Advertisment

ਦਰਦਨਾਕ ਹਾਦਸਾ: ਪਿਕਅੱਪ ਤੇ ਟਰਾਲੀ ਵਿਚਾਲੇ ਹੋਈ ਜਬਰਦਸਤ ਟੱਕਰ, 6 ਦੀ ਮੌਤ ਤੇ 17 ਜ਼ਖਮੀ

author-image
Riya Bawa
Updated On
New Update
ਦਰਦਨਾਕ ਹਾਦਸਾ: ਪਿਕਅੱਪ ਤੇ ਟਰਾਲੀ ਵਿਚਾਲੇ ਹੋਈ ਜਬਰਦਸਤ ਟੱਕਰ,  6 ਦੀ ਮੌਤ ਤੇ 17 ਜ਼ਖਮੀ
Advertisment
ਜੀਂਦ: ਹਰਿਆਣਾ ਵਿੱਚ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ ਹੈ। ਜੀਂਦ 'ਚ ਟਰੱਕ ਅਤੇ ਪਿਕਅੱਪ ਦੀ ਟੱਕਰ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ 'ਚ ਪਿਕਅੱਪ 'ਤੇ ਸਵਾਰ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 17 ਲੋਕ ਗੰਭੀਰ ਜ਼ਖਮੀ ਹੋ ਗਏ। ਮਰਨ ਵਾਲੇ ਸਾਰੇ ਇੱਕ ਹੀ ਪਰਿਵਾਰ ਦੇ ਦੱਸੇ ਜਾ ਰਹੇ ਹਨ। ਸਾਰੇ ਪਰਿਵਾਰ ਦੇ ਮੁਖੀ ਦੀ ਮੌਤ ਤੋਂ ਬਾਅਦ ਅਸਥੀਆਂ ਵਿਸਰਜਨ ਕਰਕੇ ਹਰਿਦੁਆਰ ਤੋਂ ਪਰਤ ਰਹੇ ਸਨ।
Advertisment
ਦਰਦਨਾਕ ਹਾਦਸਾ: ਪਿਕਅੱਪ ਤੇ ਟਰਾਲੀ ਵਿਚਾਲੇ ਹੋਈ ਜਬਰਦਸਤ ਟੱਕਰ,  6 ਦੀ ਮੌਤ ਤੇ 17 ਜ਼ਖਮੀ ਜੀਂਦ-ਚੰਡੀਗੜ੍ਹ ਰੋਡ 'ਤੇ ਪਿੰਡ ਕੰਡੇਲਾ ਨੇੜੇ ਮੰਗਲਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ। ਟਰੱਕ ਅਤੇ ਪਿਕਅੱਪ ਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਆਲੇ-ਦੁਆਲੇ ਦੇ ਪਿੰਡ 'ਚ ਵੀ ਸੁਣਾਈ ਦਿੱਤੀ। ਸਾਰੇ ਹਿਸਾਰ ਜ਼ਿਲ੍ਹੇ ਦੇ ਪਿੰਡ ਨਾਰਨੌਂਦ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਦਰਦਨਾਕ ਹਾਦਸਾ: ਪਿਕਅੱਪ ਤੇ ਟਰਾਲੀ ਵਿਚਾਲੇ ਹੋਈ ਜਬਰਦਸਤ ਟੱਕਰ,  6 ਦੀ ਮੌਤ ਤੇ 17 ਜ਼ਖਮੀ ਇਹ ਵੀ ਪੜ੍ਹੋ : ਪੰਜਾਬ 'ਚ ਪਏ ਮੀਂਹ ਨੇ ਠੰਢ ਦਾ ਅਹਿਸਾਸ ਕਰਵਾਇਆ, ਉਤਰ-ਭਾਰਤ 'ਚ ਭਾਰੀ ਬਾਰਿਸ਼ ਤੇ ਤੇਜ਼ ਹਵਾਵਾਂ ਚੱਲੀਆਂ ਜ਼ਖ਼ਮੀਆਂ ਨੇ ਦੱਸਿਆ ਕਿ ਹਿਸਾਰ ਜ਼ਿਲ੍ਹੇ ਦੇ ਪਿੰਡ ਨਾਰਨੌਦ ਵਾਸੀ ਪਿਆਰੇ ਲਾਲ ਦੀ ਪਿਛਲੇ ਦਿਨੀਂ ਮੌਤ ਹੋ ਗਈ ਸੀ। ਸੋਮਵਾਰ ਨੂੰ ਪਰਿਵਾਰਕ ਮੈਂਬਰ ਪਿਕਅੱਪ ਗੱਡੀ ਨਾਲ ਅਸਥੀਆਂ ਵਿਸਰਜਣ ਲਈ ਹਰਿਦੁਆਰ ਗਏ ਸਨ। ਨਰਾਇਣ ਮੰਗਲਵਾਰ ਸਵੇਰੇ ਜਦੋਂ ਹਰਿਦੁਆਰ ਤੋਂ ਵਾਪਸ ਆ ਰਿਹਾ ਸੀ ਤਾਂ ਪਿੰਡ ਕੰਡੇਲਾ ਨੇੜੇ ਜੀਂਦ ਤੋਂ ਕੈਥਲ ਜਾ ਰਹੇ ਟਰੱਕ ਨਾਲ ਪਿਕਅੱਪ ਦੀ ਟੱਕਰ ਹੋ ਗਈ। ਦਰਦਨਾਕ ਹਾਦਸਾ: ਪਿਕਅੱਪ ਤੇ ਟਰਾਲੀ ਵਿਚਾਲੇ ਹੋਈ ਜਬਰਦਸਤ ਟੱਕਰ,  6 ਦੀ ਮੌਤ ਤੇ 17 ਜ਼ਖਮੀ ਹਾਦਸੇ ਵਿੱਚ ਪਿਕਅੱਪ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਡਾਇਲ 112 ਦੀ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ 6 ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ 17 ਜ਼ਖਮੀਆਂ ਦਾ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ। publive-image -PTC News-
road-accident punjabi-news pickup trolley jind-kaithal-road
Advertisment

Stay updated with the latest news headlines.

Follow us:
Advertisment