Thu, Apr 25, 2024
Whatsapp

ਕੋਰੋਨਾ ਦਾ ਵਿਆਪਕ ਪੱਧਰ ‘ਤੇ ਡਿੱਗਾ ਗ੍ਰਾਫ, ਪੰਜਾਬ 'ਚ ਸਾਹਮਣੇ ਆਏ ਇੰਨੇ ਨਵੇਂ ਮਾਮਲੇ

Written by  Baljit Singh -- June 07th 2021 09:15 PM
ਕੋਰੋਨਾ ਦਾ ਵਿਆਪਕ ਪੱਧਰ ‘ਤੇ ਡਿੱਗਾ ਗ੍ਰਾਫ, ਪੰਜਾਬ 'ਚ ਸਾਹਮਣੇ ਆਏ ਇੰਨੇ ਨਵੇਂ ਮਾਮਲੇ

ਕੋਰੋਨਾ ਦਾ ਵਿਆਪਕ ਪੱਧਰ ‘ਤੇ ਡਿੱਗਾ ਗ੍ਰਾਫ, ਪੰਜਾਬ 'ਚ ਸਾਹਮਣੇ ਆਏ ਇੰਨੇ ਨਵੇਂ ਮਾਮਲੇ

ਚੰਡੀਗੜ੍ਹ: ਕੋਰੋਨਾ ਵਾਇਰਸ ਦਾ ਗ੍ਰਾਫ ਵਿਆਪਕ ਪੱਧਰ ਉੱਤੇ ਡਿੱਗਦਾ ਹੀ ਜਾ ਰਿਹਾ ਹੈ। ਬੀਤੇ 24 ਘੰਟਿਆਂ ਦੌਰਾਨ ਪੰਜਾਬ ਵਿਚ ਕੋਰੋਨਾ ਵਾਇਰਸ ਦੇ 1293 ਨਵੇਂ ਮਰੀਜ਼ ਸਾਹਮਣੇ ਆਏ ਹਨ ਤੇ 82 ਮਰੀਜ਼ਾਂ ਨੇ ਇਸ ਮਹਾਮਾਰੀ ਕਾਰਨ ਆਪਣੀ ਜਾਨ ਗੁਆਈ ਹੈ। ਪੜੋ ਹੋਰ ਖਬਰਾਂ: ਦੇਸ਼ ਦੇ 18+ ਨਾਗਰਿਕਾਂ ਨੂੰ ਮੋਦੀ ਦਾ ਤੋਹਫਾ, ਮੁਫਤ ਮਿਲੇਗੀ ਕੋਰੋਨਾ ਵੈਕਸੀਨ ਹਾਲਾਂਕਿ ਇਸ ਦੌਰਾਨ 3350 ਅਜਿਹੇ ਮਰੀਜ਼ ਵੀ ਹਨ ਜਿਨ੍ਹਾਂ ਨੇ ਇਸ ਸਮੇਂ ਦੌਰਾਨ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੇ ਤੇ ਰਾਜ਼ੀ-ਖੁਸ਼ੀ ਆਪਣੇ ਘਰਾਂ ਨੂੰ ਪਰਤੇ ਹਨ। ਇਸ ਦੇ ਨਾਲ ਹੀ ਸੂਬੇ ਵਿਚ ਐਕਟਿਵ ਮਾਮਲਿਆਂ ਦਾ ਅੰਕੜਾ ਘੱਟ ਕੇ 19,995 ਹੋ ਗਿਆ ਹੈ ਤੇ ਪਾਜ਼ੇਟਿਵੀ ਦਰ ਘੱਟ ਕੇ 2.57 ਫੀਸਦ ਹੋ ਗਈ ਹੈ। ਬੀਤੇ ਦਿਨ ਕੋਰੋਨਾ ਵਾਇਰਸ ਦੇ 49,156 ਕੀਤੇ ਗਏ ਸਨ। ਪੜੋ ਹੋਰ ਖਬਰਾਂ: ਸ਼੍ਰੋਮਣੀ ਅਕਾਲੀ ਦਲ ਨੇ ‘ਬਲਬੀਰ ਸਿੱਧੂ’ ਦੀ ਰਿਹਾਇਸ਼ ਅੱਗੇ ਲਾਇਆ ਧਰਨਾ ਜ਼ਿਕਰਯੋਗ ਹੈ ਕਿ ਬੀਤੇ ਦਿਨ ਕੋਰੋਨਾ ਵਾਇਰਸ ਦੇ 1593 ਨਵੇਂ ਮਾਮਲੇ ਸਾਹਮਣੇ ਆਏ ਸਨ ਤੇ 65 ਲੋਕਾਂ ਨੇ ਆਪਣੀ ਜਾਨ ਗੁਆਈ ਸੀ। ਪੜੋ ਹੋਰ ਖਬਰਾਂ: ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਉੱਤੇ ਪੈਟਰੋਲੀਅਮ ਮੰਤਰੀ ਨੇ ਦਿੱਤਾ ਇਹ ਬਿਆਨ -PTC News


Top News view more...

Latest News view more...