ਜਲਥਲ ਹੋਇਆ ਬਨੂੰੜ ਸ਼ਹਿਰ, ਪੁਲਿਸ ਸਟੇਸ਼ਨ ਅੰਦਰ ਵੀ ਵੜਿਆ ਪਾਣੀ

By Jashan A - July 29, 2021 9:07 am

ਬਨੂੰੜ: ਸੂਬੇ ਭਰ ਵਿਚ ਪੈ ਰਿਹਾ ਮੀਂਹ ਜਿਥੇ ਫਸਲਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ, ਉਥੇ ਹੀ ਇਹ ਮੀਂਹ (Rainfall) ਬਨੂੰੜ (Banur) ਸ਼ਹਿਰ ਵਾਸੀਆਂ ਲਈ ਅਫਤ ਬਣ ਗਿਆ ਹੈ। ਸ਼ਹਿਰ ਵਿਚ ਰਾਤ ਤੋਂ ਹੋ ਰਹੀ ਜ਼ੋਰਦਾਰ ਬਾਰਿਸ਼ ਦੇ ਚਲਦੇ ਨਗਰ ਕੌਂਸਲ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਕੀਤੇ ਜਾਣ ਦੇ ਚਲਦੇ ਸ਼ਹਿਰ ਮੁੜ ਤੋਂ ਪਾਣੀ ਪਾਣੀ ਹੋ ਗਿਆ।

ਸ਼ਹਿਰ ਦੀਆਂ ਸੜਕਾਂ ਜਿਥੇ ਝੀਲ ਬਣ ਗਈਆਂ, ਉਥੇ ਹੀ ਮੁੱਖ ਬਾਜ਼ਾਰ, ਕਮੇਟੀ ਰੋੜ ਦੀਆਂ ਦੁਕਾਨਾਂ, ਪੁਲਿਸ ਸਟੇਸ਼ਨ, ਪਸ਼ੂ ਹਸਪਤਾਲ ਵੀ ਪਾਣੀ ਵਿਚ ਡੁੱਬ ਗਏ ਹਨ। ਤੇਜ਼ ਮੀਂਹ ਦੇ ਚਲਦੇ ਸੜਕਾਂ 'ਤੇ ਭਰੇ ਤਿੰਨ ਤੋਂ ਚਾਰ ਫੁੱਟ ਪਾਣੀ ਨੂੰ ਵੇਖ ਦੁਕਾਨਦਾਰ ਦੇਰ ਰਾਤ ਹੀ ਆਪਣੀਆਂ ਦੁਕਾਨਾਂ ਤੇ ਸਾਮਾਨ ਨੂੰ ਬਚਾਉਣ ਲਈ ਪੁੱਜ ਗਏ ਪਰ ਫਿਰ ਵੀ ਪਾਣੀ ਦੁਕਾਨਾਂ ਅੰਦਰ ਵੜ ਗਿਆ, ਜਿਸ ਨਾਲ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ।

ਹੋਰ ਪੜ੍ਹੋ: Tokyo Olympics 2020: ਤੀਰਅੰਦਾਜ਼ ਅਤਨੁ ਦਾਸ ਪਹੁੰਚਿਆ ਕੁਆਟਰ ਫਾਈਨਲ ‘ਚ, ਇਸ ਦਿੱਗਜ਼ ਖਿਡਾਰੀ ਨੂੰ ਦਿੱਤੀ ਮਾਤ

ਬਨੂੰੜ ਪੁਲਿਸ ਸਟੇਸ਼ਨ ਦੀ ਗੱਲ ਕਰੀਏ ਤਾਂ ਇਥੇ 2 ਤੋਂ 3 ਫੁੱਟ ਪਾਣੀ ਭਰ ਗਿਆ। ਪਾਣੀ ਭਰਨ ਨਾਲ ਮਾਲ ਖਾਨੇ ਵਿਚ ਪਿਆ ਸਾਮਾਨ, ਪੁਰਾਣਾ ਰਿਕਾਰਡ ਅਤੇ ਅਸਲੇ ਨੂੰ ਪਾਣੀ ਲੱਗ ਗਿਆ। ਪੁਰਾਣਾ ਰਿਕਾਰਡ ਪੂਰੀ ਤਰ੍ਹਾਂ ਪਾਣੀ ਵਿਚ ਭਿੱਜ ਗਿਆ।

ਦੱਸਣਯੋਗ ਹੈ ਕਿ ਬੀਤੀ ਦੇਰ ਰਾਤ ਤੋਂ ਸ਼ਹਿਰ ਵਿਚ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ, ਪਰ ਨਗਰ ਕੌਂਸਲ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਦੇ ਕੀਤੇ ਨਿਕਾਸ ਪ੍ਰਬੰਧਾਂ ਦੇ ਚਲਦੇ ਸ਼ਹਿਰ ਪੂਰੀ ਤਰ੍ਹਾਂ ਪਾਣੀ ਪਾਣੀ ਹੋ ਗਿਆ। ਕਮੇਟੀ ਰੋਡ ਅਤੇ ਮੁੱਖ ਬਾਜ਼ਾਰ ਦੇ ਦੁਕਾਨਦਾਰ ਰਾਤ ਨੂੰ ਹੀ ਆਪਣੀਆਂ ਦੁਕਾਨਾਂ 'ਤੇ ਪੁੱਜ ਗਏ ਪਰ ਸੜਕਾਂ 'ਤੇ ਪਾਣੀ ਜ਼ਿਆਦਾ ਭਰਨ ਕਾਰਨ ਪਾਣੀ ਦੁਕਾਨਾਂ ਅੰਦਰ ਦਾਖਲ ਹੋ ਗਿਆ।

ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਦਾ ਪਹਿਲੀ ਵਾਰ ਇੰਨਾਂ ਵੱਡਾ ਨੁਕਸਾਨ ਹੋਇਆ ਹੈ। ਇਹੀ ਨਹੀਂ ਸ਼ਹਿਰ ਦੇ ਵਾਰਡ ਨੰਬਰ 5, 9, 12 ਦੇ ਵਸਨੀਕਾਂ ਦੇ ਘਰਾਂ ਵਿਚ ਵੀ ਪਾਣੀ ਦਾਖ਼ਲ ਹੋ ਗਿਆ।

-PTC News

adv-img
adv-img