Wed, Apr 24, 2024
Whatsapp

ਬੇਰੁਜ਼ਗਾਰ ਮੋਰਚੇ ਦੀ ਮੀਟਿੰਗ ਮੁੜ ਬੇਸਿੱਟਾ, ਜਲਦੀ ਮੋਤੀ ਮਹਿਲ ਦਾ ਘਿਰਾਓ ਕਰਨ ਦਿੱਤੀ ਚੇਤਾਵਨੀ !

Written by  Jashan A -- August 03rd 2021 07:36 PM
ਬੇਰੁਜ਼ਗਾਰ ਮੋਰਚੇ ਦੀ ਮੀਟਿੰਗ ਮੁੜ ਬੇਸਿੱਟਾ, ਜਲਦੀ ਮੋਤੀ ਮਹਿਲ ਦਾ ਘਿਰਾਓ ਕਰਨ ਦਿੱਤੀ ਚੇਤਾਵਨੀ !

ਬੇਰੁਜ਼ਗਾਰ ਮੋਰਚੇ ਦੀ ਮੀਟਿੰਗ ਮੁੜ ਬੇਸਿੱਟਾ, ਜਲਦੀ ਮੋਤੀ ਮਹਿਲ ਦਾ ਘਿਰਾਓ ਕਰਨ ਦਿੱਤੀ ਚੇਤਾਵਨੀ !

ਸੰਗਰੂਰ: ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਉੱਤੇ ਪਿਛਲੇ ਕਰੀਬ ਸੱਤ ਮਹੀਨੇ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਪ੍ਰਮੁੱਖ ਸਕੱਤਰ ਸੁਰੇਸ਼,ਸਿੱਖਿਆ ਮੰਤਰੀ ਅਤੇ ਸਿੱਖਿਆ ਮੰਤਰੀ ਨਾਲ ਹੋਈ ਪੈਨਲ ਮੀਟਿੰਗ ਮੁੜ ਬੇਸਿੱਟਾ ਰਹੀ। ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ,ਹਰਜਿੰਦਰ ਸਿੰਘ ਝੁਨੀਰ,ਕ੍ਰਿਸ਼ਨ ਸਿੰਘ ਨਾਭਾ,ਜਗਸੀਰ ਸਿੰਘ ਘੁਮਾਣ ਆਦਿ ਨੇ ਦੱਸਿਆ ਕਿ ਉਮਰ ਹੱਦ ਵਿੱਚ ਛੋਟ ਸਮੇਤ ਸਾਰੀਆਂ ਖਾਲੀ ਅਸਾਮੀਆਂ ਦੀ ਮੰਗ ਸਮੇਤ ਅਨੇਕਾ ਮੰਗਾਂ ਲਈ ਮੋਰਚੇ ਵੱਲੋਂ ਗੱਲਬਾਤ ਕੀਤੀ ਗਈ। ਹੋਰ ਪੜ੍ਹੋ: ਬੇਅਦਬੀ ਤੇ ਵਿਵਾਦਿਤ ਪੋਸਟਰ ਮਾਮਲੇ ‘ਚ 6 ਡੇਰਾ ਪ੍ਰੇਮੀਆਂ ਦੀ ਹੋਈ ਫਰੀਦਕੋਟ ਅਦਾਲਤ ‘ਚ ਪੇਸ਼ੀ ਜਿਸ ਉੱਤੇ ਸੁਰੇਸ਼ ਕੁਮਾਰ ਨੇ ਉਮਰ ਹੱਦ ਛੋਟ ਸੰਬੰਧੀ ਕਿਹਾ ਕਿ ਮਸਲਾ ਪ੍ਰਸੋਨਲ ਵਿਭਾਗ ਵਿੱਚ ਲਿਜਾਇਆ ਜਾਵੇਗਾ, ਜਦਕਿ ਭਰਤੀ ਸਬੰਧੀ ਕੋਈ ਵੀ ਠੋਸ ਭਰੋਸਾ ਦੇਣ ਦੀ ਬਜਾਏ ਖਜਾਨਾ ਖਾਲੀ ਹੋਣ ਦਾ ਰਾਗ ਅਲਾਪਿਆ।ਜਦਕਿ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨੇ 31 ਮਾਰਚ 2022 ਖਾਲੀ ਹੋਣ ਵਾਲੀਆਂ ਸਾਰੀਆਂ ਅਸਾਮੀਆਂ ਭਰਨ ਦਾ ਭਰੋਸਾ ਦਿੱਤਾ,ਜਦਕਿ ਬੇਰੁਜ਼ਗਾਰਾਂ ਨੇ ਇਸ ਨੂੰ ਪਹਿਲਾਂ ਵਾਂਗ ਹੀ ਦਿੱਤਾ ਗਿਆ ਲਾਰਾ ਆਖਿਆ। ਬੇਰੁਜ਼ਗਾਰਾਂ ਨੇ ਕਿਹਾ ਹੈ ਕਿ ਮੁੜ ਜਲਦੀ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਸੰਦੀਪ ਸਿੰਘ ਗਿੱਲ,ਅਮਨ ਸੇਖਾ,ਬਲਕਾਰ ਸਿੰਘ ਮਘਾਣੀਆ,ਗੁਰਪ੍ਰੀਤ ਸਿੰਘ ਲਾਲਿਆਂਵਾਲੀ,ਰਵਿੰਦਰ ਸਿੰਘ ਮੁਲਾ ਸਿੰਘ ਵਾਲਾ,ਹਰਬੰਸ ਸਿੰਘ ਦਾਨਗੜ੍ਹ, ਸੰਦੀਪ ਸਿੰਘ ਨਾਭਾ ਆਦਿ ਹਾਜ਼ਰ ਸਨ। -PTC News


Top News view more...

Latest News view more...