਧਿਕਾਰਤ ਐਲਾਨ ਦੀ ਉਡੀਕ ਕਰਦਿਆਂ ਇਕ ਦੂਜੇ ਨੂੰ ਮਠਿਆਈਆਂ ਖਿਲਾਉਂਦੇ ਦਿਖਾਈ ਦਿੱਤੇ। -PTCNews


Top News view more...

Latest News view more...